Tarn Taran News: ਤਰਨਤਾਰਨ ਇਲਾਕੇ ਵਿਚ ਇੱਕ ਵੱਡੇ ਕਿਸਾਨ ਆਗੂ ਦੇ ਛੋਟੇ ਭਰਾ ਦਾ ਬੀਤੀ ਰਾਤ ਘਰ ਵਿਚ ਹੀ ਕਤਲ ਹੋਣ ਦੀ ਖ਼ਬਰ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਕਿ ਕਤਲ ਦੇ ਦੋਸ਼ ਮ੍ਰਿਤਕ ਦੇ ਦੋਸਤ ਉੱਪਰ ਹੀ ਲੱਗਿਆ ਹੈ, ਜਿਹੜਾ ਘਟਨਾ ਤੋਂ ਬਾਅਦ ਉਸਦਾ ਲਾਇਸੰਸੀ ਪਿਸਤੌਲ ਵੀ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਦੀ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ 👉Bathinda ‘ਚ ਵਕੀਲ ਸਮੇਤ ਅੱਧੀ ਦਰਜ਼ਨ ਵਿਅਕਤੀਆਂ ਨਾਲ ਕਰੋੜਾਂ ਦੀ ਠੱਗੀ; 4 ਵਿਰੁਧ ਪਰਚਾ ਦਰਜ਼
ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਸਤਪਾਲ ਸਿੰਘ (35 ਸਾਲ) ਅਤੇ ਉਸਦੇ ਭਰਾ ਸਤਨਾਮ ਸਿੰਘ ਨੂੰ ਕੁੱਝ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ। ਪ੍ਰਵਾਰ ਵੱਲੋਂ ਇਸਦੇ ਪਿੱਛੇ ਵਿਦੇਸ਼ ‘ਚ ਰਹਿ ਰਹੇ ਇੱਕ ਨਾਮੀਂ ਗੈਂਗਸਟਰ ਦਾ ਨਾਮ ਵੀ ਲਿਆ ਗਿਆ ਸੀ। ਹੁਣ ਦਸਿਆ ਜਾ ਰਿਹਾ ਕਿ ਸਤਪਾਲ ਸਿੰਘ ਦਾ ਦੋਸਤ ਲਵਪ੍ਰੀਤ ਸਿੰਘ ਬੀਤੀ ਰਾਤ ਸਤਪਾਲ ਦੇ ਨਾਲ ਹੀ ਉਸਦੇ ਘਰ ਠਹਿਰਿਆ ਹੋਇਆ ਸੀ। ਸੁਬਹ ਜਾਣਕਾਰੀ ਮਿਲੀ ਕਿ ਸਤਪਾਲ ਸਿੰਘ ਦਾ ਕਤਲ ਹੋ ਗਿਆ ਤੇ ਲਾਸ਼ ਖੂਨ ਨਾਲ ਲੱਥਪੱਥ ਪਈ ਸੀ।
ਇਹ ਵੀ ਪੜ੍ਹੋ 👉ਘਰੇਲੂ ਕਲੇਸ਼ ਦੇ ਕਾਰਨ ਨਵ ਵਿਆਹੁਤਾ ਨੇ ਕੀਤੀ ਆਤਮ+ਹੱਤਿਆ
ਕਥਿਤ ਦੋਸਤ ਲਵਪ੍ਰੀਤ ਸਿੰਘ ਫ਼ਰਾਰ ਸੀ ਤੇ ਮ੍ਰਿਤਕ ਦਾ ਪਿਸਤੌਲ ਵੀ ਗਾਇਬ ਸੀ। ਕਿਸਾਨ ਆਗੂ ਸਤਨਾਮ ਸਿੰਘ ਨੇ ਦੋਸ਼ ਲਗਾਇਆ ਕਿ ਉਸਦੇ ਭਰਾ ਦਾ ਕਤਲ ਕਿਸੇ ਨੇ ਪੈਸੇ ਦੇ ਕੇ ਲਵਪ੍ਰੀਤ ਤੋਂ ਕਰਵਾਇਆ ਹੈ, ਜਿਹੜਾ ਉਨ੍ਹਾਂ ਦਾ ਵਿਸ਼ਵਾਸ ਜਿੱਤ ਕੇ ਨਾਲ ਰਹਿ ਰਿਹਾ ਸੀ। ਇਲਾਕੇ ਦੇ ਡੀਐਸਪੀ ਮੁਤਾਬਕ ਘਟਨਾ ਦੀ ਤਕਨੀਕੀ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਨੂੰ ਫ਼ੜਣ ਲਈ ਛਾਪੇਮਾਰੀ ਜਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




