ਬਠਿੰਡਾ, 1 ਮਾਰਚ : ਬਠਿੰਡਾ ਦੇ ਸਿਵਲ ਹਸਪਤਾਲ ਵਿਚ ਇਕ ਬਾਹਰਲੇ ਗਿਰੋਹ ਵੱਲੋਂ ਜਾਅਲੀ ਫਾਰਮਾਂ ਦੇ ਆਧਾਰ ‘ਤੇ ਪਾਸ ਕਰਵਾਏ ਡੋਪ ਟੈਸਟਾਂ ਦੀ ਪੜਤਾਲ ਹੁਣ ਵਿਜੀਲੈਂਸ ਵੱਲੋਂ ਵਿੱਢੀ ਗਈ ਹੈ। ਮੁਢਲੀ ਪੜਤਾਲ ਦੌਰਾਨ ਹੁਣ ਤੱਕ ਤਿੰਨ ਦਰਜਨ ਦੇ ਕਰੀਬ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੰਨਾਂ ਵਿੱਚ ਜਾਅਲੀ ਡੋਪ ਟੈਸਟ ਸਰਟੀਫਿਕੇਟ ਲਗਾ ਕੇ ਨਵੇਂ ਅਸਲਾ ਲਾਇਸੈਂਸ ਬਣਾਏ ਗਏ ਹਨ ਜਾਂ ਫਿਰ ਰਿਨਊ ਕਰਵਾਏ ਗਏ ਹਨ। ਹਾਲਾਂਕਿ ਸਿਵਲ ਹਸਪਤਾਲ ਅਤੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਆਪਣੀ ਕੋਈ ਭੂਮਿਕਾ ਹੋਣ ਤੋਂ ਸਪੱਸ਼ਟ ਇੰਨਕਾਰ ਕੀਤਾ ਜਾ ਰਿਹਾ
18 ਜ਼ਿਲ੍ਹਾ ਸਿੱਖਿਆ ਅਧਿਕਾਰੀ ਬਦਲੇ, 7 ਕੀਤੇ Debarred
ਪ੍ਰੰਤੂ ਵਿਜੀਲੈਂਸ ਅਧਿਕਾਰੀ ਤੱਥਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਕਿਸ ਤਰ੍ਹਾਂ ਬਾਹਰਲੇ ਏਜੰਟ ਸਿਵਲ ਹਸਪਤਾਲ ਵਿਚ ਡੋਪ ਟੈਸਟ ਕਰਵਾਉਣ ਆਏ ਵਿਅਕਤੀਆਂ ਤੋਂ ਹਜ਼ਾਰਾਂ ਰੁਪਏ ਲੈ ਕੇ ਗੋਲਮਾਲ ਕਰਨ ਵਿੱਚ ਸਫ਼ਲ ਰਹੇ। ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਨਕਲੀ ਡੋਪ ਟੈਸਟ ਸਰਟੀਫਿਕੇਟ ਮੁੱਹਈਆ ਕਰਵਾਉਣ ਬਦਲੇ 5 ਹਜ਼ਾਰ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਪੈਸੇ ਲਏ ਗਏ ਹਨ। ਕਈ ਕੇਸਾਂ ਵਿੱਚ ਤਾਂ ਇਹ ਰਾਸ਼ੀ ਗੂਗਲ ਪੇਅ ਰਾਹੀਂ ਲੈਣ ਬਾਰੇ ਪਤਾ ਚੱਲਿਆ ਹੈ।
ਤਰੱਕੀ ਪਾਉਣ ਵਾਲੇ 85 ਅਧਿਕਾਰੀਆਂ ਸਹਿਤ 115 ਡੀਐਸਪੀਜ਼ ਦੇ ਹੋਏ ਤਬਾਦਲੇ
ਉਂਝ ਇਹ ਨਕਲੀ ਸਰਟੀਫਿਕੇਟ ਲੈਣ ਵਾਲੇ ਵੀ ਹੁਣ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਕੋਲ ਇਹ ਦਾਅਵਾ ਕਰਦੇ ਨਜ਼ਰ ਆ ਰਹੇ ਹਨ ਕਿ ਇਹ ਰਾਸ਼ੀ ਉਨ੍ਹਾਂ ਵੱਲੋਂ ਜਾਅਲੀ ਡੋਪ ਟੈਸਟ ਸਰਟੀਫਿਕੇਟ ਲੈਣ ਲਈ ਨਹੀਂ, ਬਲਕਿ ਖੱਜਲ ਖ਼ੁਆਰੀ ਤੋਂ ਬਚਣ ਲਈ ਦਿੱਤੀ ਸੀ, ਕਿਉਂਕਿ ਇੰਨਾਂ ਏਜੰਟਾਂ ਨੇ ਬਕਾਇਦਾ ਉਨ੍ਹਾਂ ਦੇ ਪਿਸ਼ਾਬ ਦਾ ਸੈਂਪਲ ਵੀ ਲਿਆ ਸੀ। ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਵਾਂ ਅਸਲਾ ਲਾਇਸੈਂਸ ਲੈਣ ਜਾਂ ਫਿਰ ਰਨਿਊ ਕਰਵਾਉਣ ਦੇ ਲਈ ਡੋਪ ਟੈਸਟ ਜ਼ਰੂਰੀ ਕੀਤਾ ਹੋਇਆ ਪਰੰਤੂ ਪੰਜਾਬ ਦੇ ਵਿੱਚ ਨਸ਼ਿਆਂ ਦੀ ਬਹੁਤ ਕਾਰਨ ਇਹ ਟੈਸਟ ਪਾਜ਼ਿਟਿਵ ਆਉਣ ਦੇ ਡਰ ਤੋਂ ਬਚਣ ਲਈ ਇਹ ‘ ਧੰਦਾ’ ਚੱਲ ਰਿਹਾ ਹੈ।
ਕਿਸਾਨੀ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਭੈਣਾਂ ਨੇ ਸ਼ੇਜਲ ਅੱਖਾਂ ਨਾਲ ਸਿਹਰਾ ਸਜ਼ਾ ਕੇ ਦਿੱਤੀ ਵਿਦਾਈ
ਜਿਸਦੇ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਕਿਸੇ ਹੋਰ ਵਿਅਕਤੀ ਦਾ ਸੈਂਪਲ ਲੈ ਕੇ ਟੈਸਟ ਪਾਸ ਕਰਵਾ ਦਿੱਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਸਿਹਤ ਵਿਭਾਗ ਅਧਿਕਾਰੀਆਂ ਦੀ ਨੱਕ ਹੇਠ ਬਾਹਰਲੇ ਏਜੰਟ ਜਾਅਲੀ ਡੋਪ ਟੈਸਟ ਸਰਟੀਫਿਕੇਟ ਥੋਕ ਵਿੱਚ ਵੰਡਦੇ ਰਹੇ, ਉਥੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦੀ ਵੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਜਿਨਾਂ ਬਿਨਾਂ ਇਸ ਗੱਲ ‘ਤੇ ਧਿਆਨ ਦਿੱਤੇ ਕਿ ਇੱਕ-ਇੱਕ ਨੰਬਰ ਉੱਪਰ ਹੀ ਕਈ ਫਾਈਲਾਂ ਆ ਰਹੀਆਂ ਹਨ,ਵੱਲੋਂ ਸਟੀਕਰ ਜਾਰੀ ਕੀਤੇ ਜਾਂਦੇ ਰਹੇ। ਬਹਰਹਾਲ ਵਿਜੀਲੈਂਸ ਵੱਲੋਂ ਵਿੱਢੀ ਇਸ ਜਾਂਚ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੁਭਾਵਨਾ ਹੈ ਅਤੇ ਇਸ ਸਾਰੇ ਗੋਲਮਾਲ ਦੇ ਵਿੱਚ ਇੱਕ ਵੱਡੇ ਗਿਰੋਹ ਦਾ ਹੱਥ ਹੋਣ ਦੀ ਵੀ ਚਰਚਾ ਸੁਣਾਈ ਦੇ ਰਹੀ ਹੈ।