ਪਟਿਆਲਾ, 22 ਜੂਨ: ਪਟਿਆਲਾ ਦੇ ਪਿੰਡ ਭਾਨਰੇ ਵਿਚ 3 ਭੈਣਾਂ ਦੇ ਭਾਖੜਾ ਵਿਚ ਡੁੱਬਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ DSP ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2 ਭੈਣਾਂ ਦੀ ਲਾਸ਼ ਚੁੱਪਕੀ ਸਥਿਤ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ ਹੈ ਤੇ ਇਕ ਦੀ ਖਨੌਰੀ ਭਾਖੜਾ ਵਿਚੋਂ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲ 2 CCTV ਫੁਟੇਜ ਮੌਜੂਦ ਹਨ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਤਿੰਨੋ ਕੁੜੀਆਂ ਭਾਖੜਾ ਵੱਲ ਨੂੰ ਜਾ ਰਹੀਆਂ ਹਨ। ਇਸ ਤੋਂ ਇਲਾਵਾ 3 ਅਜਿਹੇ ਗਵਾਹ ਵੀ ਹਨ, ਜਿਨ੍ਹਾਂ ਨੇ ਕੁੜੀਆਂ ਨੂੰ ਭਾਖੜਾ ਵੱਲ ਆਂਉਂਦੇ ਵੇਖਿਆ ਹੈ।
ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ
ਪੁਲਿਸ ਦਾ ਕਹਿਣਾ ਹੈ ਕਿ 14 ਜੂਨ ਨੂੰ ਸਾਡੇ ਕੋਲ ਲੜਕੀਆਂ ਦੇ ਪਿਤਾ ਵੱਲੋਂ ਗੁਮਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਪਿਤਾ ਦਾ ਕਹਿਣਾ ਸੀ ਕਿ ਲੜਕੀਆਂ ਅੱਗੇ ਵੀ ਭਾਖੜਾ ਨਹਿਰ ਵਿਚ ਨਹਾਉਣ ਜਾਉਂਦੀਆਂ ਸਨ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਹੋ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
Share the post "ਭਾਖੜਾ ‘ਚ ਡੁੱਬੀਆਂ ਤਿੰਨ ਭੈਣਾਂ ਦੇ ਮੌ+ਤ ਮਾਮਲੇ ‘ਤੇ DSP ਵੱਲੋਂ ਅਹਿਮ ਖੁਲਾਸਾ"