ਜਲਾਲਾਬਾਦਲ, 17 ਅਗਸਤ: ਸਬ ਡਵੀਜਨ ਜਲਾਲਾਬਾਦ ਦੇ ਪਿੰਡ ਬਾਹਮਣੀ ਵਾਲਾ ਵਿਖੇ ਬੰਬ ਬਲਾਸਟ ਹੋਣ ਬਾਰੇ ਸੋਸ਼ਲ ਮੀਡੀਆ ’ਤੇ ਫੈਲੀ ਖ਼ਬਰ ਬਾਰੇ ਫਾਜਿਲਕਾ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਪੜਤਾਲ ਕਰਕੇ ਅਸਲ ਸੱਚਾਈ ਪੇਸ਼ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜਿਲਕਾ ਰਛਪਾਲ ਸਿੰਘ ਨੇ ਦੱਸਿਆ ਕਿ ਸਬ ਡਵੀਜਨ ਜਲਾਲਾਬਾਦ ਦੇ ਪਿੰਡ ਬਾਹਮਣੀ ਵਾਲਾ ਦਾ ਬਲਵੀਰ ਸਿੰਘ ਪੁੱਤਰ ਰਾਜ ਸਿੰਘ ਨਾਮ ਦੇ ਵਿਅਕਤੀ ਵਿਆਹ ਸ਼ਾਦੀਆਂ ਅਤੇ ਤਿਓਹਾਰਾਂ ਦੌਰਾਨ ਪਟਾਕੇ ਚਲਾਉਣ ਲਈ ਵਰਤਿਆ ਜਾਣ ਵਾਲੇ ਪਦਾਰਥ ਨੂੰ ਆਪਣੇ ਘਰ ਦੇ ਬਾਹਰ ਪਏ ਇੱਟਾਂ ਰੋੜਿਆਂ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਜਿਸਦੀ ਵਰਤੋਂ ਉਹ ਬਾਰਡਰ ਪਾਰ ਤੋਂ ਆਏ ਸੂਰਾਂ ਅਤੇ ਹੋਰ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਕਰਦਾ ਸੀ।
19 ਤੋਂ 23 ਤੱਕ ਨਗਰ ਕੌਸਲ ਫਾਜ਼ਿਲਕਾ ਤੇ ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਵਿਚ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ
ਜੋ ਕਿਸੇ ਵਿਅਕਤੀ ਵੱਲੋਂ ਇਹਨਾਂ ਇੱਟਾਂ ਰੋੜਿਆਂ ਨਾਲ ਛੇੜਛਾੜ ਕਰਨ ’ਤੇ ਉਸ ਵਿੱਚ ਰੱਖਿਆ ਉਕਤ ਪਦਾਰਥ ਪਟਾਕੇ ਵਾਂਗ ਚੱਲਿਆ ਸੀ, ਜਿਸ ਨਾਲ ਉਸ ਵਿਅਕਤੀ ਦੇ ਮਾਮੂਲੀ ਚੋਟ ਲੱਗੀ ਸੀ ਅਤੇ ਉਸਨੂੰ ਫਸਟ ਏਡ ਦਿੱਤੀ ਗਈ ਹੈ। ਉਕਤ ਵਿਅਕਤੀ ਬਲਵੀਰ ਸਿੰਘ ਦਾ ਮਕਸਦ ਕੋਈ ਬੰਬ ਬਲਾਸਟ ਕਰਨਾ ਨਹੀਂ ਸੀ, ਸਗੋਂ ਉਹ ਇਸ ਪਦਾਰਥ ਦੀ ਵਰਤੋਂ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਕਰਦਾ ਸੀ। ਫਿਰ ਵੀ ਉਸ ਵੱਲੋਂ ਅਜਿਹੀ ਸਮੱਗਰੀ ਆਪਣੇ ਕਬਜੇ ਵਿੱਚ ਰੱਖਣ ਅਤੇ ਉਸਦਾ ਇਸਤੇਮਾਲ ਜਾਨਵਰਾਂ ਨੂੰ ਮਾਰਨ ਲਈ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਨੰਬਰ 94 ਮਿਤੀ 17-08-2024 ਜੁਰਮ 11(1) ਪ੍ਰਿਵੈਂਸ਼ਨ ਆਫ ਕਰਟਲੀ ਟੂ ਐਨੀਮਲ ਐਕਟ ਥਾਣਾ ਵੇਰੋਕਾ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Share the post "ਜਲਾਲਾਬਾਦ ਦੇ ਪਿੰਡ ਬਾਹਮਣੀ ਵਾਲਾ ਵਿਖੇ ਬੰਬ ਬਲਾਸਟ ਦੀ ਖਬਰ ਬਾਰੇ ਡੀ.ਐਸ.ਪੀ ਨੇ ਦੱਸੀ ਅਸਲ ਸੱਚਾਈ"