👉ਪੁਲਿਸ ਵੱਲੋਂ ਮਾਂ ਗ੍ਰਿਫਤਾਰ, ਪ੍ਰੇਮੀ ਤੇ ਇੱਕ ਹੋਰ ਕਾਤਲ ਫ਼ਰਾਰ
ਨਾਭਾ, 5 ਦਸੰਬਰ: ਬੀਤੀ ਦੇਰ ਸ਼ਾਮ ਸ਼ਹਿਰ ਦੀ ਵਿਕਾਸ ਕਲੌਨੀ ’ਚ ਵਾਪਰੀ ਇੱਕ ਦੁਖਦਾਈ ਤੇ ਹੈਰਾਨਕਰਨ ਵਾਲੀ ਘਟਨਾ ਨੇ ਸੁਣਨ ਵਾਲਿਆਂ ਦੇ ਰੌਂਗਟੇ ਖ਼ੜੇ ਕਰ ਦਿੱਤੇ। ਇੱਥੇ ਰਹਿਣ ਵਾਲੀ ਇੱਕ ਵਿਧਵਾ ਮਾਂ ਨੇ ਹੀ ਆਪਣੇ ਪ੍ਰੇਮ ਸਬੰਧਾਂ ’ਚ ਰੋੜਾ ਬਣੀ ਕੁੱਖੋ ਜੰਮੀ ਧੀ ਦਾ ਆਪਣੇ ਹੀ ਪ੍ਰੇਮੀ ਕੋਲੋਂ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ। ਘਟਨਾ ਸਮੇਂ ਪਹਿਲਾਂ ਬਣਾਈ ਯੋਜਨਾ ਤਹਿਤ ਦੋਸ਼ਣ ਮਾਂ ਆਪਣੀ ਦੂਜੀ ਧੀ ਦੇ ਘਰ ਚਲੀ ਗਈ, ਜਿਸਤੋਂ ਬਾਅਦ ਉਸਦੇ ਪ੍ਰੇਮੀ ਅਤੇ ਇੱਕ ਹੋਰ ਵਿਅਕਤੀ ਨੇ ਘਰ ਵਿਚ ਮੌਜੂਦ 24 ਸਾਲਾਂ ਅਨੁ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਸਮੇਂ ਲੜਕੀ ਦੀਆਂ ਚੀਕਾਂ ਦੀਆਂ ਅਵਾਜ਼ਾਂ ਸੁਣ ਕੇ ਗੁਆਂਢੀਆਂ ਨੂੰ ਸ਼ੱਕ ਹੋਇਆ ਤਾਂ ਉਨਾਂ ਘਰ ਦਾ ਦਰਵਾਜ਼ਾ ਖੜਕਾਇਆ ਪ੍ਰੰਤੂ ਦਰਵਾਜ਼ਾ ਨਹੀਂ ਖੁੱਲਿਆ। ਜਿਸਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਉਪਰ ਅਧਿਕਾਰੀ ਪੁੱਜੇ। ਜਦ ਜਿੰਦਰਾ ਤੋੜ ਕੇ ਘਰ ਦੇ ਅੰਦਰ ਦਾਖ਼ਲ ਹੋਏ ਤਾਂ ਘਰ ਦੇ ਇੱਕ ਡੂੰਘੇ ਕਮਰੇ ਵਿਚ ਅਨੁ ਦੀ ਖੂਨ ਨਾਲ ਲਥਪਥ ਲਾਸ਼ ਪਈ ਹੋਈ ਸੀ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ; ਅੰਮ੍ਰਿਤਸਰ CI ਨੇ 5 ਕਿਲੋ ਹੈਰੋਇਨ ਤੇ ਲੱਖਾਂ ਦੀ ਰਾਸ਼ੀ ਸਹਿਤ ਤਿੰਨ ਨੂੰ ਕੀਤਾ ਕਾਬੂ
ਪੁਲਿਸ ਨੇ ਪੜਤਾਲ ਲਈ ਮਾਂ ਨੂੰ ਸੱਦਿਆ ਪ੍ਰੰਤੂ ਉਹ ਘਰ ਪੁੱਜਦੀ ਹੀ ਇਸ ਤਰ੍ਹਾਂ ਡਰਾਮੇ ਕਰਨ ਲੱਗੀ ਕਿ ਜਿਵੇਂ ਸਿਰ ਉਪਰ ਆਸਮਾਨ ਡਿੱਗ ਪਿਆ ਪ੍ਰੰਤੂ ‘ਹੰਢੇ-ਵਰਤੇ’ ਪੁਲਿਸ ਅਧਿਕਾਰੀਆਂ ਦੇ ਅੱਗੇ ਉਸਦਾ ਡਰਾਮਾ ਜਿਆਦਾ ਸਮਾਂ ਨਹੀਂ ਚੱਲ ਸਕਿਆ। ਜਦ ਪੁਲਿਸ ਨੇ ਸਖ਼ਤੀ ਨਾਲ ਪੁਛਗਿਛ ਕੀਤੀ ਅਤੇ ਟੈਕਨੀਕਲ ਸਬੂਤ ਇਕੱਠੇ ਕੀਤੇ ਤਾਂ ਸਾਰੀ ਸਚਾਈ ਸਾਹਮਣੇ ਆ ਗਈ। ਇਹ ਸਚਾਈ ਅਜਿਹੀ ਸੀ ਕਿ ਜਿਸਨੇ ਨਾਂ ਸਿਰਫ਼ ਪੁਲਿਸ, ਬਲਕਿ ਇੱਥੇ ਰਹਿਣ ਵਾਲੇ ਮੁਹੱਲੇ ਦੇ ਲੋਕਾਂ ਦੇ ਮੂੰਹ ਵਿਚ ਵੀ ਉਂਗਲਾਂ ਪੁਵਾ ਦਿੱਤੀਆਂ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਨਾਭਾ ਦੇ ਐਸਐਚਓ ਇੰਸਪੈਕਟਰ ਜਸਵਿੰਦਰ ਸਿੰਘ ਨੇ ਦਸਿਆ ਕਿ ‘‘ ਫ਼ਿਲਹਾਲ ਮਾਂ ਅਰੁਣਾ ਦੇਵੀ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਜਦਕਿ ਉਸਦਾ ਆਸ਼ਕ ਸਤਿਗੁਰ ਉਰਫ਼ ਸੀਤਾ ਤੇ ਉਸਦਾ ਇੱਕ ਹੋਰ ਸਾਥੀ ਹਾਲੇ ਫ਼ਰਾਰ ਹਨ। ’’ ਥਾਣਾ ਮੁਖੀ ਨੇ ਇਸ ਕਤਲ ਦੀ ਵਾਰਦਾਤ ਪਿੱਛਲੇ ਵਜਾਹ ਦਾ ਖ਼ੁਲਾਸਾ ਕਰਦਿਆਂ ਦਸਿਆ ਕਿ ‘‘ ਮੁਢਲੀ ਪੜਤਾਲ ਮੁਤਾਬਕ ਦੋਸ਼ਣ ਅਰੁਣਾ ਦੇਵੀ ਦੇ ਘਰ ਵਾਲੇ ਦੀ ਕਾਫ਼ੀ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਸਾਲ 2022 ਵਿਚ ਉਸਦੇ ਇਕਲੌਤੇ ਲੜਕੇ ਦੀ ਵੀ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ ਧਾਰਮਿਕ ਸਜ਼ਾ: ਭਾਰੀ ਪੁਲਿਸ ਸੁਰੱਖਿਆ ਹੇਠ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ‘ਪਹਿਰੇਦਾਰ’ ਦੀ ਸੇਵਾ ਨਿਭਾ ਰਹੇ ਹਨ ਸੁਖਬੀਰ ਬਾਦਲ
ਹੁਣ ਇਹ ਅਤੇ ਇਸਦੀਆਂ ਚਾਰ ਕੁੜੀਆਂ ਸਨ, ਜਿੰਨ੍ਹਾਂ ਵਿਚੋਂ ਤਿੰਨ ਵਿਆਹੀਆਂ ਹੋਈਆਂ ਸਨ ਤੇ ਇੱਕ ਅਨੁ ਕਵਾਰੀ ਸੀ, ਜਿਹੜੀ ਇੱਕ ਪ੍ਰਾਈਵੇਟ ਨੌਕਰੀ ਕਰਦੀ ਸੀ। ’’ ਥਾਣਾ ਮੁਖੀ ਮੁਤਾਬਕ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਅਰੁਣਾ ਦੇਵੀ ਦੇ ਨਾਭੇ ਦੇ ਵਿਚ ਹੀ ਰਹਿਣ ਵਾਲੇ ਇੱਕ ਈ-ਰਿਕਸ਼ਾ ਚਾਲਕ ਸੀਤੇ ਨਾਲ ਕਥਿਤ ਨਜਾਇਜ਼ ਸਬੰਧ ਸਨ ਤੇ ਉਹ ਉਸਦੇ ਕੋਲ ਸਰੇਆਮ ਘਰ ਆਉਂਦਾ ਜਾਂਦਾ ਸੀ, ਜਿਸਦਾ ਅਨੁ ਵਿਰੋਧ ਕਰਦੀ ਸੀ। ਜਿਸਦੇ ਚੱਲਦੇ ਇੰਨ੍ਹਾਂ ਉਸਨੂੰ ਆਪਣੈ ਰਾਸਤੇ ਵਿਚੋਂ ਹਟਾਉਣ ਲਈ ਇਹ ਯੋਜਨਾ ਬਣਾਈ ਸੀ ਤੇ ਘਟਨਾ ਵਾਲੀ ਬੀਤੀ ਸ਼ਾਮ ਉਸਦੇ ਹੀ ਘਰ ਵਿਚ ਦਾਖ਼ਲ ਹੋ ਕੇ ਚਟਣੀ ਕੁੱਟਣ ਵਾਲੇ ਘੋਟਣੇ ਨਾਲ ਉਸਦਾ ਕਤਲ ਕਰ ਦਿੱਤਾ। ਉਧਰ ਮੁਹੱਲਾ ਵਾਸੀਆਂ ਮੁਤਾਬਕ ਦੋਸ਼ਣ ਬੁੱਢੀ ਉਮਰੇ ਇਸ਼ਕ ਵਿਚ ਇੰਨੀਂ ਅੰਨੀ ਹੋਈ ਪਈ ਸੀ ਕਿ ਆਪਣੇ ਪ੍ਰੇਮੀ ਪਿੱਛੇ ਲੱਗ ਕੇ ਉਸਨੇ ਆਪਣੇ ਘਰ ਦਾ ਵੀ ਕਿਸੇ ਨਾਲ 18 ਲੱਖ ਰੁਪਏ ਵਿਚ ਸੌਦਾ ਕਰ ਲਿਆ ਸੀ, ਜਿਸਦਾ ਵੀ ਅਨੁ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਫ਼ਿਲਹਾਲ ਪੁਲਿਸ ਨੇ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group ਨਾਲ ਜੁੜੋਂ। https://chat.whatsapp.com/EK1btmLAghfLjBaUyZMcLK
Share the post "ਬੁੱਢੀ ਉਮਰੇਂ ਇਸ਼ਕ ਦੇ ਕਾਰੇ;‘ਮਾਂ’ ਨੇ ਪ੍ਰੇਮ ਸਬੰਧਾਂ ’ਚ ਰੋੜਾ ਬਣੀ ਜਵਾਨ ‘ਧੀ’ ਦਾ ਪ੍ਰੇਮੀ ਕੋਲੋਂ ਕਰਵਾਇਆ ਕ+ਤਲ"