Sukhjinder Mann
Bathinda News : ਪੰਜਾਬ ਦੇ ਵਿਚ ਅਗਲੇ ਕੁੱਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਣ ਰਹੇ ਨਵੇਂ ਸਿਆਸੀ ਗਠਜੋੜਾਂ ਦੇ ਵਿਚਕਾਰ ਹੁਣ ਕਾਂਗਰਸ ਤੇ ਖੱਬੇਪੱਖੀ ਧਿਰਾਂ ਦੇ ਮੁੜ ਇਕੱਠੇ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਬੀਤੇ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਸਬੰਧੀ ਦਿੱਤੇ ਸੱਦੇ ਦਾ ਖੱਬੇਪੱਖੀ ਧਿਰਾਂ ਨੇ ਹਾਂ-ਪੱਖੀ ਹੂੰਗਾਰਾ ਭਰਿਆ ਹੈ। ਪੰਜਾਬੀ ਖਬਰਸਾਰ ਚੈਨਲ ਨਾਲ ਗੱਲਬਾਤ ਕਰਦਿਆਂ ਸੀਪੀਆਈ ਦੇ ਨੈਸ਼ਨਲ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਦਾਅਵਾ ਕੀਤਾ ਕਿ ਇਸ ਸਬੰਧ ਵਿਚ ਇੱਕ ਗੈਰ-ਰਸਮੀ ਮੀਟਿੰਗ ਹੋ ਚੁੱਕੀ ਹੈ ਤੇ ਹੁਣ ਸੰਭਾਵਿਤ ਤੌਰ ‘ਤੇ ਰਸਮੀ ਤਰੀਕੇ ਨਾਲ ਗੱਲਬਾਤ ਅੱਗੇ ਚੱਲੇਗੀ।
ਇਹ ਵੀ ਪੜ੍ਹੋ 👉6 ਸਾਲਾਂ ਬਾਅਦ ਬਠਿੰਡਾ ਵਿਖੇ ਇੱਕ ‘ਮੰਚ’ ‘ਤੇ ਨਜ਼ਰ ਆਏ ਅਕਾਲੀ ਤੇ ਭਾਜਪਾ ਆਗੂ
ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਦੋਨੋਂ ਧਿਰਾਂ ਫ਼ਿਰਕਾਪ੍ਰਸਤੀ ਦੇ ਖਿਲਾਫ਼ ਮਿਲਕੇ ਲੜਾਈ ਲੜਦੀਆਂ ਰਹੀਆਂ ਹਨ ਤੇ ਹੁਣ ਵੀ ਕੌਮੀ ਪੱਧਰ ‘ਤੇ ਇੰਡੀਆ ਬਲਾਕ ਵਿਚ ਇਕੱਠੀਆਂ ਕੰਮ ਕਰ ਰਹੀਆਂ ਹਨ। ਕਾਮਰੇਡ ਅਰਸ਼ੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਦੋ ਦਿਨ ਪਹਿਲਾਂ ਅਕਾਲੀ-ਭਾਜਪਾ ਦੇ ਹੋਏ ਗਠਜੋੜ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ, ਕਿਉਂਕਿ ਭਾਜਪਾ ਆਪਣੀ ਆਦਤ ਦੇ ਅਨੁਸਾਰ ਪੰਜਾਬ ਦੇ ਉੱਪਰ ਕਬਜ਼ਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤੇ ਪੰਜਾਬ ਵਰਗੇ ਸੂਬੇ ਵਿਚ ਇਸਨੂੰ ਰੋਕਣ ਲਈ ਇਕੱਠੇ ਹੋਣਾ ਜਰੂਰੀ ਹੈ। ਉਨ੍ਹਾਂ ਵਾਰਿਸ ਪੰਜਾਬ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਕੱਲੀ ਭਾਜਪਾ ਹੀ ਨਹੀਂ, ਬਲਕਿ ਕੁੱਝ ਗਰਮਖਿਆਲੀ ਧਿਰਾਂ ਵੀ ਆਪਣੀ ਪਕੜ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸਦੇ ਚੱਲਦੇ ਕਾਂਗਰਸ ਤੇ ਖੱਬੇਪੱਖੀ ਵਰਗੀਆਂ ਧਰਮਨਿਰਪੱਖ ਧਿਰਾਂ ਨੂੰ ਇਕਜੁਟ ਹੋਣ ਦੀ ਜਰੂਰਤ ਹੈ।
ਇਹ ਵੀ ਪੜ੍ਹੋ 👉ਅਕਾਲੀ ਦਲ, ਭਾਜਪਾ ਅਤੇ ਆਪ ਨੂੰ ਵੱਡਾ ਸਿਆਸੀ ਝਟਕਾ, ਕਈ ਵੱਡੇ ਆਗੂ ਕਾਂਗਰਸ ਵਿੱਚ ਸ਼ਾਮਲ
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













