ਕੈਨੇਡਾ ਵਿੱਚ ਡਾਕ ਵਿਭਾਗ ਦੇ ਕਾਮਿਆਂ ਦੀ ਹੜਤਾਲ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ

0
50

ਨਵਦੀਪ ਸਿੰਘ ਗਿੱਲ
ਸਰ੍ਹੀ, 28 ਨਵੰਬਰ: ਕੈਨੇਡਾ ਦੇ ਡਾਕ ਵਿਭਾਗ ਦੇ ਪਚਵੰਜਾ ਹਜ਼ਾਰ ਕਾਮਿਆਂ ਦੀ ਹੜਤਾਲ਼ ਅੱਜ ਤੇਹਰਵਾਂ ਦਿਨ ਪਾਰ ਕਰ ਚੁੱਕੀ ਹੈ । ਜਿਸ ਕਾਰਨ ਕੈਨੇਡੀਅਨ ਲੋਕ ਬੁਰ੍ਹੀ ਤਰ੍ਹਾਂ ਪਰੇਸ਼ਾਨ ਹਨ । ਕੈਨੇਡਾ ਦੇ ਲੇਬਰ ਮੰਤਰੀ ਸਟੀਵਨ ਮਕੈਨਿਨ ਵੀ ਅਦਾਰਾ ਕੈਨੇਡਾ ਪੋਸਟ ਅਤੇ ਕਾਮਿਆਂ ਦਰਿਮਿਆਨ ਸਮਝੌਤਾ ਕਰਵਾਉਣ ਦਾ ਯਤਨ ਕਰ ਰਹੇ ਪ੍ਰੰਤੂ ਅੱਜ ਸਰਕਾਰ ਦੇ ਦਖਲ ਨਾਲ ਦੋਨਾਂ ਧਿਰਾਂ ਵਿਚਕਾਰ ਹੋਈ ਮੀਟਿੰਗ ਬੇਸਿੱਟਾ ਰਹੀ । ਇੱਕ ਪਾਸੇ ਕੈਨੇਡਾ ਪੋਸਟ ਅਦਾਰਾ ਤੇ ਦੂਜੇ ਪਾਸੇ ਕੈਨੇਡੀਅਨ ਯੂਨੀਅਨ ਪੋਸਟਲ ਵਰਕਰ ਦੋਵੇਂ ਧਿਰਾਂ ਆਪੋ ਆਪਣੀ ਜ਼ਿੱਦ ਉੱਤੇ ਬਜ਼ਿਦ ਹਨ ।

ਇਹ ਵੀ ਪੜ੍ਹੋ ਤਿੰਨ ਔਰਤਾਂ ਨਾਲ ਛੇੜਛਾੜ ਦੇ ਦੋਸ਼ਾਂ ਹੇਠ ਕੈਨੇਡਾ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ

ਐਸੇ ਜਿਸਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਜਿਕਰਯੋਗ ਹੈ ਕਿ ਕੈਨੇਡਾ ਵਿੱਚ ਸਾਰਾ ਸਰਕਾਰੀ ਕੰਮ ਕਾਜ ਚਿੱਠੀ ਪੱਤਰ ਰਾਹੀਂ ਹੀ ਚੱਲਦਾ ਹੈ । ਜਿਸ ਕਰਕੇ ਲੱਖਾਂ ਲੋਕ ਆਪੋ ਆਪਣੀਆਂ ਸਰਕਾਰ ਵੱਲੋਂ ਆਉਂਦੀਆਂ ਚਿੱਠੀਆਂ ਦਾ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਇਲਾਵਾ ਲੱਖਾਂ ਲੋਕ ਨਵੇਂ ਪਾਸਪੋਰਟ ਤੇ ਪੀ. ਕਾਰਡ ਤੋਂ ਇਲਾਵਾ ਵਰਕ ਪਰਮਿਟਾਂ ਉਡੀਕ ਵਿੱਚ ਹਨ । ਕੈਨੇਡਾ ਵਿੱਚ ਅੱਗੇ ਕ੍ਰਿਸਮਿਸ ਦਾ ਤਿਉਹਾਰ ਆਉਣ ਵਾਲਾ ਹੈ ਜਿਸ ਕਰਕੇ ਲੋਕ ਗਿਫਟਾਂ ਦਾ ਅਦਾਨ ਪ੍ਰਦਾਨ ਵੀ ਡਾਕ ਰਾਹੀਂ ਕਰਦੇ ਹਨ ।

 

LEAVE A REPLY

Please enter your comment!
Please enter your name here