👉ਮੇਰੇ ਨਿਵਾਸ ਜਾਂ ਹਸਪਤਾਲ ਤੋਂ ਇੱਕ ਵੀ ਪੈਸਾ ਬਰਾਮਦ ਨਹੀਂ ਹੋਇਆ; 42 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਈਡੀ ਖਾਲੀ ਹੱਥ ਪਰਤੀ: ਡਾ. ਅਮਨਦੀਪ ਕੌਰ ਅਰੋੜਾ
👉ਪੰਜਾਬ ਵਿੱਚ ਆਪਣੀ ਯਕੀਨੀ ਹਾਰ ਦੇ ਡਰੋਂ ਭਾਜਪਾ ਗੰਦੀ ਰਾਜਨੀਤੀ ‘ਤੇ ਉੱਤਰ ਆਈ ਹੈ; ਲੋਕ ਮੂੰਹ ਤੋੜ ਜਵਾਬ ਦੇਣਗੇ: ਡਾ. ਅਮਨਦੀਪ ਕੌਰ ਅਰੋੜਾ
👉ਭਾਜਪਾ ਧਮਕੀਆਂ ਜਾਂ ਲਾਲਚ ਨਾਲ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਪਾਹੀਆਂ ਨੂੰ ਖਰੀਦ ਜਾਂ ਡਰਾ ਨਹੀਂ ਸਕਦੀ: ਬਲਤੇਜ ਪੰਨੂ
Chandigarh News:ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਕੇਂਦਰੀ ਏਜੰਸੀ ਈਡੀ ‘ਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ 42 ਘੰਟੇ ਚੱਲੀ ਛਾਪੇਮਾਰੀ ਨੂੰ ਭਾਜਪਾ ਦੀ ਗੰਦੀ ਰਾਜਨੀਤੀ ਅਤੇ ਚੋਣਾਂ ਤੋਂ ਪਹਿਲਾਂ ਦੀ ਬੌਖਲਾਹਟ ਦਾ ਸਬੂਤ ਕਰਾਰ ਦਿੱਤਾ ਹੈ। ਡਾ. ਅਰੋੜਾ ਨੇ ਆਖਿਆ ਕਿ ਜਿਵੇਂ ਹਰ ਸੂਬੇ ਦੀਆਂ ਚੋਣਾਂ ਸਮੇਂ ਭਾਜਪਾ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ, ਉਹੀ ਕੋਝਾ ਹਥਕੰਡਾ ਹੁਣ ਪੰਜਾਬ ਵਿੱਚ ਅਪਣਾਇਆ ਜਾ ਰਿਹਾ ਹੈ।ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਤਕਰੀਬਨ 40-42 ਘੰਟੇ ਚੱਲੀ ਇਸ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਅਤੇ ਪਰਿਵਾਰ ਨੂੰ ਘਰ ਦੇ ਅੰਦਰ ਹੀ ਰੱਖਿਆ ਗਿਆ। ਪਰ ਈਡੀ ਦੀ ਲਗਾਤਾਰ ਤਲਾਸ਼ੀ ਤੋਂ ਬਾਅਦ ਵੀ ਉਨ੍ਹਾਂ ਦੇ ਕਿਸੇ ਵੀ ਘਰ ਜਾਂ ਹਸਪਤਾਲ ਤੋਂ ਧੇਲਾ ਵੀ ਹਾਸਲ ਨਹੀਂ ਹੋਇਆ ਅਤੇ ਏਜੰਸੀਆਂ ਨੂੰ ਬਿਲਕੁਲ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ।
ਇਹ ਵੀ ਪੜ੍ਹੋ 👉ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਈਡੀ ਵੱਲੋਂ ਸਰਕਾਰ ਆਉਣ ਤੋਂ ਪਹਿਲਾਂ ਦੇ ਮਾਮਲਿਆਂ, ਜਿਵੇਂ ਬਿਪਨ ਉੰਕਾਰਾ ਅਤੇ ਰਾਕੇਸ਼ ਸਿਤਾਰਾ ਵਰਗੇ ਵਿਅਕਤੀਆਂ ਦੀਆਂ ਖਰੀਦ-ਵੇਚ ਨਾਲ ਜੋੜ ਕੇ ਪੂਰੀ ਪੁੱਛਗਿੱਛ ਕੀਤੀ ਗਈ, ਪਰ ਮਨੀ ਲਾਂਡਰਿੰਗ ਜਾਂ ਅਨਿਯਮਿਤਤਾ ਦਾ ਕੋਈ ਸਬੂਤ ਨਹੀਂ ਮਿਲਿਆ। ਸਰਚ ਦੁਪਹਿਰ 12 ਵਜੇ ਹੀ ਪੂਰੀ ਹੋ ਚੁੱਕੀ ਸੀ, ਪਰ ਉੱਪਰੋਂ ਦਬਾਅ ਹੋਣ ਕਰਕੇ ਜਾਣਬੁੱਝ ਕੇ ਸਮਾਂ ਬਰਬਾਦ ਕੀਤਾ ਗਿਆ।ਛਾਪੇਮਾਰੀ ਦੇ ਆੜ ਹੇਠ ਦਿੱਤੇ ਗਏ ਲਾਲਚਾਂ ਦਾ ਪਰਦਾਫਾਸ਼ ਕਰਦਿਆਂ ਡਾ. ਅਰੋੜਾ ਨੇ ਖੁਲਾਸਾ ਕੀਤਾ ਕਿ ਰੇਡ ਦੌਰਾਨ ਈਡੀ ਦੇ ਜ਼ਰੀਏ ਉਨ੍ਹਾਂ ‘ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਲਗਾਤਾਰ ਦਬਾਅ ਪਾਇਆ ਗਿਆ ਅਤੇ ਲਾਲਚ ਦਿੱਤਾ ਗਿਆ ਕਿ “ਤੁਹਾਨੂੰ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ, ਤੁਸੀਂ ਸੋਚ ਲਵੋ।” ਪਰ ਉਨ੍ਹਾਂ ਨੇ ਭਾਜਪਾ ਦੀ ਇਸ ਘਟੀਆ ਪੇਸ਼ਕਸ਼ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀ ਮਾਂ-ਪਾਰਟੀ ਹੈ ਅਤੇ ਉਹ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਸੱਚੇ ਤੇ ਇਮਾਨਦਾਰ ਸਿਪਾਹੀ ਹਨ। ਉਹ ਅਹੁਦਿਆਂ, ਟਿਕਟਾਂ ਜਾਂ ਪਦਵੀਆਂ ਦੀ ਲਾਲਚੀ ਨਹੀਂ ਹਨ ਅਤੇ ਜਦੋਂ ਤੱਕ ਉਨ੍ਹਾਂ ਦੇ ਸਾਹ ਹਨ, ਉਹ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਗੇ।ਡਾ. ਅਮਨਦੀਪ ਕੌਰ ਅਰੋੜਾ ਨੇ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਅਸੀਂ ਕੋਈ ਚੋਰ ਨਹੀਂ ਹਾਂ ਅਤੇ ਨਾ ਹੀ ਅਜਿਹੀਆਂ ਫੋਕੀਆਂ ਧਮਕੀਆਂ ਤੋਂ ਡਰਨ ਵਾਲੇ ਹਾਂ, ਅਸੀਂ ਅਜਿਹੀਆਂ ਹੋਰ ਰੇਡਾਂ ਦਾ ਸਾਹਮਣਾ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ 42 ਘੰਟੇ ਦੇ ਇਸ ਔਖੇ ਸਮੇਂ ਦੌਰਾਨ ਡਟ ਕੇ ਨਾਲ ਖੜ੍ਹਨ ਵਾਲੇ ਆਪਣੇ ਸਾਰੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਪੰਜਾਬ ਵਿੱਚ ਆਪਣੀ ਬੁਰੀ ਹਾਰ ਹੁੰਦੀ ਦੇਖ ਕੇ ਭਾਜਪਾ ਅਜਿਹੇ ਹਥਕੰਡਿਆਂ ‘ਤੇ ਉੱਤਰ ਆਈ ਹੈ, ਪਰ ਪੰਜਾਬ ਦੇ ਸੂਝਵਾਨ ਲੋਕ ਆਉਣ ਵਾਲੀਆਂ ਫਰਵਰੀ ਚੋਣਾਂ ਵਿੱਚ ਭਾਜਪਾ ਦੀ ਇਸ ਨੀਚ ਰਾਜਨੀਤੀ ਦਾ ਠੋਕਵਾਂ ਜਵਾਬ ਦੇਣਗੇ।
ਇਹ ਵੀ ਪੜ੍ਹੋ 👉Bhagwant Mann Govt ਵੱਲੋਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ 1,000 ਵਿਦਿਆਰਥੀਆਂ ਨੂੰ UPSC ਅਤੇ PCS ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ
ਉਥੇ ਹੀ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ 42 ਘੰਟੇ ਚੱਲੀ ਛਾਪੇਮਾਰੀ ਭਾਜਪਾ ਦੀ ਗੰਦੀ ਰਾਜਨੀਤੀ ਅਤੇ ਸਿਆਸੀ ਬੌਖਲਾਹਟ ਦਾ ਸਬੂਤ ਹੈ। ਈਡੀ ਵਲੋਂ ਲਗਾਤਾਰ ਤਲਾਸ਼ੀ ਤੋਂ ਬਾਅਦ ਵੀ ਉਨ੍ਹਾਂ ਦੇ ਘਰੋਂ ਧੇਲਾ ਵੀ ਹਾਸਲ ਨਹੀਂ ਹੋਇਆ ਅਤੇ ਏਜੰਸੀ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ।ਪੰਨੂ ਨੇ X ‘ਤੇ ਲਿਖਿਆ “ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਅਤੇ ਅਗਲੀ ਚੋਣ ਲਈ ਉਮੀਦਵਾਰ ਮੋਗਾ ਦੇ ਮੌਜੂਦਾ ਐਮਐਲਏ ਡਾਕਟਰ ਅਮਨਦੀਪ ਅਰੋੜਾ ਜੀ ਦੇ ਘਰ 42 ਘੰਟੇ ਚੱਲੀ ਈਡੀ ਦੀ ਰੇਡ ਵਿੱਚੋਂ ਕੁਝ ਵੀ ਨਹੀਂ ਨਿਕਲਿਆ।ਬਾਰ ਬਾਰ ਇਕੋ ਗੱਲ ਆਖੀ ਗਈ ਕਿ ਮੈਡਮ ਭਾਜਪਾ ਜੁਆਇਨ ਕਰ ਲਵੋ ਵੱਡੇ ਅਹੁੱਦੇ ਮਿਲਣਗੇ ਪਰ ਸਾਡੇ ਐਮਐਲਏ ਟੱਸ ਤੋਂ ਮੱਸ ਨਹੀਂ ਹੋਏ”ਬਲਤੇਜ ਪੰਨੂ ਨੇ ਖੁਲਾਸਾ ਕੀਤਾ ਕਿ ਰੇਡ ਦੌਰਾਨ ਈਡੀ ਵੱਲੋਂ ਮੈਡਮ ਅਰੋੜਾ ‘ਤੇ ਲਗਾਤਾਰ ਇਹ ਦਬਾਅ ਪਾਇਆ ਜਾਂਦਾ ਰਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਣ, ਜਿਸ ਬਦਲੇ ਉਨ੍ਹਾਂ ਨੂੰ ਵੱਡੇ ਅਹੁਦਿਆਂ ਨਾਲ ਨਵਾਜ਼ਿਆ ਜਾਵੇਗਾ। ਪਰ ਆਮ ਆਦਮੀ ਪਾਰਟੀ ਦੇ ਇਮਾਨਦਾਰ ਅਤੇ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਭਾਜਪਾ ਦੇ ਇਸ ਲਾਲਚ ਅਤੇ ਧਮਕੀਆਂ ਅੱਗੇ ਟੱਸ ਤੋਂ ਮੱਸ ਨਹੀਂ ਹੋਏ ਅਤੇ ਉਨ੍ਹਾਂ ਨੇ ਭਾਜਪਾ ਦੀ ਇਸ ਸਿਆਸੀ ਪੇਸ਼ਕਸ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਵਿਰੋਧੀ ਧਿਰ ਨੂੰ ਝੁਕਾਉਣ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਪਰ ਭਾਜਪਾ ਇਹ ਭਰਮ ਦਿਮਾਗ਼ ‘ਚੋਂ ਕੱਢ ਦੇਵੇ ਕਿ ਉਹ ਧਮਕੀਆਂ ਜਾਂ ਲਾਲਚ ਦੇ ਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸਿਪਾਹੀਆਂ ਨੂੰ ਖਰੀਦ ਸਕਦੀ ਹੈ। ਆਮ ਆਦਮੀ ਪਾਰਟੀ ਦੇ ਆਗੂ ਨਾ ਵਿਕਣ ਵਾਲੇ ਹਨ ਅਤੇ ਨਾ ਹੀ ਡਰਨ ਵਾਲੇ ਹਨ। ਪੰਜਾਬ ਦੇ ਸੂਝਵਾਨ ਲੋਕ ਭਾਜਪਾ ਦੀ ਇਸ ਘਟੀਆ ਰਾਜਨੀਤੀ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿੱਚ ਜ਼ਰੂਰ ਦੇਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




