ਅਕਾਲੀ ਦਲ ਵਫਦ ਦੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੌਰੇ ਦੌਰਾਨ ਐਨ ਆਰ ਆਈ ਭਾਈਚਾਰੇ ਨੇ ਪਾਰਟੀ ’ਤੇ ਪੂਰਨ ਭਰੋਸਾ ਪ੍ਰਗਟਾਇਆ

Date:

spot_img

Chandigarh News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪ੍ਰਵਾਸੀ ਭਾਰਤੀ (ਐਨ ਆਰ ਆਈ) ਭਾਈਚਾਰੇ ਨੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਦੌਰਾਨ ਅਕਾਲੀ ਦਲ ’ਤੇ ਪੂਰਨ ਭਰੋਸਾ ਪ੍ਰਗਟ ਕੀਤਾ ਹੈ ਤੇ ਕਿਹਾ ਹੈ ਕਿ ਕਾਂਗਰਸ ਤੇ ਆਪ ਨੇ ਉਹਨਾਂ ਨਾਲ ਧੋਖਾ ਕੀਤਾ ਹੈ।ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਸਫਲ ਦੌਰੇ ਤੋਂ ਵਾਪਸ ਪਰਤੇ ਪਾਰਟੀ ਦੇ ਵਫਦ ਦੀ ਅਗਵਾਈ ਕਰਨ ਵਾਲੇ ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਐਨ ਆਰ ਆਈ ਬਹੁਤ ਸਪਸ਼ਟ ਹਨ। ਉਹਨਾਂ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਹਮਾਇਤ ਮਿਲੀ ਸੀ, ਹੁਣ ਉਹ ਨਹੀਂ ਮਿਲ ਰਹੀ। ਉਹਨਾਂ ਦੱਸਿਆ ਕਿ ਉਹਨਾਂ ਨੇ ਵਫਦ ਨੂੰ ਦੱਸਿਆ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਐਨ ਆਰ ਆਈਜ਼ ਦੇ ਮਸਲੇ ’ਸੰਗਤ ਦਰਸ਼ਨ’ ਪ੍ਰੋਗਰਾਮਾਂ ਵਿਚ ਮੌਕੇ ’ਤੇ ਹੱਲ ਹੁੰਦੇ ਸਨ ਤੇ ਐਨ ਆਰ ਆਈ ਅਦਾਲਤਾਂ ਤੇ ਐਨ ਆਰ ਆਈ ਪੁਲਿਸ ਥਾਣੇ ਬਣਾਏ ਗਏ ਤੇ ਅਕਾਲੀ ਦਲ ਹਮੇਸ਼ਾ ਐਨ ਆਰ ਆਈ ਭਾਈਚਾਰੇ ਨਾਲ ਡਟਿਆ ਰਿਹਾ।

ਇਹ ਵੀ ਪੜ੍ਹੋ 👉 Chief Minister Health Yojana: ਜਾਣੋ ਕਿਵੇਂ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਪੰਜਾਬ ਦੇ ਪਰਿਵਾਰ 10 ਲੱਖ ਰੁਪਏ ਤੱਕ ਦਾ ਇਲਾਜ ਖ਼ਰਚਾ ਬਚਾ ਸਕਦੇ ਹਨ

ਸ: ਮਿੱਡੂਖੇੜਾ ਨੇ ਦੱਸਿਆ ਕਿ ਐਨ ਆਰ ਆਈਜ਼ ਮੰਨਦੇ ਹਨ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਉਹਨਾਂ ਦੀ ਭਲਾਈ ਵਾਸਤੇ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਆਪ ਸਰਕਾਰ ਦੇ ਰਵੱਈਏ ਤੋਂ ਸਭ ਤੋਂ ਜ਼ਿਆਦਾ ਔਖੇ ਹਨ ਜਿਸਦੀ ਉਹਨਾਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੱਟ ਕੇ ਮਦਦ ਕੀਤੀ ਸੀ। ਵੇਰਵੇ ਸਾਂਝੇ ਕਰਦਿਆਂ ਮਿੱਡੂਖੇੜਾ ਜਿਹਨਾਂ ਦੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ,ਗੁਰਪ੍ਰੀਤ ਸਿੰਘ ਝੱਬਰ ਤੇ ਜਸਬੀਰ ਸਿੰਘ ਜੱਸੀ ਮਲਵਈ ਵੀ ਸਨ, ਨੇ ਦੱਸਿਆ ਕਿ ਅਕਾਲੀ ਦਲ ਦੇ ਵਫਦ ਨੇ ਵੱਖ-ਵੱਖ ਖੇਡ ਕਲੱਬਾਂ ਤੇ ਗੁਰਦੁਆਰਾ ਕਮੇਟੀਆਂ ਸਮੇਤ ਸਿੱਖ ਸੰਸਥਾਵਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਦੱਸਿਆਕਿ ਅਸੀਂ ਐਨ ਆਰ ਆਈਜ਼ ਨਾਲ ਸਮਾਜਿਕ ਤੌਰ ’ਤੇ ਵੀ ਮੁਲਾਕਾਤਾਂ ਕੀਤੀਆਂ ਤਾਂ ਜੋ ਉਹਨਾਂ ਦੀਆਂ ਮੁਸ਼ਕਿਲਾਂ ਸਮਝ ਸਕੀਏ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਖਾਕਾ ਤਿਆਰ ਕਰ ਸਕੀਏ।

ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਸੀ ਕਿ ਲੋਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਣਨਾ ਚਾਹੁੰਦੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਵੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਨੇਕਾਂ ਸ਼ਹਿਰਾਂ ਵਿਚ ਪਾਰਟੀ ਦੀਆਂ ਇਹਨਾਂ ਐਨ ਆਰ ਆਈਜ਼ ਨਾਲ ਮੀਟਿੰਗਾਂ ਤੇ ਇਕੱਠਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਦੌਰਾਨ ਪਰਥ ਵਿਖੇ ਗੁਰਦੁਆਰਾ ਸਾਹਿਬ ਕਨਿੰਗ ਵੇਲ ਵਿਚ ਵਫਦ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਐਡੀਲੇਡ ਵਿਚ ਵੀ ਵਫਦ ਦਾ ਬਹੁਤ ਗਰਮਜੋਸ਼ੀ ਨਾਲ ਸਵਾਗਤ ਹੋਇਆ। ਐਨ ਆਰ ਆਈਜ਼ ਨੇ ਵਫਦ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਪ੍ਰਧਾਨ ਨੂੰ ਭਰੋਸਾ ਦੁਆਉਣ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਦੋਵਾਂ ਥਾਵਾਂ ’ਤੇ ਐਨ ਆਰ ਆਈਜ਼ ਉਹਨਾਂ ਦੀ ਮੇਜ਼ਬਾਨੀ ਕਰਨ ਵਾਸਤੇ ਉਤਸੁਕ ਹਨ।

ਇਹ ਵੀ ਪੜ੍ਹੋ 👉 ਪੰਜਾਬ ਦੇ ਸਕੂਲਾਂ ‘ਚ ਸ਼ੁੱਕਰਵਾਰ ਤੋਂ ਪੈਣਗੀਆਂ ਗਰਮੀਆਂ ਦੀਆਂ ਛੁੱਟੀਆਂ

ਵਫਦ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਅੱਜ ਮੁਲਾਕਾਤ ਕਰ ਕੇ ਦੌਰ ਬਾਰੇ ਮੁਕੰਮਲ ਰਿਪੋਰਟ ਸੌਂਪੀ ਤੇ ਦੱਸਿਆ ਕਿ ਕਿਵੇਂ ਐਨ ਆਰ ਆਈਜ਼ ਪਾਰਟੀ ਦੇ ਮੈਂਬਰ ਵੀ ਬਣਨਾ ਚਾਹੁੰਦੇ ਹਨ ਤੇ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਦਿਲੋਂ ਹਮਾਇਤ ਕਰਨਾ ਚਾਹੁੰਦੇ ਹਨ। ਵਫਦ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਐਨ ਆਰ ਆਈਜ਼ ਦਾ ਦਿਲੋਂ ਸਤਿਕਾਰ ਕੀਤਾ ਹੈ ਤੇ ਸਮੇਂ ਸਮੇਂ ’ਤੇ ਉਹਨਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਾਸਤੇ ਐਨ ਆਰ ਆਈ ਸੰਮੇਲਨ ਵੀ ਕਰਵਾਏ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਐਨ ਆਰ ਆਈਜ਼ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਐਨ ਆਰ ਆਈ ਭਾਈਚਾਰੇ ਨੂੰ ਬਰਾਬਰ ਦਾ ਹਿੱਸੇਦਾਰ ਬਣਾਉਣਾ ਚਾਹੁੰਦੇ ਹਾਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...