ਨਵੀਂ ਦਿੱਲੀ, 1 ਜੁਲਾਈ: 18ਵੀਂ ਲੋਕ ਸਭਾ ਦੇ ਇੱਥੇ ਚੱਲ ਰਹੇ ਪਹਿਲੇ ਇਜ਼ਲਾਸ ਦੌਰਾਨ ਬਤੌਰ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣਾ ਪਹਿਲਾਂ ਭਾਸਣ ਦੇਣ ਵਾਲੇ ਰਾਹੁਲ ਗਾਂਧੀ ਸੱਤਾਧਾਰੀ ਧਿਰ ’ਤੇ ਭਾਰੂ ਪਂੈਦੇ ਦਿਖ਼ਾਈ ਦਿੱਤੇ। ਉਨ੍ਹਾਂ ਨੀਟ, ਅਗਨੀਵੀਰ ਤੇ ਕਿਸਾਨੀ ਆਦਿ ਮੁੱਦਿਆਂ ’ਤੇ ਬੁਰੀ ਤਰ੍ਹਾਂ ਮੋਦੀ ਸਰਕਾਰ ਨੂੰ ਘੇਰਿਆਂ। ਹਾਲਾਂਕਿ ਇਸ ਦੌਰਾਨ ਰਾਹੁਲ ਗਾਂਧੀ ਵੱਲੋਂ ਹਿੰਦੂਆਂ ਬਾਰੇ ਬੋਲੇ ਸ਼ਬਦਾਂ ਨੂੰ ਲੈ ਕੇ ਖ਼ੂਬ ਹੰਗਾਗਾ ਹੋਇਆ। ਇਸ ਮੁੱਦੇ ਨੂੰ ਤੁਰੰਤ ਚੁੱਕਦਿਆਂ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਠ ਖ਼ੜੇ ਹੋਏ ਅਤੇ ਉਨ੍ਹਾਂ ਇਸਨੂੰ ਪੂਰੇ ਹਿੰਦੂ ਸਮਾਜ ਦਾ ਅਪਮਾਨ ਦਸਦਿਆਂ ਤੁਰੰਤ ਮੁਆਫ਼ੀ ਮੰਗਣ ਦੀ ਮੰਗ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੁੱਦੇ ’ਤੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵੱਲੋਂ ਇੱਕ ਧਰਮ ਨੂੰ ਹਿੰਸਾ ਦੇ ਨਾਲ ਜੋੜਣਾ ਪੂਰੀ ਤਰ੍ਹਾਂ ਗਲਤ ਹੈ।
ਬਾਗੀ ਧੜੇ ਦਾ ਨਵਾਂ ਪੈਤੜਾਂ: ਸੌਦਾ ਸਾਧ ਨੂੰ ਮੁਆਫ਼ੀ, ਸੁਮੈਧ ਸੈਣੀ ਨੂੰ ਡੀਜੀਪੀ ਤੇ ਬੇਅਦਬੀ ਕਾਂਡ ’ਚ ਮੰਗੀ ਮੁਆਫ਼ੀ
ਇਸ ਮੌਕੇ ਸੱਤਾਧਾਰੀ ਧਿਰ ਨੇ ਰਾਹੁਲ ਗਾਂਧੀ ’ਤੇ ਖ਼ੂਬ ਨਿਸ਼ਾਨੇ ਲਗਾਉਂਦਿਆਂ ਹੰਗਾਮਾ ਕੀਤਾ। ਹਾਲਾਂਕਿ ਇਸ ਦੌਰਾਨ ਰਾਹੁਲ ਗਾਂਧੀ ਨੇ ਸੰਸਦ ਵਿਚ ਉੱਚੀ ਉੱਚੀ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੂਰਾ ਹਿੰਦੂ ਸਮਾਜ ਨਹੀਂ ਹੈ ਤੇ ਨਾਂ ਹੀ ਭਾਜਪਾ ਹਿੰਦੂ ਸਮਾਜ ਹੈ। ਇਸੇ ਤਰ੍ਹਾਂ ਅਗਨੀਵੀਰ ਦੇ ਮਾਮਲੇ ਵਿਚ ਵੀ ਖੂਬ ਰੋਲਾ ਰੱਪਾ ਪਿਆ। ਰਾਹੁਲ ਗਾਂਧੀ ਵੱਲੋਂ ਇਹ ਮਾਮਲਾ ਚੁੱਕੇ ਜਾਣ ’ਤੇ ਕਿਹਾ ਕਿ ਇੱਕ ਅਗਨੀਵੀਰ ਨੂੰ ਦੇਸ ਲਈ ਮਰ ਮਿਟ ਜਾਣ ’ਤੇ ਸ਼ਹੀਦ ਦਾ ਦਰਜ਼ਾ ਨਹੀਂ ਮਿਲਦਾ ਪ੍ਰੰਤੂ ਇਸ ਮੌਕੇ ਖ਼ੜਾ ਹੁੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ’ਤੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸਦਨ ਨੂੰ ਗੁੰਮਰਾਹ ਕਰ ਰਹੇ ਹਨ।
ਦੇਸ ’ਚ ਅੱਜ ਤੋਂ ਬਦਲਿਆਂ ਕਾਨੂੰਨ, ਹੁਣ FIR ਦਰਜ਼ ਕਰਨ ਤੋਂ ਲੈ ਕੇ ਫ਼ੈਸਲਾ ਸੁਣਾਉਣ ਤੱਕ ਬਦਲੇ ਨਿਯਮ
ਇਸਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਕਿਸਾਨੀਂ ਮੁੱਦੇ ਨੂੰ ਚੁੱਕਦਿਆਂ ਕਿਹਾ ਕਿ ਕਿਸਾਨ ਕੀ ਮੰਗਦੇ ਸਨ, ਉਹ ਕਹਿ ਰਹੇ ਸਨ ਕਿ ਜੇਕਰ ਉਦਯੋਗਪਤੀਆਂ ਦਾ 16 ਲੱਖ ਕਰੋੜ ਮੁਆਫ਼ ਹੋ ਸਕਦਾ ਹੈ ਤਾਂ ਕਿਸਾਨਾਂ ਦਾ ਵੀ ਥੋੜਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇ ਤੇ ਇਸੇ ਤਰ੍ਹਾਂ ਹਰ ਫ਼ਸਲ ’ਤੇ ਐਮਐਸਪੀ ਦਿੱਤੀ ਜਾਵੇ ਪ੍ਰੰਤੂ ਮੋਦੀ ਸਰਕਾਰ ਨੇ ਇੰਨਕਾਰ ਕਰ ਦਿੱਤਾ ਅਤੇ ਕਿਸਾਨ ਸੰਘਰਸ਼ ਦੌਰਾਨ 700 ਕਿਸਾਨ ਸ਼ਹੀਦ ਹੋ ਗਏ। ਪ੍ਰੰਤੂ ਭਾਜਪਾ ਉਨ੍ਹਾਂ ਨੂੰ ਅੱਤਵਾਦੀ ਕਰਾਰ ਦੇ ਰਹੀ ਹੈ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਇਕਮਾਤਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇੰਨਾਂ ਤੋਂ ਹੀ ਪੁੱਛ ਲੈਣ।
Share the post "ਸੰਸਦ ’ਚ ਪਹਿਲੇ ਭਾਸ਼ਣ ਦੌਰਾਨ ਭਾਰੂ ਪਏ ਰਾਹੁਲ ਗਾਂਧੀ:ਨੀਟ,ਅਗਨੀਵੀਰ ਤੇ ਕਿਸਾਨੀ ਮੁੱਦੇ ‘ਤੇ ਘੇਰੀ ਸਰਕਾਰ"