ਈਡੀ ਵੱਲੋਂ ਉੱਘੇ ਸਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਤੇ ਦਫ਼ਤਰ ਮੁੜ ਛਾਪੇਮਾਰੀ

Date:

spot_img

ਫ਼ਰੀਦਕੋਟ, 16 ਜੁਲਾਈ: ਉੱਘੇ ਸਰਾਬ ਕਾਰੋਬਾਰੀ ਤੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਮੁੜ ਈਡੀ ਨੇ ਦਬਿਸ਼ ਦਿੱਤੀ ਹੈ। ਅੱਜ ਮੰਗਲਵਾਰ ਨੂੰ ਤੜਕਸਾਰ ਹੀ ਈਡੀ ਦੀਆਂ ਵੱਖ ਵੱਖ ਟੀਮਾਂ ਵੱਲੋਂ ਸ਼੍ਰੀ ਮਲਹੋਤਰਾ ਦੇ ਘਰ, ਦਫ਼ਤਰ ਅਤੇ ਸਰਾਬ ਫੈਕਟਰੀ ਵਿਚ ਰੇਡ ਮਾਰੀ ਗਈ। ਇਸ ਦੌਰਾਨ ਇੰਨ੍ਹਾਂ ਟੀਮਾਂ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਵੀ ਮੌਜੂਦ ਰਹੇ ਤੇ ਚੈਕਿੰਗ ਸ਼ੁਰੂ ਹੋਣ ਤੋਂ ਬਾਅਦ ਨਾਂ ਹੀ ਕਿਸੇ ਨੂੂੰ ਇੰਨ੍ਹਾਂ ਥਾਵਾਂ ਦੇ ਅੰਦਰ ਆਉਣ ਦਿੱਤਾ ਜਾ ਰਿਹਾ ਤੇ ਨਾਂ ਹੀ ਬਾਹਰ ਜਾਣ ਦਿੱਤਾ ਗਿਆ। ਉਂਝ ਪਤਾ ਲੱਗਿਆ ਹੈ ਕਿ ਇਸ ਚੈਕਿੰਗ ਦੌਰਾਨ ਦੀਪ ਮਲਹੋਤਰਾ ਖੁਦ ਮੌਜੂਦ ਨਹੀਂ ਹਨ।

ਜੰਮੂ ’ਚ ਫ਼ੌਜ ਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ, ਕੈਪਟਨ ਸਹਿਤ ਚਾਰ ਜਵਾਨ ਹੋਏ ਸ਼ਹੀਦ

ਦਸਣਾ ਬਣਦਾ ਹੈ ਕਿ ਬੇਸ਼ੱਕ ਉਨ੍ਹਾਂ ਦੀ ਫ਼ਰੀਦਕੋਟ ਵਿਖੇ ਰਿਹਾਇਸ਼ ਹੈ ਪ੍ਰੰਤੂ ਉਹ ਜਿਆਦਾਤਰ ਦਿੱਲੀ ਹੀ ਰਹਿੰਦੇ ਹਨ। ਇਸਤੋਂ ਇਲਾਵਾ ਜੀਰਾ ਵਿਖੇ ਸਥਿਤ ਮਾਲਬੋਰਸ ਫੈਕਟਰੀ ਅਤੇ ਇਸ ਕਾਰੋਬਾਰੀ ਦੇ ਦਫ਼ਤਰ ਉਪਰ ਵੀ ਇਹ ਚੈਕਿੰਗ ਜਾਰੀ ਹੈ। ਈਡੀ ਦੀਆਂ ਤਿੰਨ ਵੱਖ ਵੱਖ ਟੀਮਾਂ ਕਈ ਗੱਡੀਆਂ ‘ਤੇ ਸਵਾਰ ਹੋ ਕੇ ਕਰੀਬ 6 ਵਜੇਂ ਹੀ ਟਿਕਾਣਿਆਂ ‘ਤੇ ਪੁੱਜ ਗਈਆਂ ਸਨ। ਫ਼ਿਲਹਾਲ ਇਸ ਚੈਕਿੰਗ ਦੇ ਮਸਲੇ ’ਤੇ ਨਾਂ ਤਾਂ ਸ਼ਰਾਬ ਕਾਰੋਬਾਰੀ ਅਤੇ ਨਾਂ ਹੀ ਈਡੀ ਦੇ ਅਧਿਕਾਰੀਆਂ ਦਾ ਕੋਈ ਪ੍ਰਤੀਕ੍ਰਮ ਸਾਹਮਣੇ ਆਇਆ ਹੈ।

 

spot_img
spot_img

Share post:

Popular

More like this
Related

ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾਂ ਬਿਆਨ ਆਇਆ ਸਾਹਮਣੇ…

👉ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਲਿਆ ਆਸ਼ੀਰਵਾਦ, ਨਫ਼ਰਤ ਦੀ...

ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ...

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...