Jalandhar News: ED Raid on AAP MP; ਬੁੱਧਵਾਰ ਤੜਕਸਾਰ ਕੇਂਦਰੀ ਏਜੰਸੀ ED (Enforcement Directorate ) ਵੱਲੋ AAP MP ਅਸ਼ੋਕ ਮਿੱਤਲ ਦੇ ਘਰ ਅਤੇ ਦਫਤਰ ਉੱਪਰ (Raid) ਛਾਪੇਮਾਰੀ ਕੀਤੀ ਜਾ ਰਹੀ ਹੈ। ਕੇਂਦਰੀ ਏਜੰਸੀ ਦੀ ਇਸ ਕਾਰਵਾਈ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜ਼ਿਕਰਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਬਣਾਇਆ ਗਿਆ ਸੀ ਸ੍ਰੀ ਮਿੱਤਲ ਪੰਜਾਬ ਦੀ ਨਾਮੀ ਨਿੱਜੀ ਯੂਨੀਵਰਸਿਟੀ ਦੇ ਵੀ ਮਾਲਕ ਹਨ।
ਈਡੀ ਦੀ ਇਸ ਕਾਰਵਾਈ ‘ਤੇ ਸਖਤ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਇਸ ਕਾਰਵਾਈ ਨੂੰ ਬਦਲਾਖੋਰੀ ਦੀ ਕਾਰਵਾਈ ਦੱਸਿਆ ਹੈ ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ਉੱਪਰ ਕੀਤੇ ਇੱਕ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ,” ਭਾਜਪਾ ਦੁਆਰਾ ਪੰਜਾਬ ਵਿੱਚ ਚੋਣ ਦੀ ਤਿਆਰੀ ਸ਼ੁਰੂ….ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਤੇ ਯੂਨੀਵਰਸਿਟੀ ਵਿੱਚ ED ਦੀ Raid…. Typical ਮੋਦੀ ਸਟਾਈਲ… ਹਮ ਵੋ ਪੱਤੇ ਨਹੀਂ, ਜੋ ਸ਼ਾਖ਼ ਸੇ ਟੂਟ ਕਰ ਗਿਰ ਜਾਏਗੇ, ਆਧੀਓਂ ਕੋ ਕਹਿ ਦੋ, ਆਪਣੀ ਔਕਾਤ ਮੇਂ ਰਹੇ।
ਇਸ ਤੋਂ ਇਲਾਵਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਈਡੀ ਦੀ ਇਸ ਕਾਰਵਾਈ ਤੇ ਸਵਾਲ ਖੜੇ ਕੀਤੇ ਹਨ ਅਤੇ ਸ਼ੰਕਾ ਜਾਹਰ ਕੀਤੀ ਹੈ ਕਿ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਇਹ ਕਾਰਵਾਈ ਸ਼ੁਰੂ ਹੋਈ ਹੈ। ਉਧਰ, ਪਤਾ ਲੱਗਿਆ ਹੈ ਕਿ ਈਡੀ ਸ਼੍ਰੀ ਮਿੱਤਲ ਦੇ ਘਰ ਤੋਂ ਇਲਾਵਾ ਯੂਨੀਵਰਸਿਟੀ ਦਫ਼ਤਰ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





