Bathinda ਦੇ ਪਾਰਕ ਹਸਪਤਾਲ ਵਿੱਚ ED ਵੱਲੋਂ Raid

Date:

spot_img

👉ਆਯੁਸ਼ਮਾਨ ਭਾਰਤ ਯੋਜਨਾ ’ਚ ਵੱਡੀ ਗੜਬੜੀ ਦਾ ਮਾਮਲਾ ਆਇਆ ਸਾਹਮਣੇ
Bathinda News:ਪੰਜਾਬ ਦੇ ਪਾਰਕ ਹਸਪਤਾਲਾਂ ਵਿੱਚ ਐਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਇਹ ਛਾਪੇਮਾਰੀ ਪਟਿਆਲਾ ਅਤੇ ਬਠਿੰਡਾ ਦੇ ਪਾਰਕ ਹਸਪਤਾਲ ਵਿੱਚ ਜਾਰੀ ਹੈ। ਅਹਿਮ ਸੂਤਰਾਂ ਅਨੁਸਾਰ ਈ.ਡੀ. ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਮਾਮਲੇ ਵਿੱਚ ਗੜਬੜ ਨੂੰ ਲੈ ਕੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਹਰਿਆਣਾ ਵਿੱਚ ਗੜਬੜੀ ਮਿਲੀ ਸੀ। ਹਰਿਆਣਾ ਦੀ ਪਾਣੀਪਤ ਪੁਲੀਸ ਨੇ ਇੱਕ ਮਰੀਜ਼ ਨਾਲ ਕੀਤੀ ਠੱਗੀ ਦੇ ਮਾਮਲੇ ਵਿੱਚ ਪਾਰਕ ਹਸਪਤਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।ਇਸ ਹਸਪਤਾਲ ਵਿੱਚ ਸੜਕ ਹਾਦਸੇ ਤੋਂ ਬਾਅਦ ਲੱਤ ਦੀ ਹੱਡੀ ਟੁੱਟਣ ਕਾਰਨ ਇੱਕ ਔਰਤ ਨੂੰ ਦਾਖ਼ਲ ਕੀਤਾ ਗਿਆ ਸੀ। ਪਰਿਵਾਰ ਕੋਲ ਆਯੁਸ਼ਮਾਨ ਕਾਰਡ ਸੀ ਅਤੇ ਪਰਿਵਾਰ ਨੇ ਹਸਪਤਾਲ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮਰੀਜ਼ ਦੀ ਲੱਤ ਦਾ ਇਲਾਜ ਕਰਨ ਦੀ ਬਜਾਏ ਆਯੁਸ਼ਮਾਨ ਸਕੀਮ ਤੋਂ ਵੱਧ ਪੈਸੇ ਕਲੇਮ ਕਰਨ ਲਈ ਮਰੀਜ਼ ਦੀ ਬਿਨਾਂ ਸਹਿਮਤੀ ਤੋਂ ਦਿਲ ਦਾ ਸਟੈਂਟ ਪਾ ਦਿੱਤਾ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ 👉CIA Staff ਦੇ ASI ਦਾ ਕ*ਤ*ਲ ਮਾਮਲਾ; ਗੈਂਗਸਟਰ ਡੋਨੀ ਬੱਲ ਗਰੁੱਪ ਨੇ ਲਈ ਜਿੰਮੇਵਾਰੀ!

ਇਸ ਮਾਮਲੇ ਵਿੱਚ ਪੁਲੀਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਹਿਮਤੀ ਫਾਰਮਾਂ ਉੱਤੇ ਜਾਅਲੀ ਦਸਤਖ਼ਤ ਕੀਤੇ ਗਏ ਸਨ।ਛਾਪੇਮਾਰੀ ਦੌਰਾਨ, ਹਸਪਤਾਲ ਦੇ ਪ੍ਰਬੰਧਕੀ ਦਫਤਰਾਂ ਅਤੇ ਦਸਤਾਵੇਜ਼ਾਂ ਦਾ ਮੁਆਇਨਾ ਕੀਤਾ ਗਿਆ।ਇਸ ਤੋਂ ਇਲਾਵਾ ਟੀਮ ਨੇ ਹਸਪਤਾਲ ਦੇ ਸੀਨੀਅਰ ਅਧਿਕਾਰੀਆਂ, ਪ੍ਰਸ਼ਾਸਨਿਕ ਸਟਾਫ਼ ਅਤੇ ਪ੍ਰਬੰਧਕਾਂ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਹਨ। ਟੀਮ ਕੰਪਿਊਟਰਾਂ, ਸਰਵਰਾਂ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ ‘ਤੇ ਸਟੋਰ ਕੀਤੇ ਡਿਜੀਟਲ ਡੇਟਾ ਦੀ ਜਾਂਚ ਕਰ ਰਹੀ ਹੈ।ਕਿਸੇ ਨੂੰ ਵੀ ਹਸਪਤਾਲ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।ਈ.ਡੀ. ਨੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਘਪਲਿਆਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

2030 ਤੱਕ ਬਾਲ ਵਿਆਹ ਖ਼ਤਮ ਕਰਨ ਦਾ ਟੀਚਾ, ਕਿੰਨੀ ਕੁ ਸਫ਼ਲਤਾ?

National News : ਸੋਚੋ, ਜਿਸ ਉਮਰ ਵਿੱਚ ਇੱਕ ਲੜਕੀ ਦੇ...

ਕੌਮੀ ਗੱਤਕਾ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਿੱਤੇ 9 ਸੋਨ ਤਗਮੇ

Talwandi Sabo News: ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਜੰਮੂ-ਕਸ਼ਮੀਰ...