Haryana News:ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ.ਪਾਟਿਲ ਨੇ ਕਿਹਾ ਕਿ ਜਲ ਸ਼ਕਤੀ ਮੰਤਰਾਲੇ ਹਰਿਆਣਾ ਦੇ ਡਾਰਕ ਜੋਨ ਬਲਾਕਾਂ ਵਿਚ ਭੂ ਪਾਣੀ ਪੱਧਰ ਵਿਚ ਸੁਧਾਰ ਲਈ ਪ੍ਰਭਾਵੀ ਕਦਮ ਚੁੱਕਣਗੇ। ਉਨ੍ਹਾਂ ਦਸਿਆ ਕਿ ਦੇਸ਼ ਵਿਚ ਲਗਭਗ 150 ਜਿਲਿ੍ਹਆਂ ਦੇ ਵੱਖ-ਵੰਖ ਬਲਾਕ ਡਾਰਕ ਜੋਨ ਵਿਚ ਆ ਚੁੱਕੇ ਹਨ, ਜਿੰਨ੍ਹਾਂ ਵਿਚ ਹਰਿਆਣਾ ਵੀ ਸ਼ਾਮਿਲ ਹਨ। ਜਲ ਸ਼ਕਤੀ ਮੰਤਰਾਲੇ ਦਾ ਯਤਨ ਹਰਿਆਣਾ ਦੇ ਬਲਾਕਾਂ ਨੂੰ ਡਾਰਕ ਜੋਨ ਤੋਂ ਬਾਹਰ ਨਿਕਾਲਣਾ ਹੈ ਅਤੇ ਇਹ ਕੰਮ ਲੋਕ ਹਿੱਸੇਦਾਰੀ ਤੋਂ ਬਿਨਾਂ ਸੰਭਵ ਨਹੀਂ ਹੋਵੇਗੀ। ਇਸ ਦੇ ਤਹਿਤ, ਮੰਤਰਾਲੇ ਭੂ-ਜਲ ਰਿਚਾਰਜ ਅਤੇ ਪਾਣੀ ਇੱਕਠਾ ਕਰਨ ਨੂੰ ਵੱਧਾਉਣ ਦੇਣ ਦੀ ਦਿਸ਼ਾ ਵਿਚ ਕੰਮ ਕਰੇਗਾ, ਜਿਸ ਨਾਲ ਭੂਜਲ ਪੱਧਰ ਵਿਚ ਸਧਾਈ ਸੁਧਾਰ ਲਿਆਇਆ ਜਾ ਸਕੇ। ਸ੍ਰੀ ਸੀ.ਆਰ.ਪਾਟਿਲ ਅੱਜ ਇੱਥੇ ਆਯੋਜਿਤ ਪ੍ਰੈਸ ਕਾਨਫਰੈਸ ਨੂੰ ਸੰਬੋਧਤ ਕਰ ਰਹੇ ਸਨ। ਇਸ ਮੌਕੇ ’ਤੇ ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਾਮ ਸਿੰਘ ਰਾਣਾ, ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਰਨਲ ਕੇ.ਮਕਰੰਦ ਪਾਂਡੂਰੰਗ ਅਤੇ ਮੀਡਿਆ ਸਕੱਤਰ ਪ੍ਰਵੀਣ ਆਤਰੇ ਹਾਜਿਰ ਸਨ।
ਇਹ ਵੀ ਪੜ੍ਹੋ India ਨੇ ਤੀਜੇ One Day Match ਵਿਚ ਵੀ England ਨੂੰ ਧੂੜ ਚਟਾਈ, 142 ਦੋੜਾਂ ਨਾਲ ਜਿੱਤਿਆ ਮੈਚ
ਕੇਂਦਰੀ ਜਲ ਸ਼ਕਤੀ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ 2024 ਵਿਚ ਹਰਿਆਣਾ ਰਾਜ ਨੂੰ ਵਿਕਾਸ ਪਰਿਯੋਜਨਾਵਾਂ ਲਈ ਲਗਭਗ 76,000 ਕਰੋੜ ਰੁਪਏ ਵੰਡ ਹੋਏ। ਨਾਲ ਹੀ, ਲਗਭਗ 78,000 ਕਰੋੜ ਰੁਪਏ ਗ੍ਰਾਂਟ ਵੱਜੋਂ ਪ੍ਰਾਪਤ ਹੋਏ ਹਨ, ਜਿਸ ਨਾਲ ਹਰਿਆਣਾ ਤੇਜ ਗਤੀ ਨਾਲ ਅੱਗੇ ਵੱਧ ਰਿਹਾ ਹੈ। ਉੱਥੇ ਸਾਲ 2014 ਤੋਂ ਪਹਿਲਾਂ ਦੀ ਸਰਕਾਰ ਵਿਚ ਹਰਿਆਣਾ ਨੂੰ ਕੇਂਦਰੀ ਬਜਟ ਵਿਚ 19,000 ਕਰੋੜ ਰੁਪਏ ਅਤੇ ਗ੍ਰਾਂਟ ਵੱਜੋਂ 21,000 ਕਰੋੜ ਰੁਪਏ ਹੀ ਮਿਲਦੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਖਜਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਸਾਲ ਦਾ ਜੋ ਬਜਟ ਪੇਸ਼ਸ਼ਕੀਤਾ ਹੈ, ਉਹ ਹਰ ਵਰਗ ਦੀ ਭਲਾਈ ਦਾ ਬਜਟ ਹੈ। ਬਜਟ ਵਿਚ ਨੌਜੁਆਨ, ਮਹਿਲਾ, ਕਿਸਾਨ ਅਤੇ ਗਰੀਬਾਂ ਦਾ ਖਿਆਰ ਰੱਖਿਆ ਗਿਆ ਹੈ। ਮੱਧਮ ਵਰਗ ਨੂੰ ਵੀ ਵੱਡੀ ਰਾਹਤ ਦਿੰਦੇ ਹੋਏ 12 ਲੱਖ ਰੁਪਏ ਤਕ ਦੀ ਆਮਦਨ ਨੂੰ ਟੈਕਸ ਮੁਕਤ ਕੀਤਾ ਹੈ। ਇਸ ਨਾਲ ਲਗਭਗ 7 ਕਰੋੜ ਟੈਕਸਪੇਅਰ ਨੂੰ ਫਾਇਦਾ ਹੋਵੇਗਾ। ਇਸ ਕਦਮ ਨਾਲ ਲੋਕਾਂ ਦੀ ਖਰੀਦ ਸਮੱਰਥਾ ਵੱਧੇਗੀ, ਜਿਸ ਨਾਲ ਮਾਰਕੀਟ ਵਿਚ ਉਤਪਾਦਾਂ ਦੀ ਮੰਗ ਵੱਧਾਉਣ ਨਾਲ ਉਦਯੋਗ ਖੇਤਰ ਨੂੰ ਵੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ ਸਿੱਖ ਨਸ਼ਲਕੁਸ਼ੀ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਦੋਸ਼ੀ ਕਰਾਰ
ਸੀ.ਆਰ.ਪਾਟਿਲ ਨੇ ਕਿਹਾ ਕਿ ਸਾਲ 2014 ਵਿਚ ਭਾਰਤ ਦੇਸ਼ ਦੀ ਅਰਥਵਿਵਸਥਾ ਦੁਨਿਆ ਵਿਚ 11ਵੇਂ ਨੰਬਰ ’ਤੇ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿਚ ਲਗਾਤਾਰ ਤਰੱਕੀ ਕਰਦੇ ਹੋਏ ਅੱਜ ਭਾਰਤ ਦੀ ਅਰਥਵਿਵਸਥਾ ਵਿਸ਼ਵ ਦੀ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਹੈ। ਇਸ ਤੀਜੇ ਟਰਮ ਵਿਚ ਪ੍ਰਧਾਨ ਮੰਤਰੀ ਦਾ ਵਿਜਨ ਇਸ ਨੂੰ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ, ਜਿਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਬਜਟ ਵਿਚ ਪੇਂਡੂ ਖੇਤਰ ਅਤੇ ਖੇਤੀਬਾੜੀ ਖੇਤਰ ’ਤੇ ਵੀ ਫੋਕਸ ਕੀਤਾ ਗਿਆ ਹੈ। 100 ਘੱਟ ਉਤਪਾਦਕਤਾ ਵਾਲੇ ਜਿਲਿ੍ਹਆਂ ’ਤੇ ਫੋਕਸ ਕਰਦੇ ਹੋਏ ਤੁਅਰ, ਮਸੂਰ ਵਰਗੀ ਦਾਲਾਂ ਦੀ ਪੈਦਾਵਾਰ ਵੱਧਾਉਣ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਖੇਤੀਬਾੜੀ ਕਰਜ਼ਾ ਸੀਮਾ ਨੂੰ 3 ਲੱਖ ਰੁਪਏ ਤੋਂ ਵੱਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ। ਸਟਾਟਅਪ ਲਈ ਵੀ 20,000 ਕਰੋੜ ਰੁਪਏ ਦਾ ਬਜਟ ਵਿਚ ਪ੍ਰਵਧਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਅਗਲੇ 5 ਸਾਲਾਂ ਵਿਚ ਸਰਕਾਰੀ ਸਕੂਲਾਂ ਵਿਚ 50,000 ਅਟਲ ਟਿੰਕਕਿੰਗ ਲੈਬਾਂ ਸਥਾਪਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ
ਪੇਂਡੂ ਖੇਤਰਾਂ ਵਿਚ ਸਾਰੇ ਸਰਕਾਰੀ ਸੈਕੰਡਰੀ ਅਤੇ ਮੁੱਢਲੇ ਸਿਹਤ ਕੇਂਦਰਾਂ ਨੁੰ ਬਾਂਡਬੈਂਡ ਕਨੈਕਟਵਿਟੀ ਨਾਲ ਜੋੜਿਆ ਜਾਵੇਗਾ। ਸਾਰੇ ਜਿਲਾ ਹਸਪਤਾਲਾਂ ਵਿਚ ਡੇ-ਕੇਅਰ ਕੈਂਸਰ ਕੇਂਦਰ ਸਥਾਪਿਤ ਕਰਨ ਦੀ ਵੀ ਯੋਜਨਾ ਬਜਟ ਵਿਚ ਰੱਖੀ ਗਈ ਹੈ। ਇਸ ਸਾਲ 200 ਕੇਂਦਰ ਸਥਾਪਿਤ ਕੀਤੇ ਜਾਣਗੇ। ਜਲ ਸ਼ਕਤੀ ਮੰਤਰਾਲੇ ਨੂੰ ਵੀ 67000 ਕਰੋੜ ਜਲ ਜੀਵਨ ਮਿਸ਼ਨ ਲਈ ਵੰਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਹਰਿਆਣਾ ਦੇ 13.8 ਲੱਖ ਕਿਸਾਨਾਂ ਨੂੰ ਸਿੱਧਾ ਲਾਭ ਪੁੱਜ ਰਿਹਾ ਹੈ। ਦੇਸ਼ ਵਿਚ ਇਸ ਯੋਜਨਾ ਨਾਲ 9.58 ਕਰੋੜ ਤੋਂ ਵੱਧ ਕਿਸਾਨ ਲਾਭ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲ ਬਜਟ ਵਿਚ ਵੀ ਹਰਿਆਣਾ ਦੇ ਰੇਲ ਢਾਂਚਾ ਨੂੰ ਮਜ਼ਬੂਤ ਬਣਾਉਣ ਲਈ 3416 ਕਰੋੜ ਰੁਪਏ ਵੰਡ ਹੋਏ ਹਨ। 1195 ਕਿਲੋਮੀਟਰ ਲੰਬਾਈ ਵਾਲੇ 14 ਨਵੇਂ ਪ੍ਰੋਜੈਕਟਾਂ ਦਾ ਕੰਮ ਤਰੱਕੀ ’ਤੇ ਹੈ। ਹਰਿਆਣਾ ਦੇ 34 ਰੇਲ ਸਟੇਸ਼ਨਾਂ ਨੂੰ 1149 ਕਰੋੜ ਰੁਪਏ ਦੀ ਰਕਮ ਨਾਲ ਅੰਮ੍ਰਿਤ ਸਟੇਸ਼ਨ ਵੱਜੋਂ ਵਿਕਸਿਤ ਕੀਤਾ ਜਾ ਰਿਹਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।





