Punjabi Khabarsaar
ਚੰਡੀਗੜ੍ਹ

ਪੰਜਾਬ ਦੇ ਵਿਚ ਚੋਣ ਪ੍ਰਚਾਰ ਹੋਇਆ ਬੰਦ, ਵੋਟਾਂ 1 ਜੂਨ ਨੂੰ, ਸਿਆਸੀ ਆਗੂਆਂ ਨੇ ਮਾਰਿਆਂ ਆਖ਼ਰੀ ਹੰਭਲਾ

ਬਾਹਰਲੇ ਹਲਕੇ ਦੇ ਵੋਟਰ ਨੂੰ ਛੱਡਣਾ ਹੋਵੇਗਾ ਹਲਕਾ, 2 ਜੂਨ ਤੱਕ ਡਰਾਈ ਡੇ ਘੋਸ਼ਿਤ
ਚੰਡੀਗੜ੍ਹ, 30 ਮਈ: ਪੰਜਾਬ ਦੇ ਵਿੱਚ ਆਖ਼ਰੀ ਗੇੜ ਤਹਿਤ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਵੀਰਵਾਰ ਨੂੰ ਸ਼ਾਮ 6 ਵਜੇਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਹੁਣ ਕੋਈ ਵੀ ਉਮੀਦਵਾਰ ਚੋਣ ਰੈਲੀਆਂ, ਨੁੱਕੜ ਮੀਟਿੰਗਾਂ, ਰੋਡ ਸੋਅ ਆਦਿ ਨਹੀਂ ਕਰ ਸਕੇਗਾ। ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਮੂਹ ਸਿਆਸੀ ਧਿਰਾਂ ਵੱਲੋਂ ਆਪੋ-ਅਪਣੇ ਉਮੀਦਵਾਰਾਂ ਦੇ ਹੱਕ ਵਿਚ ਹੰਭਲੇ ਮਾਰੇ ਗਏ। ਪ੍ਰਧਾਨ ਮੰਤਰੀ ਤੋਂ ਲੈ ਕੇ ਰਾਹੁਲ ਗਾਂਧੀ ਅਤੇ ਹੋਰਨਾਂ ਵੱਡੇ ਲੀਡਰਾਂ ਵੱਲੋਂ ਚੋਣ ਰੈਲੀਆਂ ਤੇ ਰੋਡ ਸ਼ੋਅ ਕੀਤੇ ਗਏ। ਹੁਣ ਵੋਟਾਂ 1 ਜੂਨ ਨੂੰ ਪੈਣਗੀਆਂ। ਇਸਤੋਂ ਇਲਾਵਾ ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਚੋਣ ਅਧਿਕਾਰੀਆਂ ਨੇ ਲੋਕ ਸਭਾ ਹਲਕਿਆਂ ਵਿਚ ਬਾਹਰਲੇ ਵੋਟਰਾਂ ਨੂੰ ਤੁਰੰਤ ਹਲਕੇ ਵਿਚੋਂ ਚਲੇ ਜਾਣ ਦੇ ਆਦੇਸ਼ ਦਿੱਤੇ ਹਨ। ਅਜਿਹਾ ਨਾ ਕਰਨ ਵਾਲਿਆਂ ਵਿਰੁਧ ਪਰਚਾ ਦਰਜ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਹਰੇਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਆਪੋ-ਅਪਣੇ ਜ਼ਿਲ੍ਹੇ ’ਚ 30 ਮਈ 2024 ਨੂੰ ਸ਼ਾਮ 6 ਵਜੇ ਤੋਂ ਲੈ ਕੇ ਮਿਤੀ 01 ਜੂਨ 2024 ਨੂੰ (ਵੋਟਾਂ ਵਾਲੇ ਦਿਨ) ਸ਼ਾਮ 6 ਵਜ਼ੇ ਤੱਕ ਅਤੇ ਮਿਤੀ 4 ਜੂਨ 2024 ਨੂੰ (ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਗੁਰਦੁਆਰਾ ਸਾਹਿਬ ਅੰਦਰ ਮਹਿਲਾ ਵੱਲੋਂ ਕੀਤੀ ਗਈ ਬੇਅਦਬੀ

ਹੁਕਮ ਮੁਤਾਬਿਕ ਸ਼ਰਾਬ ਦੇ ਠੇਕੇ (ਦੇਸੀ ਤੇ ਅੰਗਰੇਜ਼ੀ) ਬੰਦ ਕਰਨ ਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ’ਤੇ ਰੋਕ ਲਗਾਈ ਗਈ ਹੈ। ਹੁਕਮ ਹੋਟਲਾਂ ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ, ’ਤੇ ਵੀ ਪੂਰਨ ਤੌਰ ਤੇ ਲਾਗੂ ਹੋਣਗੇ। ਇਸਤੋਂ ਇਂਲਾਵਾ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ ਵਲੋਂ ਚੋਣ ਪ੍ਰਚਾਰ ਨਾਲ ਸਬੰਧਤ ਪੋਸਟਰ/ਬੈਨਰ ਲਗਾਉਣ ’ਤੇ ਮਨਾਹੀ ਹੋਵੇਗੀ। ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਲਾਊਡ ਸਪੀਕਰ/ਮੈਗਾਫੋਨ ਦੀ ਵਰਤੋਂ ਕਰਨ, ਸ਼ੋਰ-ਸ਼ਰਾਬਾ ਅਤੇ ਹੁੱਲੜਬਾਜ਼ੀ ਆਦਿ ਕਰਨ ’ਤੇ ਮਨਾਹੀ ਹੋਵੇਗੀ। ਹੁਕਮ ਅਨੁਸਾਰ ਪੋਲਿੰਗ ਸਟੇਸ਼ਨਾਂ ਦੇ 200 ਮੀਟਰ ਦੇ ਘੇਰੇ ਅੰਦਰ ਕੋਈ ਵੀ ਪ੍ਰਾਈਵੇਟ ਵਹੀਕਲ ਲਿਜਾਣ ਅਤੇ ਚੋਣ ਬੂਥ ਜਾਂ ਟੈਂਟ ਆਦਿ ਲਗਾਉਣ ’ਤੇ ਮਨਾਹੀ ਹੋਵੇਗੀ। ਵੋਟਾਂ ਵਾਲੇ ਦਿਨ ਲਈ ਪਹਿਲਾਂ ਹੀ ਮੁੱਖ ਚੋਣ ਅਧਿਕਾਰੀ ਵੱਲੋਂ ਸਮੂਹ ਸਰਕਾਰੀ ਦਫਤਰਾਂ/ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ’ਚ 1 ਜੂਨ 2024 ਨੂੰ ਪੇਡ ਛੁੱਟੀ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ।

Related posts

ਮੁੱਖ ਮੰਤਰੀ ਨੇ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਜਾਣਬੁੱਝ ਕੇ ਸ਼ਾਮਲ ਨਾ ਕਰਨ ਲਈ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ

punjabusernewssite

ਖੁਰਾਕ ਤੇ ਸਪਲਾਈ ਮੰਤਰੀ ਨੇ ਕਿਸਾਨਾਂ ਨੂੰ ਫ਼ਸਲ ਦੀ ਸਮੇਂ ਸਿਰ ਅਦਾਇਗੀ ਕਰਨ ਲਈ ਵਿਭਾਗ ਦੇ ਯਤਨਾਂ ਦੀ ਕੀਤੀ ਸ਼ਲਾਘਾ

punjabusernewssite

ਛੇਵੀਂ ਬਾਰ ਬਦਲੀ ਜਗਬੀਰ ਬਰਾੜ ਨੇ ਪਾਰਟੀ, ਹੁਣ ਕੀਤੀ ਭਾਜਪਾ ਸ਼ਮੂਲੀਅਤ

punjabusernewssite