ਨਵੀਂ ਦਿੱਲੀ, 16 ਅਗਸਤ: ਕਿਆਸਅਰਾਈਆਂ ਦੇ ਮੁਤਾਬਕ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਹਰਿਆਣਾ ਅਤੇ ਜੰਮੂ ਕਸ਼ਮੀਰ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਵਿਚ ਤਿੰਨ ਗੇੜਾਂ ਅਤੇ ਹਰਿਆਣਾ ਵਿਚ ਇਹ ਚੋਣਾਂ ਇੱਕ ਗੇੜ ਵਿਚ ਹੋਣਗੀਆਂ ਤੇ ਚੋਣ ਨਤੀਜ਼ੇ 4 ਅਕਤੂਬਰ ਨੂੰ ਐਲਾਨੇ ਜਾਣਗੇ। ਮੁੱਖ ਚੋਣ ਕਮਿਸ਼ਨ ਰਾਜੀਵ ਸ਼ਰਮਾ ਅਤੇ ਹੋਰਨਾਂ ਕਮਿਸ਼ਨ ਵੱਲੋਂ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੰਮੂ ਕਸਮੀਰ ਵਿਚ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਇਸੇ ਤਰ੍ਹਾਂ ਹਰਿਆਣਾ ’ਚ 1 ਅਕਤੂਬਰ ਨੂੰ ਵੋਟਾਂ ਪੈਣਗੀਆਂ।
ਪੁਲਿਸ ਵਿਭਾਗ ’ਚ ਹੋਏ ਥੋਕ ਵਿਚ ਤਬਾਦਲੇ, 9 ਐਸ.ਪੀ ਤੇ 210 ਡੀਐਸਪੀ ਬਦਲੇ
ਦੋਨਾਂ ਸੂਬਿਆਂ ਵਿਚ ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ ਤੇ ਇਸੇ ਦਿਨ ਨਤੀਜ਼ੇ ਐਲਾਨ ਦਿੱਤੇ ਜਾਣਗੇ। ਦੋਨਾਂ ਸੂਬਿਆਂ ’ਚ 90-90 ਸੀਟਾਂ ਹਨ। ਜੰਮੂ ਕਸ਼ਮੀਰ ਵਿਚ ਕਰੀਬ ਪੰਜ ਸਾਲਾਂ ਬਾਅਦ ਚੋਣਾਂ ਹੋਣ ਜਾ ਰਹੀਆਂ ਹਨ, ਕਿਉਂਕਿ ਅਗਸਤ 2019 ਵਿਚ ਕੇਂਦਰ ਸਰਕਾਰ ਨੇ ਇੱਥੇ ਧਾਰਾ 370 ਹਟਾ ਕੇ ਇਸਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਸੀ ਜਦੋਂਕਿ ਲਦਾਖ਼ ਨੂੰ ਅਲੱਗ ਕਰ ਦਿੱਤਾ ਗਿਆ ਸੀ। ਉਧਰ ਹਰਿਆਣਾ ਵਿਚ ਭਾਜਪਾ ਲਗਾਤਾਰ ਦਸ ਸਾਲਾਂ ਤੋਂ ਸੱਤਾ ਦੇ ਘੋੜੇ ’ਤੇ ਸਵਾਰ ਹੈ ਅਤੇ ਇੱਥੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿਚ ਨਿੱਤਰੀ ਹੋਈ ਹੈ।