spot_img
spot_img

ਚੋਣ ਕਮਿਸ਼ਨ ਵੱਲੋਂ ਹਰਿਆਣਾ ਤੇ ਜੰਮੂ ਕਸ਼ਮੀਰ ਵਿਚ ਚੋਣਾਂ ਦਾ ਐਲਾਨ

Date:

spot_img

ਨਵੀਂ ਦਿੱਲੀ, 16 ਅਗਸਤ: ਕਿਆਸਅਰਾਈਆਂ ਦੇ ਮੁਤਾਬਕ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਹਰਿਆਣਾ ਅਤੇ ਜੰਮੂ ਕਸ਼ਮੀਰ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਵਿਚ ਤਿੰਨ ਗੇੜਾਂ ਅਤੇ ਹਰਿਆਣਾ ਵਿਚ ਇਹ ਚੋਣਾਂ ਇੱਕ ਗੇੜ ਵਿਚ ਹੋਣਗੀਆਂ ਤੇ ਚੋਣ ਨਤੀਜ਼ੇ 4 ਅਕਤੂਬਰ ਨੂੰ ਐਲਾਨੇ ਜਾਣਗੇ। ਮੁੱਖ ਚੋਣ ਕਮਿਸ਼ਨ ਰਾਜੀਵ ਸ਼ਰਮਾ ਅਤੇ ਹੋਰਨਾਂ ਕਮਿਸ਼ਨ ਵੱਲੋਂ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੰਮੂ ਕਸਮੀਰ ਵਿਚ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਇਸੇ ਤਰ੍ਹਾਂ ਹਰਿਆਣਾ ’ਚ 1 ਅਕਤੂਬਰ ਨੂੰ ਵੋਟਾਂ ਪੈਣਗੀਆਂ।

ਪੁਲਿਸ ਵਿਭਾਗ ’ਚ ਹੋਏ ਥੋਕ ਵਿਚ ਤਬਾਦਲੇ, 9 ਐਸ.ਪੀ ਤੇ 210 ਡੀਐਸਪੀ ਬਦਲੇ

ਦੋਨਾਂ ਸੂਬਿਆਂ ਵਿਚ ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ ਤੇ ਇਸੇ ਦਿਨ ਨਤੀਜ਼ੇ ਐਲਾਨ ਦਿੱਤੇ ਜਾਣਗੇ। ਦੋਨਾਂ ਸੂਬਿਆਂ ’ਚ 90-90 ਸੀਟਾਂ ਹਨ। ਜੰਮੂ ਕਸ਼ਮੀਰ ਵਿਚ ਕਰੀਬ ਪੰਜ ਸਾਲਾਂ ਬਾਅਦ ਚੋਣਾਂ ਹੋਣ ਜਾ ਰਹੀਆਂ ਹਨ, ਕਿਉਂਕਿ ਅਗਸਤ 2019 ਵਿਚ ਕੇਂਦਰ ਸਰਕਾਰ ਨੇ ਇੱਥੇ ਧਾਰਾ 370 ਹਟਾ ਕੇ ਇਸਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਸੀ ਜਦੋਂਕਿ ਲਦਾਖ਼ ਨੂੰ ਅਲੱਗ ਕਰ ਦਿੱਤਾ ਗਿਆ ਸੀ। ਉਧਰ ਹਰਿਆਣਾ ਵਿਚ ਭਾਜਪਾ ਲਗਾਤਾਰ ਦਸ ਸਾਲਾਂ ਤੋਂ ਸੱਤਾ ਦੇ ਘੋੜੇ ’ਤੇ ਸਵਾਰ ਹੈ ਅਤੇ ਇੱਥੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿਚ ਨਿੱਤਰੀ ਹੋਈ ਹੈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Police ਮੁਕਾਬਲੇ ‘ਚ ਨਾਮੀਂ ਗੈਂ*ਗ*ਸਟ*ਰ ਯੋਧਾ ਜ਼ਖਮੀ, ਹਸਪਤਾਲ ‘ਤੇ ਕੀਤੀ ਸੀ ਫਾਈਰਿੰਗ

Jalandhar News: ਜਲੰਧਰ ਵਿੱਚ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ...

DIG ਦੀ ਵੱਡੀ ਕਾਰਵਾਈ; SHO ਨੂੰ ਮੌਕੇ ‘ਤੇ ਕੀਤਾ Suspend, ਇਹ ਰਹੇ ਕਾਰਨ…

Amritsar News: ਪੰਜਾਬ ਪੁਲਿਸ ਵਿਚ ਧਾਕੜ ਅਫ਼ਸਰ ਵਜੋਂ ਜਾਣੇ...

Punjab ‘ਚ IAS ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ, ਦੇਖੋ ਲਿਸਟ

Punjab News: Punjab Government ਨੇ ਦੇਰ ਸ਼ਾਮ ਨੂੰ ਇੱਕ...

ਬਠਿੰਡਾ ‘ਚ ਟਰੈਕਟਰ ‘ਤੇ ਗਾਣੇ ਨੂੰ ਲੈ ਕੇ ਹੋਏ ਵਿਵਾਦ ‘ਚ ਨੌਜਵਾਨ ਦਾ ਕ*ਤ*ਲ

Bathinda News: ਬਠਿੰਡਾ ਜਿਲ੍ਹੇ ਦੇ ਥਾਣਾ ਮੋੜ ਅਧੀਨ ਆਉਂਦੇ...