ਬਠਿੰਡਾ, 18 ਜਨਵਰੀ: ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੀ ਕਾਰਜਕਾਰਨੀ ਇਕੱਤਰਤਾ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਭ ਤੋਂ ਪਹਿਲਾਂ ਪ੍ਰਸਿੱਧ ਸ਼ਾਇਰ ਮੁਨਵਰ ਰਾਣਾ, ਪ੍ਰਗਤੀਵਾਦੀ ਸ਼ਾਇਰ ਅੰਮ੍ਰਿਤ ਬੰਗੇ ਦੇ ਭਰਾ ਜਗਦੀਸ਼ ਸਿੰਘ ਅਤੇ ਦਸਮੇਸ਼ ਪਬਲਿਕ ਸਕੂਲ ਦੇ ਐਮ ਡੀ ਡਾ.ਰਵਿੰਦਰ ਸਿੰਘ ਮਾਨ ਦੇ ਮਾਤਾ ਸ੍ਰੀਮਤੀ ਜਗੀਰ ਕੌਰ ਦੇ ਅਕਾਲ ਚਲਾਣੇ ਉਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਦੁਧਾਰੂ ਪਸ਼ੂਆਂ ਦੀ ਮੌਤ ਲਗਾਤਾਰ ਜਾਰੀ, ਡਾਇਰੈਕਟਰ ਵੱਲੋਂ ਪਿੰਡ ਦਾ ਦੌਰਾ
ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਅੱਜ ਦੇ ਏਜੰਡੇ ਪੇਸ਼ ਕੀਤੇ।ਵਿੱਤ ਰਿਪੋਰਟ ਅਤੇ ਜੱਥੇਬੰਦਕ ਰਿਪੋਰਟ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਗਲੀ ਮੀਟਿੰਗ ਵਿੱਚ ਇਨ੍ਹਾਂ ਦੋਹਾਂ ਰਿਪੋਰਟਾਂ ਨੂੰ ਵਿਸਥਾਰ ਸਹਿਤ ਪੇਸ਼ ਕਰਨਾ ਪਾਸ ਕੀਤਾ ਗਿਆ। ਸਭਾ ਦੇ ਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਨੇ ਦੱਸਿਆ ਕਿ ਸਾਹਿਤ ਸਭਾ ਦੀ ਸਾਲ 2024-2025 ਲਈ ਚੋਣ 11ਫਰਵਰੀ 2024 ਨੂੰ ਹੋਵੇਗੀ। ਸਾਹਿਤ ਸਭਾ ਨਾਲ ਜੁੜੇ ਮੈਂਬਰਾਂ ਦੀ ਮੈਂਬਰਸ਼ਿਪ ਨਵਿਉਣ ਅਤੇ ਖਾਸਕਰ ਨੌਜਵਾਨ ਅਤੇ ਨਵੇਂ ਲੇਖਕਾਂ ਨੂੰ ਸਾਹਿਤ ਸਭਾ ਨਾਲ ਜੋੜਨ ਦਾ ਵੀ ਫੈਸਲਾ ਕੀਤਾ ਗਿਆ।
ਏਮਜ਼ ਬਠਿੰਡਾ ਵਿਚ ਕੈਂਸਰ ਟੈਸਟਿੰਗ ਸੇਵਾਵਾਂ ਦਾ ਉਦਘਾਟਨ
ਇਸ ਮੀਟਿੰਗ ਵਿੱਚ ਕਾ.ਜਰਨੈਲ ਭਾਈਰੂਪਾ, ਰਣਬੀਰ ਰਾਣਾ, ਲਛਮਣ ਮਲੂਕਾ, ਹਰਭੁਪਿੰਦਰ ਲਾਡੀ ਅਤੇ ਗੁਰਦੇਵ ਖੋਖਰ ਹਾਜ਼ਰ ਸਨ। ਸਾਹਿਤ ਸਭਾ ਦੇ ਸਮੂਹ ਅਹੁਦੇਦਾਰਾਂ ਨੇ ਬਠਿੰਡਾ ਸ਼ਹਿਰ ਅਤੇ ਆਸ ਪਾਸ ਮੰਡੀਆਂ ਅਤੇ ਪਿੰਡਾਂ ਦੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਦੇ ਮੈਂਬਰ ਬਣਨ ਅਤੇ ਇਸ ਵਿਰਾਸਤੀ ਸਾਹਿਤ ਸਭਾ ਨਾਲ ਜੁੜਨ ਦੀ ਅਪੀਲ ਕੀਤੀ।