WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਕੁੰਢੀਆਂ ਦੇ ਸਿੰਗ ਫ਼ਸ ਗਏ:ਹਾਈਕੋਰਟ ਦੇ ਹੁਕਮਾਂ ‘ਤੇ ਚੰਡੀਗੜ੍ਹ ਮੇਅਰ ਦੀ ਚੋਣ ਅੱਜ

ਭਾਜਪਾ ਦਾ ਆਪ ਤੇ ਕਾਂਗਰਸ ਗਠਜੋੜ ਨਾਲ ਮੁਕਾਬਲਾ
ਚੰਡੀਗੜ੍ਹ, 30 ਜਨਵਰੀ: ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਇੰਡੀਆ ਗਠਜੋੜ ਅਤੇ ਭਾਜਪਾ ਵਿਚਕਾਰ ਚੱਲ ਰਹੇ ਵਿਵਾਦ ਦਾ ਅੱਜ ਹੱਲ ਹੋਣ ਦੀ ਪੂਰੀ ਸੰਭਾਵਨਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਚੋਣ ਮੰਗਲਵਾਰ ਨੂੰ ਹੋਣ ਜਾ ਰਹੀ ਹੈ। ਇਸ ਚੋਣ ਲਈ ਭਾਜਪਾ ਤੇ ਆਪ-ਕਾਂਗਰਸ ਗਠਜੋੜ ਵਿਚਕਾਰ ਟੱਕਰ ਹੈ। ਇਸਦੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 10 ਵਜੇਂ ਸ਼ੁਰੂ ਹੋਣ ਜਾ ਰਹੀ ਚੋਣ ਲਈ ਸਿਰਫ਼ ਕੌਸਲਰ ਹੀ ਵੋਟ ਲਈ ਅੰਦਰ ਜਾ ਸਕਣਗੇ। ਚੰਡੀਗੜ ਦੇ ਮੇਅਰ ਦਾ ਅਹੁੱਦਾ ਅਨੁਸੂਚਿਤ ਜਾਤੀ ਵਾਸਤੇ ਰਾਖ਼ਵਾਂ ਹੈ, ਜਿਸਦੇ ਲਈ ਭਾਜਪਾ ਵਲੋਂ ਮਨੋਜ ਸੋਨਕਰ ਤੇ ਗਠਜੋੜ ਵਲੋਂ ਕੁਲਦੀਪ ਕੁਮਾਰ ਆਹਮੋ-ਸਾਹਮਣੇ ਹਨ।

ਨਵੀਂ ਪਹਿਲਕਦਮੀ:’ਤੇ ਇਸ ਮੁੱਖ ਮੰਤਰੀ ਨੇ ਅਪਣਾ ‘ਜੱਦੀ’ ਘਰ ਪਿੰਡ ਦੇ ਸਾਂਝੇ ਕੰਮ ਲਈ ਕੀਤਾ ਦਾਨ

ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਦੇ ਕੁਲਜੀਤ ਸੰਧੂ ਅਤੇ ਗਠਜੋੜ ਦੇ ਗੁਰਪ੍ਰੀਤ ਗੱਬੀ ਅਤੇ ਡਿਪਟੀ ਮੇਅਰ ਦੇ ਅਹੁੱਦੇ ਲਈ ਭਾਜਪਾ ਵਲੋਂ ਰਜਿੰਦਰ ਸ਼ਰਮਾ ਅਤੇ ਕਾਂਗਰਸ ਵਲੋਂ ਨਿਰਮਲਾ ਦੇਵੀ ਮੈਦਾਨ ਵਿਚ ਹਨ। ਦੋਨਾਂ ਧਿਰਾਂ ‘ਸਿਟੀ ਬਿਊਟੀਫੁੱਲ’ ਉਪਰ ਅਪਣਾ ਅਧਿਕਾਰ ਬਣਾਉਣ ਲਈ ਭੱਜ ਦੋੜ ਕਰ ਰਹੀਆਂ ਹਨ। ਜੇਕਰ ਨੰਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਹਿਸਾਬ ਨਾਲ ਆਪ-ਕਾਂਗਰਸ ਗਠਜੋੜ ਜਿੱਤਤਾ ਨਜ਼ਰ ਆ ਰਿਹਾ ਕਿਉਂਕਿ ਕੁੱਲ 35 ਕੌਂਸਲਰਾਂ ਦੇ ਵਿੱਚੋਂ ਭਾਜਪਾ ਦੇ ਕੋਲ 14 ਕੌਂਸਲਰ ਹਨ ਜਦੋਂ ਕਿ ਆਮ ਆਦਮੀ ਪਾਰਟੀ ਦੇ 13 ਅਤੇ 7 ਕਾਂਗਰਸ ਦੇ ਕੌਂਸਲਰ ਹਨ। ਇਸ ਗਠਜੋੜ ਦੇ ਤਹਿਤ ਮੇਅਰ ਉਮੀਦਵਾਰ ਆਮ ਆਦਮੀ ਪਾਰਟੀ ਵਲੋਂ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਪਾਰਟੀ ਦੇ ਕੌਂਸਲਰਾਂ ਵਿੱਚੋਂ ਬਣਾਇਆ ਗਿਆ ਹੈ।

Big News: ਅੱਧੀ ਦਰਜਨ ਡਿਪਟੀ ਕਮਿਸ਼ਨਰਾਂ ਸਹਿਤ 10 ਆਈ.ਏ.ਐਸ ਬਦਲੇ

ਆਪ ਤੇ ਕਾਂਗਰਸ ਨੇ ਅਪਣੇ ਕੌਸਲਰਾਂ ਨੂੰ ਰੋਪੜ ਦੇ ਵਿਚ ਰੱਖਿਆ ਹੋਇਆ ਹੈ, ਜਿੱਥੋਂ ਇਹ ਸਿੱਧੇ ਚੋਣ ਲਈ ਰਵਾਨਾ ਹੋਏ ਹਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਇਹ ਚੋਣ 18 ਜਨਵਰੀ ਨੂੰ ਰੱਖੀ ਗਈ ਸੀ ਪ੍ਰੰਤੂ ਐਨ ਮੌਕੇ ਪ੍ਰਜਾਈਡਿੰਗ ਅਧਿਕਾਰੀ ਦੇ ਬਿਮਾਰ ਹੋਣ ਦਾ ਦਾਅਵਾ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਚੋਣ ਰੱਦ ਕਰ ਦਿੱਤੀ ਸੀ। ਇਸ ਨੂੰ ਲੈ ਕੇ ਕਾਫੀ ਹਗਾਮਾ ਹੋਇਆ ਸੀ ਅਤੇ ਕਾਂਗਰਸ ਤੇ ਆਪ ਆਗੂਆਂ ਨੇ ਭਾਜਪਾ ਉਪਰ ਦੋਸ਼ ਲਗਾਇਆ ਸੀ ਉਹ ਆਪਣੀ ਹਾਰ ਦੇਖ ਕੇ ਚੋਣ ਤੋਂ ਭੱਜ ਰਹੀ ਹੈ। ਜਿਸਤੋਂ ਬਾਅਦ ਮਾਮਲਾ ਹਾਈਕੋਰਟ ਪੁੱਜਿਆ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਚੋਣ ਕਰਵਾਉਣ ਦੇ ਲਈ 6 ਫਰਵਰੀ ਦੀ ਮਿਤੀ ਰੱਖ ਦਿੱਤੀ ਪ੍ਰੰਤੂ ਹਾਈਕੋਰਟ ਨੇ ਇਸ ਮਿਤੀ ਨੂੰ ਰੱਦ ਕਰਦਿਆਂ 30 ਤਰੀਕ 10 ਵਜੇ ਨੇਪਰੇ ਚਾੜਣ ਦੇ ਹੁਕਮ ਦਿੱਤੇ ਸਨ।

 

Related posts

ਕੁਲਦੀਪ ਸਿੰਘ ਧਾਲੀਵਾਲ ਨੇ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਐਨ.ਆਰ.ਆਈ. ਮਾਮਲੇ ਮੰਤਰੀ ਵਜੋਂ ਅਹੁਦਾ ਸੰਭਾਲਿਆ

punjabusernewssite

ਰੇਲ ਗੱਡੀ ‘ਚ ਸਫ਼ਰ ਕਰਨ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਕਰਨਾ ਪਵੇਗਾ ਮੂਸ਼ਕਲਾਂ ਦਾ ਸਾਹਮਣਾ

punjabusernewssite

2023-24 ਲਈ ਤਰਜੀਹੀ ਖੇਤਰ ਲਈ 2.73 ਲੱਖ ਕਰੋੜ ਰੁਪਏ ਦੀ ਕਰਜਾ ਸਮਰੱਥਾ: ਚੀਮਾ

punjabusernewssite