ਮੋਦੀ ਸਰਕਾਰ ਨੇ ਪੰਜਾਬ ਦਾ 8 ਹਜਾਰ ਕਰੋੜ ਦਾ ਦਿਹਾਤੀ ਵਿਕਾਸ ਫੰਡ ਰੋਕਿਆ- ਕਰਮਜੀਤ ਅਨਮੋਲ
ਫਰੀਦਕੋਟ, 16 ਅਪ੍ਰੈਲ : ਆਮ ਆਦਮੀ ਪਾਰਟੀ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਜੈਤੋ ਹਲਕੇ ਵਿਚ ਚੋਣ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਹੱਕ ਵਿਚ ਉੱਘੀ ਪੰਜਾਬੀ ਕਲਾਕਾਰ ਸੋਨੀਆ ਮਾਨ ਵੀ ਉਤਰ ਆਈ। ਇਸ ਦੌਰਾਨ ਵਿਧਾਨ ਸਭਾ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ ਵਿੱਚ ਜੈਤੋ ਹਲਕੇ ਦੇ ਪਿੰਡ ਮੱਤਾ, ਰੋੜੀਕਪੂਰਾਂ, ਚੈਨਾ, ਸੇਵੇਵਾਲਾ, ਬਾਜਾਖਾਨਾ, ਡੋਡ, ਬਰਗਾੜੀ, ਢਿੱਲਵਾਂ ਅਤੇ ਪੰਜਗਰਾਈਂ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਲੋਕਾਂ ਦੀ ਵੋਟ ਦੀ ਤਾਕਤ ਨਾਲ ਪਾਰਲੀਮੈਂਟ ਵਿੱਚ ਜਾ ਕੇ ਕੇਂਦਰ ਤੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦਾ 8 ਹਜਾਰ ਕਰੋੜ ਰੁਪਏ ਦਾ ਦਿਹਾਤੀ ਵਿਕਾਸ ਫੰਡ ਰੋਕ ਕੇ ਸੂਬੇ ਦੇ ਪਿੰਡਾਂ ਖਾਸ ਕਰਕੇ ਕਿਸਾਨੀ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ।ਆਪ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੀਆਂ ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਿਸ਼ ਅਤੇ ਮੈਰਿਟ ਦੇ ਆਧਾਰ ਉੱਤੇ ਨੌਕਰੀਆਂ ਦੇਣ ਤੋਂ ਇਲਾਵਾ ਹਰ ਘਰ ਨੂੰ ਮੁਫਤ ਬਿਜਲੀ ਦੀ ਸਹੂਲਤਾ ਦਿੱਤੀ ਗਈ ਹੈ।
’ਆਪ’ ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ ’ਚ ਭਰਿਆ ਨਾਮਜ਼ਦਗੀ ਪੱਤਰ
ਉਨਾਂ ਕਿਹਾ ਕਿ ਪਹਿਲੀ ਵਾਰ ਕਿਸਾਨਾਂ ਨੂੰ ਟੇਲਾਂ ਤੱਕ ਨਹਿਰੀ ਪਾਣੀ ਮਿਲਿਆ ਹੈ। ਕਰਮਜੀਤ ਅਨਮੋਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਪੂਰੇ ਹਿੰਦੁਸਤਾਨ ਦੀ ਲੜਾਈ ਲੜ ਰਿਹਾ ਹੈ। ਇਸ ਲਈ ਆਪ ਉਮੀਦਵਾਰਾਂ ਦੇ ਹੱਥ ਮਜਬੂਤ ਕਰਕੇ ਪਾਰਲੀਮੈਂਟ ਵਿੱਚ ਭੇਜਣਾ ਜਰੂਰੀ ਹੈ, ਤਾਂ ਜੋ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਤਖਤਾ ਪਲਟਾਇਆ ਜਾ ਸਕੇ।ਉੱਘੇ ਕਲਾਕਾਰ ਸੋਨੀਆ ਮਾਨ ਨੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇੱਕ ਸਿਆਸੀ ਆਗੂ ਵਜੋਂ ਨਹੀਂ ਸਗੋਂ ਕਲਾਕਾਰ ਅਤੇ ਕਿਸਾਨੀ ਅੰਦੋਲਨ ਦੀ ਆਵਾਜ਼ ਬਣ ਕੇ ਕਰਮਜੀਤ ਅਨਮੋਲ ਲਈ ਵੋਟਾਂ ਮੰਗਣ ਆਈ ਹਾਂ। ਉਹਨਾਂ ਕਿਹਾ ਕਿ ਕੇਂਦਰ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਜਰੂਰੀ ਹੈ।
ਸਿਕੰਦਰ ਮਲੂਕਾ ਦੇ ਮੋੜ ਹਲਕੇ ’ਚ ਸਿਆਸੀ ਪ੍ਰਭਾਵ ਅੱਗੇ ‘ਧੁੱਸੀ ਬੰਨ’ ਲਗਾਉਣ ਲਈ ਮੁੜ ਮੈਦਾਨ ’ਚ ਨਿੱਤਰੇ ਜਨਮੇਜਾ ਸੇਖੋ
ਜੈਤੋ ਹਲਕੇ ਤੋਂ ਵਿਧਾਇਕ ਅਮੋਲਕ ਸਿੰਘ ਨੇ ਇਹਨਾਂ ਚੋਣ ਰੈਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਸੂਬੇ ਵਿੱਚ ਸਿਆਸੀ ਸਮੀਕਰਨ ਬਣ ਰਹੇ ਹਨ ਆਮ ਆਦਮੀ ਪਾਰਟੀ ਇਕੱਲੀ ਸਭ ਤੋਂ ਵੱਧ ਮਜਬੂਤ ਪਾਰਟੀ ਬਣ ਕੇ ਉਭਰ ਰਹੀ ਹੈ। ਇਸ ਦੌਰਾਨ ਰੈਲੀ ਵਿਚ ਧਰਮਜੀਤ ਸਿੰਘ ਰਾਮਿਆਣਾ ਵਾਈਸ ਚੇਅਰਮੈਨ ਸੀਵਰੇਜ ਬੋਰਡ ਪੰਜਾਬ, ਸੁਖਜੀਤ ਸਿੰਘ ਢਿਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ, ਹਰਿ ਸਿਮਰਨ ਸਿੰਘ ਪ੍ਰਧਾਨ ਟਰੱਕ ਯੂਨੀਅਨ ਜੈਤੋ ਅਤੇ ਇਕਬਾਲ ਡੋਡ ਪ੍ਰਧਾਨ ਟਰੱਕ ਯੂਨੀਅਨ ਬਾਜਾਖਾਨਾ, ਡਾਕਟਰ ਲਛਮਣ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਵੀ ਹਾਜਿਰ ਸਨ। ਇਹਨਾਂ ਰੈਲੀਆਂ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪੰਚਾਂ ਸਰਪੰਚਾਂ ਨੇ ਵੀ ਸੰਬੋਧਨ ਕੀਤਾ।
Share the post "ਆਪੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਜੈਤੋ ਹਲਕੇ ਦੇ ਪਿੰਡਾਂ ‘ਤੇ ਕਸਬਿਆਂ ਵਿੱਚ ਚੋਣ ਰੈਲੀਆਂ"