ਵਪਾਰੀ ਵਰਗ ਨੂੰ ਜੀ.ਐਸ.ਟੀ. ਰਜਿਸਟ੍ਰੇਸ਼ਨ ਦੇ ਫਾਇਦਿਆਂ ਬਾਰੇ ਕਰਵਾਇਆ ਜਾਣੂ

0
190

Bathinda News: ਪੰਜਾਬ ਸਰਕਾਰ ਵਲੋਂ ਦਿੱਤੇ ਗਏ ਮਾਲੀਆਂ ਇਕੱਠਾ ਕਰਨ ਦੇ ਟੀਚੇ ਦੀ ਪ੍ਰਪਤੀ ਲਈ ਵਿਭਾਗ ਵਲੋਂ ਵੱਧ ਤੋਂ ਵੱਧ ਵਪਾਰੀਆਂ ਨੂੰ ਜੀ.ਐਸ.ਟੀ ਅਧੀਨ ਰਜਿਸਟਰਡ ਕਰਵਾਉਣ ਦੇ ਮੱਦੇਨਜ਼ਰ ਉਪ ਕਮਿਸ਼ਨਰ ਰਾਜ ਕਰ ਫਰੀਦਕੋਟ ਮੰਡਲ ਸ਼੍ਰੀ ਡੀ.ਐਸ. ਗਰਚਾ ਅਤੇ ਸਹਾਇਕ ਕਮਿਸ਼ਨਰ ਰਾਜ ਕਰ ਬਠਿੰਡਾ ਮੈਡਮ ਪ੍ਰਭਦੀਪ ਕੌਰ ਦੀ ਅਗਵਾਈ ਹੇਠ ਤਲਵੰਡੀ ਸਾਬੋ ਜੀ.ਐਸ.ਟੀ. ਰਜਿਸਟ੍ਰੇਸ਼ਨ ਚੇਤਨਾ ਕੈਂਪ ਲਗਾਇਆ ਗਿਆ।ਰਾਜ ਕਰ ਅਫਸਰ ਹਰਜੋਤ ਸਿੰਘ ਬੇਦੀ ਅਤੇ ਕਰ ਨਿਰੀਖਕ ਸ਼੍ਰੀ ਸੁਰਿੰਦਰ ਕੁਮਾਰ ਵਲੋਂ ਲਗਾਏ ਗਏ ਇਸ ਕੈਂਪ ਦੇ ਦੌਰਾਨ ਵਪਾਰੀ ਵਰਗ ਨੂੰ ਜੀ.ਐਸ.ਟੀ. ਅਧੀਨ ਰਜਿਸਟ੍ਰੇਸ਼ਨ ਦੇ ਫਾਇਦਿਆਂ ਸਬੰਧੀ ਜਾਣੂ ਕਰਵਾਇਆ ਗਿਆ।

ਇਹ ਵੀ ਪੜ੍ਹੋ  Firozpur ‘ਚ ਦਿਨ-ਦਿਹਾੜੇ ਗੋ.ਲੀ+ਆਂ ਚਲਾਉਣ ਵਾਲਿਆਂ ਦਾ ਪੁਲਿਸ ਨੇ ਕੀਤਾ ‘ Encounter’

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਿਸ ਵਪਾਰੀ ਦੀ ਟਰਨਓਵਰ ਸਰਵਿਸ ਸੈਕਟਰ ਵਿੱਚ 20 ਲੱਖ ਤੋਂ ਉਪਰ ‘ਤੇ ਵਸਤਾਂ ਦੀ ਖਰੀਦ ਵੇਚ ‘ਚ 40 ਲੱਖ ਰੁਪਏ ਤੋਂ ਉਪਰ ਹੈ, ਉਸ ਨੂੰ ਜੀਐਸਟੀ ਨੰਬਰ ਲੈਣਾ ਲਾਜ਼ਮੀ ਹੈ।ਇਸ ਤੋਂ ਇਲਾਵਾ ਉਨ੍ਹਾਂ ਵਪਾਰੀਆਂ ਨੂੰ ਇਹ ਵੀ ਦੱਸਿਆ ਕਿ ਜਿਸ ਵਪਾਰੀ ਕੋਲ ਜੀ.ਐਸ.ਟੀ. ਨੰਬਰ ਹੈ ਤੇ ਟਰਨਓਵਰ 2 ਕਰੋੜ ਤੋਂ ਘੱਟ ਹੈ, ਉਸ ਨੂੰ ਸਰਕਾਰ ਵਲੋਂ ਬੀਮਾ ਸਕੀਮ ਦਾ ਵੀ ਫਾਇਦਾ ਦਿੱਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਵਲੋਂ ਸਮੂਹ ਵਪਾਰੀ ਵਰਗ ਨੂੰ ਜੀ.ਐਸ.ਟੀ. ਅਧੀਨ ਰਜਿਸਟਰਡ ਹੋਣ ਲਈ ਵੀ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਕਰਿਆਣਾ ਐਸੋਸ਼ੀਏਸ਼ਨ ਸ਼੍ਰੀ ਸੁਖਪਾਲ ਸਿੰਘ ਸਿੱਧੂ, ਪ੍ਰਧਾਨ ਕੱਪੜਾ ਐਸੋਸ਼ੀਏਸ਼ਨ ਸ੍ਰੀ ਬਿੱਟੂ, ਕੌਸਲਰ-ਕਮ-ਉਪ ਪ੍ਰਧਾਨ ਕਰਿਆਣਾ ਐਸੋਸ਼ੀਏਸ਼ਨ ਰਵੀ ਕੁਮਾਰ, ਗੁਰਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਸ਼ਹਿਰ ਦੇ ਹੋਰ ਵਪਾਰੀਆਂ ਵਲੋਂ ਭਾਗ ਲਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here