ਪਟਿਆਲਾ, 12 ਮਈ: ਬੇਹੱਦ ਹੀ ਸਰੀਫ਼ ਤੇ ਮਿਲਣਸਾਰ ਇਨਸਾਨ ਮੰਨੇ ਜਾਣ ਵਾਲੇ Ex IAS ਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਸਿੱਧੂ ਦਾ ਬੀਤੇ ਕੱਲ ਅਕਾਲ ਚਲਾਣਾ ਹੋ ਗਿਆ। ਉਹਨਾਂ ਨੇ ਪਟਿਆਲਾ ਵਿੱਚ ਆਪਣੇ ਘਰ ’ਚ ਆਖ਼ਰੀ ਸਾਹ ਲਏ। ਸ: ਸਿੱਧੂ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ ਪਟਿਆਲਾ ਦੇ ਸਮਸਾਨਘਾਟ ਵਿਚ ਕਰ ਦਿੱਤਾ ਗਿਆ। ਕਰੀਬ 84 ਸਾਲਾਂ ਦੇ ਸ: ਸਿੱਧੂ ਕਰੋਨਾ ਕਾਲ ਤੋਂ ਪਿੱਛੋਂ ਥੋੜਾ ਬੀਮਾਰ ਹੀ ਚੱਲ ਰਹੇ ਸਨ। ਉਹ ਅਪਣੇ ਪਿੱਛੇ ਪੁੱਤਰ ਸੁਖਮਨ ਸਿੰਘ ਸਿੱਧੂ ਤੇ ਪ੍ਰਵਾਰ ਛੱਡ ਗਏ ਹਨ।
ਸੁਰਜੀਤ ਪਾਤਰ ਦੀ ਬੇਵਕਤੀ ਮੌਤ ਦੇ ਚੱਲਦਿਆਂ ਰਾਜਾ ਵੜਿੰਗ ਕਾਗਜ ਭਰਨ ਵੇਲੇ ਨਹੀਂ ਕਰੇਗਾ ਇਕੱਠ
ਸਾਲ 2005 ਵਿਚ ਆਈ.ਏ.ਐਸ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਸਿਆਸਤ ਵਿਚ ਵੀ ਆਏ ਤੇ ਤਲਵੰਡੀ ਸਾਬੋ ਹਲਕੇ ਤੋਂ ਚੋਣ ਲੜੀ ਪ੍ਰੰਤੂ ਸਫ਼ਲ ਨਾ ਹੋ ਸਕੇ। ਇਸ ਦੌਰਾਨ ਉਹ ਅਕਾਲੀ ਸਰਕਾਰ ਦੌਰਾਨ ਮਿਲਕਫ਼ੈਡ ਦੇ ਚੇਅਰਮੈਨ ਵੀ ਰਹੇ। ਪੰਜਾਬ ਦੀ ਅਫ਼ਸਰਸ਼ਾਹੀ ਤੇ ਸਿਆਸਤ ਵਿਚ ਚੰਗਾ ਮੁਕਾਮ ਹਾਸਲ ਕਰਨ ਵਾਲੇ ਅਮਰਜੀਤ ਸਿੰਘ ਸਿੱਧੂ ਦਾ ਜਨਮ ਬਠਿੰਡਾ ਜਿਲ੍ਹੇ ਦੇ ਪਿੰਡ ਧੰਨ ਸਿੰਘ ਖਾਨਾ ਦਾ ਸੀ ਅਤੇ ਕੋਟਫੱਤਾ ਤੋਂ ਹੀ ਉਨ੍ਹਾਂ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਪੋਸਟਗਰੇਜੂਏਸ਼ਨ ਕਰਨ ਤੋਂ ਬਾਅਦ ਸਰਕਾਰੀ ਸਰਵਿਸ ਵਿਚ ਆਏ ਤੇ ਉਨ੍ਹਾਂ ਦਾ ਵਿਆਹ ਬਾਦਲ ਪ੍ਰਵਾਰ ਦੇ ਵਿਚ ਹੋਇਆ।
Share the post "Ex IAS ਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਖ਼ਾਨਾ ਨਹੀਂ ਰਹੇ, ਅੰਤਿਮ ਸੰਸਕਾਰ ਅੱਜ"