ਬਠਿੰਡਾ, 20 ਜੂਨ: ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਪੁਲਿਸ ਮੁਲਾਜਮਾਂ ਦੀਆਂ ਥੋਕ ’ਚ ਕੀਤੀਆਂ ਜਾ ਰਹੀਆਂ ਬਦਲੀਆਂ ਦੇ ਵਿਰੁਧ ਹੁਣ ਸਾਬਕਾ ਪੁਲਿਸ ਮੁਲਾਜਮ ਐਸੋਸੀਏਸ਼ਨ ਨਿੱਤਰ ਆਈ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਨੈਟਵਰਕ ਤੋੜਣ ਦੇ ਨਾਂ ’ਤੇ ਵੱਡੇ ਪੱਧਰ ’ਤੇ ਪੁਲਿਸ ਮੁਲਾਜਮਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਘਰ-ਬਾਰ ਛੱਡ ਬਾਹਰਲੇ ਖੇਤਰਾਂ ਵਿਚ ਜਾਣਾ ਪੈ ਰਿਹਾ। ਹਾਲਾਂਕਿ ਵਰਦੀਧਾਰੀ ਅਨੁਸਾਸ਼ਨਵਧ ਫ਼ੋਰਸ ਹੋਣ ਕਾਰਨ ਪੁਲਿਸ ਮੁਲਾਜਮ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ ਪ੍ਰੰਤੂ ਸਾਬਕਾ ਪੁਲਿਸ ਮੁਲਾਜਮ ਐਸੋਸੀਏਸ਼ਨ ਨੇ ਸਰਕਾਰ ਦੀ ਇਸ ਨੀਤੀ ਦਾ ਸਖ਼ਤ ਵਿਰੋਧ ਕੀਤਾ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਤੂਰ ਸਾਬਕਾ ਡੀਐਸਪੀ ਨੇ ਦਸਿਆ ਕਿ ਇਸ ਮੁੱਦੇ ਨੂੰ ਲੈਕੇ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਦੀ ਮੀਟਿੰਗ ਵੀ ਹੋਈ ਹੈ।
ਹੁਣ ਪੰਜਾਬ ’ਚ ਰਸੂਖਦਾਰਾਂ ਨੂੰ ਮੁਫ਼ਤ ’ਚ ਨਹੀਂ ਮਿਲਣਗੇ ‘ਗੰਨਮੈਨ’,ਹਾਈਕੋਰਟ ਨੇ ਦਿੱਤੇ ਨਵੇਂ ਆਦੇਸ਼
ਜਿਸਦੇ ਵਿਚ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦਿਆਂ ਤੁਰੰਤ ਇਸਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਸਲ ਵਿਚ ਲੰਘੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਦਾ ਬਦਲਾ ਪੁਲਿਸ ਮੁਲਾਜਮਾਂ ਕੋਲੋਂ ਲੈ ਰਹੀ ਹੈ। ਜਿਸ ਕਾਰਨ ਹੀ ਹਜ਼ਾਰਾਂ ਦੀ ਤਾਦਾਦ ਵਿਚ ਇਹ ਬਦਲੀਆਂ ਕੀਤੀਆਂ ਗਈਆਂ ਹਨ। ਸਾਬਕਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੇ ਉਹ ਵੀ ਹਾਮੀ ਹਨ ਕਿ ਕਾਲੀਆਂ ਭੇਡਾਂ ਦੀ ਪਹਿਚਾਣ ਕਰਨੀ ਜਰੂਰੀ ਹੈ ਪ੍ਰੰਤੂ ਇਸਦੇ ਬਦਲੇ ਵਿਚ ਸਮੂਹ ਪੁਲਿਸ ਮੁਲਾਜਮਾਂ ਨੂੰ ਇੱਕ ਰੱਸੇ ਬੰਨ ਦੇਣਾ ਵੀ ਸਹੀ ਨਹੀਂ ਹੈ। ਐਸੋਸੀਏਸ਼ਨ ਦੇ ਆਗੂ ਨੇ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਇੱਕ ਆਗੂ ਵੀ ਨਸ਼ਿਆਂ ਦੀ ਖੇਪ ਨਾਲ ਫ਼ੜਿਆ ਗਿਆ ਹੈ, ਜਰੂਰਤ ਉਸਤੋਂ ਸਖ਼ਤੀ ਨਾਲ ਪੁਛਗਿਛ ਕਰਨ ਦੀ ਸੀ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ।
Share the post "ਪੁਲਿਸ ਮੁਲਾਜਮਾਂ ਦੀਆਂ ਬਦਲੀਆਂ ਦੇ ਵਿਰੋਧ ’ਚ ਨਿੱਤਰੀ ਸਾਬਕਾ ਪੁਲਿਸ ਮੁਲਾਜਮ ਐਸੋਸੀਏਸ਼ਨ"