ਸੁਰੱਖਿਆ ਮੁਲਾਜਮਾਂ ਦੇ ਵੱਲੋਂ ਜਵਾਬੀ ਕਾਰਵਾਈ ’ਚ ਇੱਕ ਸ਼ੂਟਰ ਹ.ਲਾਕ
ਪੈਨਸਲੇਵੀਆ, 14 ਜੁਲਾਈ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ ਮੰਨੇ ਜਾਂਦੇ ਅਮਰੀਕਾ ਦੇ ਸਾਬਕਾ ਰਾਸਟਰਪਤੀ ਡੋਨਲਡ ਟਰੰਪ ’ਤੇ ਜਾਨਲੇਵਾ ਹਮਲਾ ਹੋ ਗਿਆ ਹੈ। ਅਮਰੀਕਾ ਦੇ ਪੈਨਸਲੇਵੀਆ ਇਲਾਕੇ ਦੇ ਵਿਚ ਰੱਖੀ ਇਂੱਕ ਚੋਣ ਰੈਲੀ ਦੌਰਾਨ ਜਦ ਟਰੰਪ ਜਨਤਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਰੈਲੀ ਵਿਚ ਹੀ ਮੌਜੂਦ ਸ਼ੂਟਰਾਂ ਦੇ ਵੱਲੋਂ ਉਨ੍ਹਾਂ ਉਪਰ ਗੋਲੀ ਚਲਾ ਦਿੱਤੀ। ਇਹ ਗੋਲੀ ਟਰੰਪ ਦੇ ਕੰਨ ਕੋਲ ਲੱਗੀ ਦੱਸੀ ਜਾ ਰਹੀ ਹੈ ਤੇ ਘਟਨਾ ਦੀਆਂ ਬਾਅਦ ਵਿਚ ਵਾਈਰਲ ਵੀਡੀਓ ਵਿਚ ਸਾਬਕਾ ਰਾਸਟਰਪਤੀ ਦੇ ਕੰਨ ਕੋਲੋ ਖ਼ੂਨ ਨਿਕਲਦਾ ਦਿਖ਼ਾਈ ਦੇ ਰਿਹਾ।
ਫ਼ੌਜੀ ਜਵਾਨ ਨੇ ਨਰਸ ਪ੍ਰੇਮਿਕਾ ਦਾ ਕ.ਤਲ ਕਰਕੇ ਲਾਸ਼ ਘੱਗਰ ਦਰਿਆ ’ਚ ਸੁੱਟੀ
ਹਾਲਾਂਕਿ ਇਸ ਮੌਕੇ ਉਨ੍ਹਾਂ ਦੇ ਸੁਰੱਖਿਆ ਜਵਾਨਾਂ ਨੇ ਫ਼ੁਰਤੀ ਦਿਖ਼ਾਉਂਦਿਆਂ ਤੁਰੰਤ ਟਰੰਪ ਨੂੰ ਉਥੋਂ ਕੱਢ ਕੇ ਹਸਪਤਾਲ ਪਹੁੰਚਾਇਆ। ਇਸਦੇ ਨਾਲ ਹੀ ਇਸ ਦੌਰਾਨ ਸੁਰੱਖਿਆ ਬਲਾਂ ਵੱਲੋਂ ਕੀਤੀ ਜਵਾਬੀ ਕਾਰਵਾਈ ਦੇ ਵਿਚ ਇੱਕ ਸ਼ੂਟਰ ਦੀ ਵੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਇਸ ਗੋਲੀਬਾਰੀ ਦੌਰਾਨ ਇੱਕ ਆਮ ਨਾਗਰਿਕ ਵੀ ਮਾਰਿਆ ਗਿਆ। ਇਸ ਘਟਨਾ ਕਾਰਨ ਪੂਰੇ ਅਮਰੀਕਾ ਵਿਚ ਦਹਿਸ਼ਤ ਦਾ ਮਾਹੌਲ ਹੈ। ਅਰੀਮਕਾ ਦੇ ਮੌਜੂਦਾ ਰਾਸਟਰਪਤੀ ਜੋ ਬਾਈਡਨ, ਉੱਪ ਰਾਸਟਰਪਤੀ ਕਮਲਾ ਹੈਰਿਸ ਸਹਿਤ ਸਾਬਕਾ ਰਾਸਟਰਪਤੀ ਬਰਾਕ ਓਬਾਮਾ ਅਤੇ ਦੁਨੀਆਂ ਦੇ ਹੋਰਨਾਂ ਦੇਸ਼ਾਂ ਦੇ ਮੁਖੀਆਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਫਿਲਹਾਲ ਸਾਬਕਾ ਰਾਸਟਰਪਤੀ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ।
Share the post "Big News: ਅਮਰੀਕਾ ਦੇ Ex ਰਾਸਟਰਪਤੀ ਟਰੰਪ ’ਤੇ ਚੋਣ ਰੈਲੀ ਦੌਰਾਨ ਹ.ਮਲਾ, ਚਲਾਈਆਂ ਗੋ.ਲੀਆਂ"