ਫ਼ਾਜਲਿਕਾ, 28 ਜੂਨ: ਫਾਜਲਿਕਾ ਪੁਲਿਸ ਵੱਲੋਂ ਬੀਤੀ ਦੇਰ ਸ਼ਾਮ ਕੀਤੀ ਗਈ ਇੱਕ ਵੱਡੀ ਕਾਰਵਾਈ ਦੇ ਵਿਚ 66 ਕਿਲੋ ਅਫੀਮ ਬਰਾਮਦ ਕਰਦੇ ਹੋਏ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਇੰਨ੍ਹਾਂ ਕਥਿਤ ਤਸਕਰਾਂ ਨਾਲ ਸਬੰਧਤ 42 ਬੈਂਕ ਖਾਤਿਆਂ ਵਿੱਚ 1.86 ਕਰੋੜ ਰੁਪਏ ਦੇ ਵਿੱਤੀ ਲੈਣ ਦੇਣ ਨੂੰ ਫਰੀਜ਼ ਕੀਤਾ ਗਿਆ। ਇਹ ਇੱਕ ਦਹਾਕੇ ਦੀ ਸਭ ਤੋਂ ਵੱਡੀ ਅਫ਼ੀਮ ਬਰਾਮਦਗੀ ਹੈ, ਜਿਸਦੇ ਲਈ ਡੀਜੀਪੀ ਗੌਰਵ ਯਾਦਵ ਨੇ ਵੀ ਫਾਜਲਿਕਾ ਪੁਲਿਸ ਦੀ ਪਿੱਠ ਥਾਪੜੀ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਹੋਰ ਵਿੱਤੀ ਜਾਂਚ ਅਤੇ ਬਾਰੀਕੀ ਨਾਲ ਕੀਤੀ ਗਈ ਪੈਰਵੀ ਦੇ ਨਤੀਜੇ ਵਜੋਂ 42 ਬੈਂਕ ਖਾਤਿਆਂ ਦਾ ਪਤਾ ਲਗਾਇਆ ਗਿਆ ਹੈ, ਜੋ ਸੰਗਠਿਤ ਅਫੀਮ ਸਿੰਡੀਕੇਟ ਦੁਆਰਾ ਵਿੱਤੀ ਲੈਣ-ਦੇਣ ਲਈ ਵਰਤੇ ਜਾ ਰਹੇ ਸਨ।
ਬਠਿੰਡਾ ਪੁਲਿਸ ਵੱਲੋਂ ਸਵਾ 5 ਕਰੋੜ ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਦਾ ਜਖ਼ੀਰਾ ਬਰਾਮਦ
ਉਨ੍ਹਾਂ ਕਿਹਾ, “24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇੱਕ ਵਿੱਤੀ ਟਰੇਲ ਤੋਂ ਬਾਅਦ ਫਾਜ਼ਿਲਕਾ ਪੁਲਿਸ ਨੇ ਸਾਰੇ 42 ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ, ਜਿਸ ਵਿੱਚ 1.86 ਕਰੋੜ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਰਕਮ ਹੈ।”ਡੀਜੀਪੀ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਨੇ ਐਨਡੀਪੀਐਸ ਐਕਟ ਦੀ 68ਐਫ ਤਹਿਤ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਫ਼ਾਜਲਿਕਾ ਪੁਲਿਸ ਨੇ ਇਹ ਵੱਡੀ ਕਾਰਵਾਈ ਕਰਕੇ ਪੁਲਿਸ ਪਾਰਟੀ ਨੇ ਝਾਰਖੰਡ ਤੋਂ ਪੰਜਾਬ ਨੂੰ ਚੱਲ ਰਹੇ ਸਭ ਤੋਂ ਵੱਡੇ ਅੰਤਰਰਾਜੀ ਅਫੀਮ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਐਸਐਸਪੀ ਫਾਜ਼ਿਲਕਾ ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਬਾਰੇ ਉਨ੍ਹਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਹੈ ਕਿ ਉਹ ਝਾਰਖੰਡ ਤੋਂ ਅਫੀਮ ਦੀ ਢੋਆ-ਢੁਆਈ ਕਰਨ ਦੇ ਆਦੀ ਹਨ ਅਤੇ ਆਪਣੀ ਸਵਿਫਟ ਕਾਰ ਵਿੱਚ ਭਾਰੀ ਮਾਤਰਾ ਵਿੱਚ ਲੈ ਕੇ ਝਾਰਖੰਡ ਤੋਂ ਸ੍ਰੀ ਗੰਗਾਨਗਰ ਦੇ ਰਸਤੇ ਦਲਮੀਰ ਖੇੜਾ ਵਾਪਸ ਆ ਰਹੇ ਸਨ।
ਦਿੱਲੀ ਏਅਰਪੋਰਟ ਦੇ ਟਰਮੀਨਲ ਦੀ ਛੱਤ ਡਿੱਗੀ,ਕਈ ਕਾਰਾਂ ਦਾ ਹੋਇਆ ਨੁਕਸਾਨ
ਜਿਸਤੋਂ ਬਾਅਦ ਥਾਣਾ ਖੁਹੀਆ ਸਰਵਰ ਦੇ ਐਸਐਚਓ ਰਮਨ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਪਿੰਡ ਸੱਪਾਵਾਲੀ ਨਜਦੀਕ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਇੱਕ ਸਵਿਫ਼ਟ ਕਾਰ ਆਉਂਦੀ ਦਿਖ਼ਾਈ ਦਿੱਤੀ, ਜਿਸਦੀ ਜਦ ਰੋਕ ਕੇ ਤਲਾਸੀ ਲਈ ਗਈ ਤਾਂ ਕਾਰ ਵਿਚੋਂ 66 ਕਿਲੋ ਅਫ਼ੀਮ ਬਰਾਮਦ ਹੋਈ। ਇਸਤੋਂ ਇਲਾਵਾ 40 ਹਜ਼ਾਰ ਨਗਦ ਅਤੇ 400 ਗ੍ਰਾਂਮ ਸੋਨਾ ਵੀ ਮਿਲਿਆ। ਕਾਰ ’ਚ ਸਵਾਰ ਵਿਅਕਤੀਆਂ ਦੀ ਪਹਿਚਾਣ ਸੁਖਯਾਦ ਸਿੰਘ ਉਰਫ਼ ਯਾਦ ਵਾਸੀ ਦਲਮੀਰ ਖੇੜਾ ਜ਼ਿਲ੍ਹਾ ਫ਼ਾਜਲਿਕਾ ਤੇ ਜੁਗਰਾਜ ਸਿੰਘ ਵਾਸੀ ਭੱਮਾ ਵਾਲਾ ਜ਼ਿਲ੍ਹਾ ਫ਼ਿਰੋਜਪੁਰ ਦੇ ਤੌਰ ’ਤੇ ਹੋਈ। ਇਹ ਵੀ ਪਤਾ ਲੱਗਿਆ ਕਿ ਇੰਨ੍ਹਾਂ ਦੇ ਨਾਲ ਇਸ ਕੰਮ ਵਿਚ ਤਰਸੇਮ ਸਿੰਘ ਵਾਸੀ ਸੁਰਜੀਤ ਪੁਰਾ ਨੇੜੇ ਦਿਆਲਪੁਰਾ ਜ਼ਿਲ੍ਹਾ ਬਠਿੰਡਾ ਵੀ ਸ਼ਾਮਲ ਹੈ। ਪੁਲਿਸ ਨੇ ਇੰਨ੍ਹਾਂ ਵਿਰੁਧ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Share the post "ਦਹਾਕੇ ਦੀ ਸਭ ਤੋਂ ਵੱਡੀ ਅਫ਼ੀਮ ਬਰਾਮਦਗੀ, ਫ਼ਾਜਲਿਕਾ ਪੁਲਿਸ ਨੇ 66 ਕਿਲੋਂ ਅਫ਼ੀਮ ਸਹਿਤ ਦੋ ਤਸਕਰ ਕੀਤੇ ਕਾਬੂ"