WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਨਾ IMEI ਨਾ ਕੰਪਨੀ, ਕਬਾੜ ਚੋਂ ਮੋਬਾਇਲ ਤਿਆਰ

ਬਠਿੰਡਾ, 6 ਜਨਵਰੀ: ਬਠਿੰਡਾ ਪੁਲਿਸ ਦੇ ਸੀਆਈਏ-1 ਸਟਾਫ ਨੇ ਸ਼ਹਿਰ ਵਿਚ ਸਰਗਰਮ ਇਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ, ਜੋ ਨਕਲੀ ਮੋਬਾਇਲ ਫ਼ੋਨਾਂ ਨੂੰ ਅਸਲੀ ਬਣਾ ਕੇ ਵੇਚਦਾ ਸੀ। ਇੰਨਾਂ ਮੋਬਾਇਲ ਫ਼ੋਨਾਂ ਦਾ ਨਾਂ ਕੋਈ IMEI ਨੰਬਰ ਹੁੰਦਾ ਹੈ ਤੇ ਨਾਂ ਹੀ ਕੋਈ ਕੰਪਨੀ ਪਰ ਇਸ ਗਿਰੋਹ ਵੱਲੋਂ ਕਬਾੜ ਵਿਚ ਮੋਬਾਈਲ ਫੋਨਾਂ ਦੀ ਕੱਠੀ ਕੀਤੀ ਅਸੈਸਰੀਜ਼ ਤੋਂ ਇਸ ਤਰ੍ਹਾਂ ਮੋਬਾਇਲ ਫੋਨ ਤਿਆਰ ਕੀਤੇ ਜਾਂਦੇ ਹਨ ਕਿ ਅਸਲੀ ਨੂੰ ਵੀ ਮਾਤ ਪਾਉਂਦੇ ਹਨ। ਉਂਜ ਗ੍ਰਾਹਕਾਂ ਨੂੰ ਫਸਾਉਣ ਲਈ ਇੰਨਾਂ ਜਾਅਲੀ ਮੋਬਾਇਲ ਫ਼ੋਨਾਂ ‘ਤੇ ਨਾਮੀ ਕੰਪਨੀਆਂ ਦੇ ਮਾਅਰਕੇ ਅਤੇ IMEI ਨੰਬਰ ਜ਼ਰੂਰ ਲਗਾਏ ਜਾਂਦੇ ਹਨ।

ਅਦਾਲਤੀ ਹੁਕਮਾਂ ‘ਤੇ ਚਾਰ ਦਿਨਾਂ ਦੇ ਬੱਚੇ ਦੀ ਲਾਸ਼ ਕਬਰ ਵਿਚੋਂ ਕੱਢੀ

ਸੀਆਈਏ ਸਟਾਫ਼ ਦੇ ਹੱਥ ਵੀ ਇਸ ਗਿਰੋਹ ਦੀ ਬਠਿੰਡਾ ਵਿੱਚ ਸਰਗਰਮੀ ਬਾਰੇ ਸੂਚਨਾ ਲੱਗੀ ਸੀ। ਜਿਸਤੋਂ ਬਾਅਦ ਹੋਲਦਾਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਕਾਰਵਾਈ ਕਰਦਿਆਂ ਮਲੇਟ ਮੇਨ ਰੋਡ ‘ਤੇ ਅੰਬੂਜਾ ਸੀਮੇਟ ਫੈਕਟਰੀ ਕੋਲੋਂ ਦੋ ਜਣਿਆਂ ਨੂੰ ਕਾਬੂ ਕਰ ਲਿਆ। ਇੰਨਾਂ ਦੀ ਪਹਿਚਾਣ ਰਿੰਕੂ ਕੁਮਾਰ ਵਾਸੀ ਪ੍ਰੇਮ ਨਗਰ ਅਬੋਹਰ ਜਿਲ੍ਹਾ ਫਾਜਿਲਕਾ ਅਤੇ ਵੰਸ਼ ਵਾਸੀ ਪਿੰਡ ਤੇਜਲੀ ਜਿਲ੍ਹਾ ਜਮਨਾ ਨਗਰ (ਹਰਿਆਣਾ) ਹਾਲ ਆਬਾਦ ਅਬੋਹਰ ਦੇ ਤੌਰ ‘ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਗਿਰੋਹ ਕੋਲੋਂ 130 ਨਕਲੀ ਮੋਬਾਇਲ ਤੇ ਇੰਨਾਂ ਦਾ ਸਪੈਅਰ ਪਾਰਟਸ ਵੀ ਬਰਾਮਦ ਹੋਇਆ ਹੈ।

ਕਾਂਗਰਸ ਪਾਰਟੀ ’ਚ ਹੇਠਲੇ ਪੱਧਰ ’ਤੇ ਪੁੱਜੀ ਗੁੱਟਬੰਦੀ, ਦਰਜ਼ਨਾਂ ਸਰਪੰਚਾਂ ਨੇ ਹੁਣ ਜ਼ਿਲ੍ਹਾ ਪ੍ਰਧਾਨ ਵਿਰੁਧ ਮੋਰਚਾ ਖੋਲਿਆ

ਮੁਢਲੀ ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਵੱਖ-ਵੱਖ ਥਾਵਾਂ ਤੋਂ ਵੱਖ ਵੱਖ ਕੰਪਨੀਆਂ ਦੇ ਸਪੇਅਰ ਪਾਰਟਸ ਅਤੇ  ਪੁਰਾਣੇ ਮੋਬਾਇਲ ਫੋਨ ਲਿਆਉਂਦੇ ਸਨ ਅਤੇ ਉਹਨਾਂ ਨੂੰ tempered ਕਰਕੇ ਉਹਨਾਂ ਉਪਰ ਮੋਬਾਇਲ ਫੋਨਾਂ ਦੇ ਖੁਦ ਆਪਣੇ ਵੱਲੋਂ ਤਿਆਰ ਕੀਤੇ ਨਵੇ ਨਕਲੀ IMEI ਨੰਬਰ ਲਗਾਉਂਦੇ ਹਨ ਅਤੇ ਤਿਆਰ ਕੀਤੇ ਮੋਬਾਇਲ ਫੋਨ ਨੂੰ ਅਸਲੀ ਦੱਸ ਕੇ ਅੱਗੇ ਲੋਕਾਂ ਨੂੰ ਵੇਚ ਦਿੰਦੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨਾਂ ਨਕਲੀ IMEI ਨੰਬਰਾਂ ਦੇ ਆਧਾਰ ਤੇ ਕਿਸੇ ਜੁਰਮ ਵਿੱਚ ਵਰਤੇ ਮੋਬਾਇਲ ਫ਼ੋਨਾਂ ਨੂੰ ਟ੍ਰੇਸ ਕਰਨਾ ਕਾਫ਼ੀ ਔਖਾ ਕੰਮ ਹੈ। ਜਿਸਦੇ ਚੱਲਦੇ ਸੰਭਾਵਨਾ ਹੈ ਕਿ ਜ਼ਿਆਦਾਤਰ ਅਜਿਹੇ ਫੋਨ ਅਪਰਾਧੀਆਂ ਦੇ ਹੱਥਾਂ ਤੱਕ ਪਹੁੰਚਦੇ ਸਨ।

ਹੁਣ ਪੁਲਿਸ ਮੁਲਾਜਮਾਂ ਨੂੰ ਸੋਸਲ ਮੀਡੀਆ ਦਾ ‘ਕਰੇਜ਼’ ਪੈ ਸਕਦਾ ਹੈ ਮਹਿੰਗਾ

ਫਿਲਹਾਲ ਪੁਲਿਸ ਨੇ ਇੰਨਾਂ ਦੋਨਾਂ ਵਿਅਕਤੀਆਂ ਵਿਰੁੱਧ ਅਧੀਨ ਧਾਰਾ 420,471 IPC. 3,3(1).3(2) The Pervention of Tampering of the Mobile Device Equipment identification Number (Amendment) Rules,2017 ਦੇ ਤਹਿਤ ਕੇਸ ਦਰਜ ਕਰ ਲਿਆ ਹੈ।

 

Related posts

ਬਠਿੰਡਾ ਦੀ ਟਰੈਫਿਕ ਪੁਲਿਸ ਨੇ ਪੰਜ ਸਾਲਾਂ ’ਚ ਗੈਰ-ਪਾਰਕਿੰਗ ਤੋਂ ਚੁੱਕੇ ਵਾਹਨਾਂ ਤੋਂ 84 ਹਜ਼ਾਰ ਰੁਪਏ ਵਸੂਲਿਆ ਜੁਰਮਾਨਾ

punjabusernewssite

ਬਠਿੰਡਾ ਪੁਲਿਸ ਵੱਲੋਂ 1 ਕਿੱਲੋ ਅਫੀਮ ਸਹਿਤ 2 ਜਣੇ ਗ੍ਰਿਫਤਾਰ

punjabusernewssite

ਪੁਲਿਸ ਵਲੋਂ ਵਿੱਢੀ ਤਲਾਸ਼ੀ ਮੁਹਿੰਮ ਤੋਂ ਬਾਅਦ ਬਠਿੰਡਾ ਸ਼ਹਿਰ ’ਚ ਗੈਰ-ਕਾਨੂੰਨੀ ਚੱਲਦੇ ਆਟੋ ‘ਗਧੇ’ ਦੇ ਸਿੰਗ ਵਾਂਗ ਹੋਏ ਗਾਇਬ

punjabusernewssite