ਲੁਧਿਆਣਾ, 11 ਮਈ: ਪੰਜਾਬੀ ਦੇ ਸਾਹਿਤਕ ਹਲਕਿਆਂ ਦੇ ਵਿੱਚ ਇਹ ਖਬਰ ਬੜੇ ਹੀ ਦੁੱਖ ਨਾਲ ਪੜੀ ਜਾਵੇਗੀ ਕਿ ਨਾਮਵਾਰ ਪੰਜਾਬੀ ਸ਼ਾਇਰ ਤੇ ਉੱਘੇ ਗ਼ਜ਼ਲਕਾਰ ਡਾਕਟਰ ਸੁਰਜੀਤ ਪਾਤਰ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ ਹਨ। 79 ਸਾਲਾਂ ਪਾਤਰ ਬਿਲਕੁਲ ਤੰਦਰੁਸਤ ਸਨ ਅਤੇ ਬੀਤੇ ਕੱਲ ਉਨ੍ਹਾਂ ਬਰਨਾਲਾ ਵਿੱਚ ਇਕ ਸਮਾਗਮ ਵਿੱਚ ਹਿੱਸਾ ਲਿਆ ਸੀ।
ਵਟਸਐਪ ਗਰੁੱਪ ਨੂੰ ਛੱਡਣ ‘ਤੇ ਨਹਿਰੀ ਪਟਵਾਰ ਯੂਨੀਅਨ ਦਾ ਆਗੂ ਮੁਅੱਤਲ
ਸੂਚਨਾ ਮੁਤਾਬਕ ਬੀਤੀ ਰਾਤ ਉਹ ਰੋਜ਼ ਦੀ ਤਰ੍ਹਾਂ ਸੁੱਤੇ ਸਨ ਪ੍ਰੰਤੂ ਸਵੇਰੇ ਨਹੀਂ ਉੱਠੇ। ਹਾਲਾਂਕਿ ਉਹਨਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਉਹਨਾਂ ਨੂੰ “ਸਾਈਲੈਂਟ ਅਟੈਕ” ਨੇ ਆਪਣੀ ਆਗੋਸ਼ ਵਿੱਚ ਲਿਆ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।
ਭਾਈ ਅੰਮ੍ਰਿਤਪਾਲ ਸਿੰਘ ਨੇ ਖਡੁੂਰ ਸਾਹਿਬ ਹਲਕੇ ਤੋਂ ਦਾਖ਼ਲ ਕੀਤੇ ਨਾਮਜਦਗੀ ਪੇਪਰ
ਸਾਲ 2012 ਵਿੱਚ ਪਦਮ ਸ਼੍ਰੀ ਅਵਾਰਡ ਪ੍ਰਾਪਤ ਸੁਰਜੀਤ ਪਾਤਰ ਨੂੰ ਦੇਸ਼ ਦੁਨੀਆਂ ਦੇ ਹੋਰ ਵੀ ਪ੍ਰਮੁੱਖ ਅਵਾਰਡ ਮਿਲੇ ਸਨ। ਉਹ ਸਾਹਿਤ ਅਕਾਦਮੀ ਲੁਧਿਆਣਾ ਅਤੇ ਕਿਲਾ ਪਰਿਸ਼ਦ ਅਕੈਡਮੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ। ਉਹਨਾਂ ਦੀ ਮੌਤ ‘ਤੇ ਸਹਿਤ ਜਗਤ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਪਰਿਵਾਰ ਦੇ ਨਜ਼ਦੀਕੀਆਂ ਮੁਤਾਬਕ ਸੁਰਜੀਤ ਪਾਤਰ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾ ਸਕਦਾ ਹੈ।