ਮੰਦਭਾਗੀ ਖ਼ਬਰ: ਆਪਣੇ ਹੀ ਟਰੈਕਟਰ ‘ਥੱਲੇ’ ਆਉਣ ਕਾਰਨ ਕਿਸਾਨ ਦੀ ਹੋਈ ਮੌ+ਤ

0
69

ਫ਼ਤਿਹਗੜ੍ਹ ਚੂੜੀਆ, 3 ਨਵੰਬਰ : ਐਤਵਾਰ ਨੂੰ ਇੱਥੇ ਵਾਪਰੇ ਇੱਕ ਦਰਦਨਾਕ ਘਟਨਾ ਵਿਚ ਇੱਕ ਕਿਸਾਨ ਦੀ ਆਪਣੇ ਹੀ ਟਰੈਕਟਰ ਹੇਠ ਆਉਣ ਕਾਰਨ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਜਗਜੀਤ ਸਿੰਘ ਵਾਸੀ ਪਿੰਡ ਕੋਟਲਾ ਥੱਬਲਾਂ ਦੇ ਤੌਰ ’ਤੇ ਹੋਈ ਹੈ। ਕਿਸਾਨ ਜਗਜੀਤ ਸਿੰਘ ਆਪਣੇ ਪਿੱਛੇ ਦੋ ਛੋਟੇ ਪੁੱਤਰ ਤੇ ਇੱਕ ਧੀ ਛੱਡ ਗਿਆ।

ਇਹ ਵੀ ਪੜ੍ਹੋ:ਨਿੱਜੀ ਰੰਜਿਸ਼ ਦੇ ਚੱਲਦੇ ਨਿਹੰਗ ਸਿੰਘ ਨੇ ਚਚੇਰੇ ਭਰਾ ਦਾ ਕੀਤਾ ਕ+ਤਲ, ਚਾਰ ਹੋਰਨਾਂ ਨੂੰ ਕੀਤਾ ਜਖ਼ਮੀ

ਘਟਨਾ ਸਮੇਂ ਜਗਜੀਤ ਸਿੰਘ ਆਪਣੇ ਮਹਿੰਦਰਾ ਡੀਆਈ ਟਰੈਕਟਰ ਉਪਰ ਕਿਸੇ ਹੋਰ ਕਿਸਾਨ ਦੇ ਖੇਤਾਂ ਵਿਚੋਂ ਝੋਨੇ ਦੀ ਟਰਾਲੀ ਭਰ ਕੇ ਮੰਡੀ ਨੂੰ ਜਾ ਰਿਹਾ ਸੀ ਕਿ ਅਚਾਨਕ ਪਹੇ ’ਤੇ ਟਰੈਕਟਰ ਚੜਾਉਣ ਸਮੇਂ ਸੰਤੁਲਨ ਵਿਗੜਣ ਕਾਰਨ ਟਰੈਕਟਰ ਪਲਟ ਗਿਆ ਤੇ ਮੌਕੇ ਉਪਰ ਹੀ ਉਸਦੀ ਮੌਤ ਹੋ ਗਈ। ਹਾਲਾਂਕਿ ਘਟਨਾ ਦਾ ਪਤਾ ਲੱਗਦੇ ਹੀ ਆਸਪਾਸ ਦੇ ਕਿਸਾਨ ਤੇ ਹੋਰ ਲੋਕ ਇਕੱਠੇ ਹੋਏ ਤੇ ਉਸਨੂੰ ਟਰੈਕਟਰ ਹੇਠੋਂ ਕੱਢ ਕੇ ਹਸਪਤਾਲ ਵੀ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

 

LEAVE A REPLY

Please enter your comment!
Please enter your name here