ਕੇਂਦਰ ਸਰਕਾਰ ਵੱਲੋਂ ਹਾੜੀ ਦੀਆਂ ਫਸਲਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਕਿਸਾਨ ਆਗੂਆਂ ਵੱਲੋਂ ਕੋਝਾ ਮਜ਼ਾਕ ਦੱਸਿਆ।

Date:

spot_img

Bathinda News:ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਇਸ ਵਾਰ ਹਾੜੀ ਦੀਆਂ ਫਸਲਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਵਿਚ ਕਣਕ ਦੇ ਭਾਅ ਨੂੰ 25 ਰੁਪਏ (25 ਪੈਸੇ ਕਿੱਲੋ,,ਪ੍ਰਤੀ ਕੁਇੰਟਲ ਜੋ ਕਿ ਇਕ ਪ੍ਰਤੀਸਤ ਤੋਂ ਵੀ ਘੱਟ ਹੈ)ਦੇ ਕੀਤੇ ਵਾਧੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕੋਝਾ ਮਜ਼ਾਕ ਦੱਸਿਆ ਉਨ੍ਹਾਂ ਕਿਹਾ ਕਿ ਇਹ ਨਾ ਮਾਤਰ ਕੀਤਾ ਵਾਧਾ ਭਾਰਤ ਦੇ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕਰਨ ਦੀ ਨੀਤੀ ਹੈ ਅਤੇ ਭਾਰਤ ਅਮਰੀਕਾ ਵਪਾਰ ਸਮਝੌਤਾ ਲਾਗੂ ਕਰਕੇ ਅਮਰੀਕਾ ਦਾ ਅਨਾਜ ਭਾਰਤ ਦੀਆਂ ਮੰਡੀਆਂ ਵਿੱਚ ਵੇਚਣ ਦੀ ਖੁੱਲ ਦੇਣ ਦੀ ਨੀਤੀ ਹੈ ਜਿਸ ਨਾਲ ਭਾਰਤੀ ਮੀਡੀਆ ਤੇ ਕਬਜ਼ਾ ਕਰ ਕੇ ਮੰਡੀਆਂ ਦਾ ਖਾਤਮਾ ਹੋ ਜਾਵੇਗਾ।

ਇਹ ਵੀ ਪੜ੍ਹੋ 👉Canada News: ਕੈਨੇਡਾ ਏਅਰ ਫੋਰਸ ’ਚ ਅਫ਼ਸਰ ਬਣਿਆ ਪੰਜਾਬ ਦਾ ਨੌਜਵਾਨ ਹਰਜੋਤ ਸਿੰਘ

ਉਨਾਂ ਕਿਹਾ ਕਿ ਖੇਤੀ ਲਈ ਖਾਦਾਂ ਤੇ ਹੋਰ ਵਸਤਾਂ ਅਤੇ ਘਰੇਲੂ ਵਸਤਾਂ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਹੋ ਚੁੱਕਿਆ ਹੈ ਜੋ (ਮਹਿੰਗਾਈ ਦਰ ਲੱਗ ਭੱਗ 8% ਵਾਧਾ ਨੋਟ ਹੋ ਚੁੱਕਾ ਹੈ)ਜਿਸ ਕਾਰਨ ਕਿਸਾਨ ਮਜ਼ਦੂਰ ਤੇ ਹੋਰ ਗਰੀਬ ਲੋਕ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ ਤੇ ਕਰਜਿਆੱ ਵਿੱਚ ਜਕੜੇ ਪਏ ਹਨ। ਕਣਕ ਦੇ ਭਾਅ ਵਿੱਚ ਇਸ ਨਾ ਮਾਤਰ ਕੀਤੇ ਵਾਧੇ ਨਾਲ ਕਿਸਾਨਾਂ ਸਿਰ ਕਰਜੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ। ਉਹਨਾਂ ਨੇ ਕੇਂਦਰ ਦੇ ਮੰਤਰੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਸਿਵਰਾਜ ਚੌਹਾਨ ਵੱਲੋਂ ਕੀਤੇ ਪੰਜਾਬ ਦੇ ਦੌਰੇ ਦੌਰਾਨ ਪੰਜਾਬ ਅਤੇ ਕਿਸਾਨਾਂ ਲਈ ਕੋਈ ਆਰਥਿਕ ਪੈਕਜ ਨਾ ਦਿੱਤੇ ਜਾਣ ਦੀ ਵੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਦੋਹਾਂ ਮੰਤਰੀਆਂ ਨੇ ਪੰਜਾਬ ਦੇ ਕਿਸੇ ਵੀ ਬੁਨਿਆਦੀ ਮੁਦਿਆਂ ਨੂੰ ਛੋਹਿਆ ਤੱਕ ਨਹੀਂ।ਕਿਸਾਨ ਆਗੂਆਂ ਨੇ ਮੰਗ ਕੀਤੀ ਤੇ ਕਣਕ ਦੇ ਭਾਅ ਵਿੱਚ ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸਾਂ ਮੁਤਾਬਿਕ C2 +50% ਮੁਨਾਫੇ ਦੇ ਹਿਸਾਬ ਨਾਲ ਕੀਮਤ ਮਿਥ ਕੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ ਅਤੇ ਗਰੀਬ ਲੋਕਾਂ ਲਈ ਮੁਫਤ ਜਾਂ ਸਸਤਾ ਅਨਾਜ ਦੇਣ ਲਈ ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਦਿਆਂ ਇਹ ਸਕੀਮ ਅਧੀਨ ਕਣਕ ਦੇ ਵਿਸ਼ੇਸ਼ ਭੰਡਾਰ ਕੀਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਖੰਡ ਮਗਰੋਂ ਹੁਣ ਸਰ੍ਹੋਂ ਦੇ ਤੇਲ ਦੇ ਰੇਟਾਂ ਨੇ ਛੁਹਿਆ ਆਸਮਾਨ

ਜੇਕਰ ਤੁਹਾਨੂੰ ਲੱਗਦਾ ਹੈ ਕਿ ਹਰ ਮਹੀਨੇ ਘਰ ਦਾ...

ਬੱਸਾਂ ‘ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡਾ ਬਦਲਾਅ

Delhi News: ਦਿੱਲੀ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ...

Amritsar Rural Police ਨੂੰ ਮਿਲੀ ਵੱਡੀ ਸਫਲਤਾ; AK-47 ਤੇ 2 ਹੈਂਡ ਗ੍ਰਨੇਡ ਸਮੇਤ ਇੱਕ ਕਾਬੂ

Amritsar News: Amritsar Rural Police (ਅੰਮ੍ਰਿਤਸਰ ਦਿਹਾਤੀ ਪੁਲਿਸ) ਵੱਲੋਂ...

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਤੋਂ ਤਿੰਨ ਬੱਸਾਂ ਰਵਾਨਾ

👉ਤੀਰਥ ਯਾਤਰਾ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸੁਖਦ ਯਾਦਗਾਰੀ ਅਨੁਭਵ...