ਚੰਡੀਗੜ੍ਹ (ਅਸ਼ੀਸ਼ ਮਿੱਤਲ): ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮਾਗਮ ਸਮੇਂ ਚੜ੍ਹਾਏ ਗਏ ਪੈਸਿਆਂ ਨੂੰ ਲੈ ਕੇ ਨਵਾਂ ਰੌਲਾ ਸਾਹਮਣੇ ਆਇਆ ਹੈ। ਪਿੰਡ ਦੇ ਗੁਰਦੁਆਰਾ ਅਕਾਲ ਸਹਾਇ ਦੇ ਪ੍ਰਬੰਧਕਾਂ ਨੇ ਦੋਸ਼ ਲਾਇਆ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਚੜ੍ਹਾਵੇ ਦੀ ਰਕਮ ਵਿਚੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਹੈ। ਇਹ ਮੰਗ ਲੈ ਕੇ ਉਹ ਸ਼ੁਭਕਰਨ ਦੇ ਪਰਿਵਾਰ ਨੂੰ ਵੀ ਮਿਲੇ ਹਨ।
ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸਾਰਥਕ ਸੁਨੇਹੇ ਨਾਲ ਹੋਈ ਸੰਪੂਰਨ
ਉਥੇ ਹੀ ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਉਹਨਾਂ ਦੀ ਯੂਨੀਅਨ ਨੇ ਨਾ ਕੋਈ ਅਜਿਹੀ ਮੰਗ ਕੀਤੀ ਤੇ ਨਾ ਹੀ ਉਹਨਾਂ ਵੱਲੋਂ ਕਿਸੇ ਨੂੰ ਇਸ ਤਰੀਕੇ ਦੀ ਮੰਗ ਰੱਖਣ ਵਾਸਤੇ ਕਿਹਾ ਗਿਆ। ਉਹਨਾਂ ਕਿਹਾ ਕਿ ਇਹ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਜਿਸਦੀ ਉਹ ਡੂੰਘਾਈ ਨਾਲ ਪੜਤਾਲ ਕਰਵਾਉਣਗੇ ਤੇ ਦੋਸ਼ੀ ਨੂੰ ਬੇਨਕਾਬ ਕੀਤਾ ਜਾਵੇਗਾ।
Share the post "ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮਾਗਮ ਦੌਰਾਨ ਚੜ੍ਹਾਏ ਗਏ ਪੈਸਿਆਂ ‘ਚੋ ਕਿਸਾਨਾਂ ਨੇ ਮੰਗਿਆ ਹਿੱਸਾ?"