ਬਠਿੰਡਾ, 26 ਫਰਵਰੀ: ਯੂ ਏ ਈ (ਆਬੂਧਾਬੀ) ਵਿੱਚ ਹੋ ਰਹੀ ਵਿਸਵ ਵਪਾਰ ਸੰਸਥਾ ਦੀ ਮੀਟਿੰਗ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲਾ ਜਥੇਬੰਦੀ ਵੱਲੋਂ ਪੰਜ ਥਾਵਾਂ ‘ਤੇ ਡਬਲਯੂਟੀਓ ਦੇ ਦਿਓ ਕੱਦ ਪੂਤਲੇ ਫੂਕੇ ਗਏ। ਭੁੱਚੋ ਖੁਰਦ, ਬਠਿੰਡਾ, ਪਥਰਾਲਾ, ਤਲਵੰਡੀ ਸਾਬੋ ਤੇ ਮੌੜ ਮੰਡੀ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਦੁਆਰਾ ਇਸ ਮੌਕੇ ਵੱਡੀ ਗਿਣਤੀ ਟਰੈਕਟਰ ਦਿੱਲੀ ਵੱਲ ਮੂੰਹ ਕਰਕੇ ਸੜਕਾਂ ‘ਤੇ ਖੜੇ ਕੀਤੇ ਗਏ।
CM ਮਾਨ ਨੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਦੇ ਵਾਈਸ ਚੇਅਰਮੈਨ, ਡਾਇਰੈਕਟਰ ਤੇ ਮੈਂਬਰ ਦੀ ਕੀਤੀ ਨਿਯੁਕਤੀ
ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਕੌਰ ਬਿੰਦੂ ਨੇ ਮੰਗ ਕੀਤੀ ਕਿ ਭਾਰਤ ਸਰਕਾਰ W T O ਚੋਂ ਬਾਹਰ ਆਵੇ, ਕਿਉਂਕਿ ਡਬਲਯੂਟੀਓ ਵਿੱਚ ਸ਼ਾਮਿਲ ਦੇਸ਼ਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸਾਨਾਂ ਨੂੰ ਮਿਲਦੀਆਂ ਸਾਰੀਆਂ ਸਬਸਿਡੀਆਂ ਖਤਮ ਕੀਤੀਆਂ ਜਾਣ, ਫਸਲਾਂ ਦੀ ਸਰਕਾਰੀ ਖਰੀਦ ਬੰਦ ਕੀਤੀ ਜਾਵੇ , ਜਨਤਕ ਵੰਡ ਪ੍ਰਣਾਲੀ ਖਤਮ ਕੀਤੀ ਜਾਵੇ
ਗੁਰਦੁਆਰਾ ਸਾਹਿਬ ਦੇ ਬਾਹਰ ਗ੍ਰੰਥੀ ਸਿੰਘ ਦਾ ਗੋ.ਲੀਆ ਮਾਰ ਕੇ ਕ.ਤਲ
ਜਿਸ ਕਰਕੇ ਭਾਰਤ ਸਰਕਾਰ ਐਮਐਸਪੀ ਦੀ ਖਰੀਦ ਦਾ ਗਰੰਟੀ ਕਾਨੂੰਨ ਬਣਾਉਣ ਤੋਂ ਭੱਜ ਰਹੀ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ, ਐਮਐਸਪੀ ਸਮੇਤ ਦਿੱਲੀ ਮੋਰਚੇ ਦੀਆਂ ਸਾਰੀਆਂ ਮੰਨੀਆਂ ਹੋਈਆਂ ਅਤੇ ਭਖਵੀਆਂ ਮੰਗਾਂ ਲਾਗੂ ਕੀਤੀਆਂ ਜਾਣ। ਅੱਜ ਦੇ ਇਕੱਠ ਨੂੰ ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ , ਸੁਖਜੀਤ ਕੌਰ,ਮਾਲਣ ਕੌਰ ਕੋਠਾ ਗੁਰੂ ਨੇ ਵੀ ਸੰਬੋਧਨ ਕੀਤਾ