ਕਿਸਾਨ ਜਥੇਬੰਦੀ ਨੇ ਆਪਣੇ ਆਗੂਆਂ ਨੂੰ ਪੰਚਾਇਤ ਚੋਣਾਂ ਦੇ ਅਮਲ ਤੋਂ ਪਰ੍ਹੇ ਰਹਿਣ ਦਾ ਦਿੱਤਾ ਸੁਨੇਹਾ

0
96
+1

ਭੁੱਚੋ ਮੰਡੀ, 4 ਅਕਤੂਬਰ : ਪੰਚਾਇਤੀ ਚੋਣਾਂ ਦੇ ਭਖੇ ਮਾਹੌਲ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਚੋਣਾਂ ਬਾਰੇ ਨੀਤੀ ਬਾਰੇ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਿੰਡ ਭੁੱਚੋ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਪਹੁੰਚੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਯੂਨੀਅਨ ਦੇ ਵਿਧਾਨ ਵਿੱਚ ਦਰਜ ਹੈ ਕਿ ਯੂਨੀਅਨ ਦਾ ਪਿੰਡ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਦਾ ਕੋਈ ਵੀ ਆਗੂ ਕਿਸੇ ਤਰ੍ਹਾਂ ਦੀਆਂ ਰਾਜਨੀਤਿਕ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ ਅਤੇ ਨਾ ਹੀ ਕਿਸੇ ਦੀ ਮਦਦ ਕਰੇਗਾ ਅਤੇ ਨਾਂ ਹੀ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ: ਦਿੱਲੀ ਦੇ ਬਹੁ-ਹਜ਼ਾਰ ਕਰੋੜੀ ਨਸ਼ਾ ਤਸਕਰੀ ਕੇਸ ’ਚ ਬ੍ਰਿਟਿਸ ਨਾਗਰਿਕ ਏਅਰਪੋਰਟ ਤੋਂ ਕਾਬੂ

ਉਹਨਾਂ ਕਿਹਾ ਕਿ ਸਾਰੀਆਂ ਹੀ ਚੋਣਾਂ ਭਾਵੇਂ ਪੰਚਾਇਤੀ ਹੋਣ, ਸੁਸਾਇਟੀਆਂ ਦੀਆਂ ਹੋਣ, ਅਸੈਂਬਲੀ ਜਾਂ ਪਾਰਲੀਮੈਂਟ ਦੀਆਂ ਹੋਣ ਸਾਰੀਆਂ ਹੀ ਪੇਂਡੂ ਭਾਈਚਾਰੇ ਨੂੰ ਤੋੜਦੀਆਂ ਹਨ, ਇੱਕ ਦੂਜੇ ਦੇ ਦੁਸ਼ਮਣ ਬਣਾ ਕੇ ਕਤਲਾਂ ਤੱਕ ਕਰਵਾ ਦਿੰਦੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਤਬਕੇ ਦੀਆਂ ਸੰਘਰਸ਼ੀ ਜਥੇਬੰਦੀਆਂ ਬਣਾ ਕੇ ਏਕਤਾ ਦੇ ਜ਼ੋਰ ਸੰਘਰਸ਼ਾਂ ਰਾਹੀਂ ਆਪਣੇ ਮਸਲੇ ਹੱਲ ਕਰਵਾਉਣ। ਉਨਾਂ ਸੰਘਰਸ਼ਾਂ ਦੇ ਜ਼ੋਰ ਕਿੰਨੇ ਹੀ ਬੁਨਿਆਦੀ ਮਸਲੇ ਹੱਲ ਕਰਾਉਣ ਦੀਆਂ ਉਦਾਹਰਨਾਂ ਵੀ ਸੁਣਾਈਆਂ। ਉਹਨਾਂ ਇਹਨਾਂ ਚੋਣਾਂ ਦੌਰਾਨ ਲੋਕਾਂ ਨੂੰ ਆਪਣੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਕਿਸਾਨ ਆਗੂਆਂ ਨੇ ਇਹ ਵੀ ਹਦਾਇਤਾਂ ਕੀਤੀਆਂ ਕਿ ਜੇਕਰ ਪਿੰਡ ਕਮੇਟੀ ਮੈਂਬਰ ਤੋਂ ਲੈ ਕੇ ਉੱਪਰ ਦੇ ਅਦਾਰਿਆਂ ਦੇ ਕਿਸੇ ਵੀ ਮੈਂਬਰ ਜਾਂ ਅਹੁਦੇਦਾਰ ਨੇ ਚੋਣਾਂ ਵਿੱਚ ਹਿੱਸਾ ਲਿਆ ਜਾਂ ਕਿਸੇ ਉਮੀਦਵਾਰ ਦੀ ਸਪੋਟ ਕੀਤੀ ਤਾਂ ਉਸ ਖਿਲਾਫ ਬਣਦੀ ਵਿਧਾਨਿਕ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ:‘ਲੰਗਾਹ’ ਮੁੜ ਬਣਿਆਂ ਅਕਾਲੀ ਦਲ ਦਾ ਸੱਚਾ-ਸੁੱਚਾ ‘ਸਿਪਾਹੀ’

ਇਸਤੋਂ ਇਲਾਵਾ ਦਸਿਆ ਗਿਆ ਕਿ ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ ਦੀ ਸਰਕਾਰ ਦੇ ਸਿਹਤ ਪ੍ਰਬੰਧਾਂ ਦੀ ਘਾਟ ਕਾਰਨ ਹੋਈ ਬੇਵਕਤੀ ਮੌਤ ਕਾਰਨ ਉਹਨਾਂ ਦਾ ਸਰਧਾਂਜਲੀ ਸਮਾਗਮ ਅੱਠ ਅਕਤੂਬਰ ਨੂੰ ਜਥੇਬੰਦੀ ਵੱਲੋਂ ਪਿੰਡ ਰਾਏ ਕੇ ਕਲਾਂ ਵਿਖੇ ਕੀਤਾ ਜਾਵੇਗਾ। ਡੀਏਪੀ ਦੀ ਖਾਦ ਦੇ ਨਾਲ ਕੋਆਪਰੇਟਿਵ ਸੁਸਾਇਟੀਆਂ ਅਤੇ ਪ੍ਰਾਈਵੇਟ ਖਾਦ ਡੀਲਰਾਂ ਵੱਲੋਂ ਨੈਨੋ ਖਾਦ ਜਾਂ ਹੋਰ ਵਸਤਾਂ ਵੇਚਣ ਦੇ ਵਿਰੁੱਧ ਅਗਲੇ ਸੰਘਰਸ਼ ਦਾ ਐਲਾਨ ਵੀ 8 ਤਰੀਕ ਨੂੰ ਸ਼ਰਧਾਂਜਲੀ ਸਮਾਗਮ ਮੌਕੇ ਕੀਤਾ ਜਾਵੇਗਾ। ਸਟੇਜ ਦਾ ਸੰਚਾਲਨ ਬਸੰਤ ਸਿੰਘ ਕੋਠਾ ਗੁਰੂ ਨੇ ਕੀਤਾ। ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ, ਬਲਾਕਾਂ, ਅਤੇ ਔਰਤ ਆਗੂਆਂ ਤੋਂ ਬਿਨਾਂ ਪਿੰਡ ਕਮੇਟੀਆਂ ਦੇ ਆਗੂ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।

 

+1

LEAVE A REPLY

Please enter your comment!
Please enter your name here