ਅੱਧੀ ਦਰਜਨ ਪਿੰਡਾਂ ਚੋਂ ਕੀਤਾ ਨੁੱਕੜ ਮੀਟਿੰਗਾਂ ਨੂੰ ਸੰਬੋਧਨ
ਬਠਿੰਡਾ, 22 ਮਈ: ਬਠਿੰਡਾ ਤੋਂ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ ਅੱਜ ਗੋਨਿਆਣਾ ਖੇਤਰ ਜਿਹੜੇ ਦੌਰੇ ਦੌਰਾਨ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਆਮਦ ’ਤੇ ਪਿੰਡ ਮਹਿਮਾ ਸਰਜਾ ਵਿਖੇ ਭਾਕਿਯੁ (ਏਕਤਾ) ਉਗਰਾਹਾਂ, ਭਾਕਿਯੂ (ਏਕਤਾ) ਸਿੱਧੂਪੁਰ, ਭਾਕਿਯੂ ਮਾਨਸਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੁਖਜੀਵਨ ਸਿੰਘ ਬੱਬਲੀ, ਗੁਰਦੀਪ ਸਿੰਘ ਮਹਿਮਾ ਸਰਜਾ,ਬੇਅੰਤ ਸਿੰਘ ਬਰਾੜ, ਮਾਸਟਰ ਸੇਵਕ ਸਿੰਘ ਦੀ ਅਗਵਾਈ ਹੇਠ ਕਿਸਾਨ ਵਰਕਰਾਂ ਨੇ ਜਬਰਦਸਤ ਵਿਰੋਧ ਕਰਦਿਆ ਨਾਅਰੇਬਾਜੀ ਕੀਤੀ।ਜਥੇਬੰਦੀਆਂ ਨੇ ਕਿਹਾ ਭਾਜਪਾ ਨੂੰ ਕਿਸਾਨਾਂ ਦੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਦਿੱਲੀ ਦੇ ਬਾਰਡਰਾਂ ’ਤੇ ਚੱਲੇ ਸਾਲ ਭਰ ਦੇ ਸੰਘਰਸ਼ ਅਤੇ ਸਵਾ 700 ਦੇ ਕਰੀਬ ਕਿਸਾਨਾਂ ਦੀਆਂ ਸ਼ਹੀਦੀਆਂ ਦੇ ਬਾਅਦ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀ ਕੀਤਾ।
ਇੰਡੀਆ ਗੱਠਜੋੜ ਦੀ ਸਰਕਾਰ ਬਣਨ ‘ਤੇ ਅਗਨੀਵੀਰ ਯੋਜਨਾ ਨੂੰ ਕੂੜੇਦਾਨ ‘ਚ ਸੁੱਟ ਦਿਆਂਗੇ, ਪਾੜ ਦੇਵਾਂਗੇ : ਰਾਹੁਲ ਗਾਂਧੀ
ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਭਾਜਪਾ ਆਗੂਆਂ ਦਾ ਇਸੇ ਤਰ੍ਹਾਂ ਵਿਰੋਧ ਜਾਰੀ ਰਹੇਗਾ। ਉਧਰ ਦੂਜੇ ਪਾਸੇ ਪਰਮਪਾਲ ਕੌਰ ਮਲੂਕਾ ਨੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਪਿੰਡ ਮਹਿਮਾ ਸਰਜਾ, ਮਹਿਮਾ ਸਵਾਈ, ਅਬਲੂ(ਕੋਟਲੀ), ਆਕਲੀਆਂ ਕਲਾਂ ਵਿਖੇ ਭਰਵੀਂਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਬੀਜੇਪੀ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ।ਜਿਸ ਕਾਰਨ ਦੇਸ਼ ਵਿਚ ਇੱਕ ਵਾਰ ਫੇਰ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ 1ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਵੋਟ ਪਾਓ।ਇਸ ਮੌਕੇ 6 ਦਰਜਨ ਪਰਿਵਾਰਾਂ ਨੇ ਬੀਜੇਪੀ ਦਾ ਪੱਲਾ ਫੜਿਆਂ।