Amritsar News: ਬੁੱਧਵਾਰ ਨੂੰ ਅੰਮ੍ਰਿਤਸਰ-ਜਲੰਧਰ ਰੋਡ ‘ਤੇ ਸਥਿਤ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਕੋਲ ਫ਼ਲਾਈਓਵਰ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਕਾਰ ਸਵਾਰ ਪਿੳ-ਪੁੱਤ ਦੇ ਜਿੰਦਾ ਸੜ੍ਹਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਦੂਜੇ ਪਾਸੇ ਤੋਂ ਆ ਰਹੇ ਇੱਕ ਤੇਜ ਰਫ਼ਤਾਰ ਤੇਲ ਟੈਂਕਰ ਦੀ ਟੱਕਰ ਕਾਰਨ ਵਾਪਰਿਆਂ, ਜਿਸਦਾ ਅਚਾਨਕ ਟਾਈਰ ਫ਼ਟ ਗਿਆ ਸੀ। ਮ੍ਰਿਤਕ ਕਾਰ ਸਵਾਰ ਨੌਜਵਾਨਾਂ ਦੀ ਪਹਿਚਾਣ ਸੰਦੀਪ ਢੀਂਗਰਾ ਅਤੇ ਉਸਦੇ ਪਿਤਾ ਬਾਲ ਕ੍ਰਿਸ਼ਨ ਢੀਂਗਰਾ ਵਜੋਂ ਹੋਈ ਹੈ, ਜੋਕਿ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ Col Bath Case; ਪੰਜਾਬ ਪੁਲਿਸ ਦੇ ਚਾਰ ਇੰਸਪੈਕਟਰਾਂ ਵਿਰੁਧ ਵੱਡਾ Action
ਪਤਾ ਲੱਗਿਆ ਹੈ ਕਿ ਉਹ ਅੰਮ੍ਰਿਤਸਰ ਸਥਿਤ ਆਪਣੇ ਇੱਕ ਰਿਸ਼ਤੇਦਾਰ ਦੇ ਭੋਗ ਸਮਾਗਮ ਵਿਚ ਸ਼ਾਮਲ ਹੋ ਕੇ ਵਾਪਸ ਦਿੱਲੀ ਜਾ ਰਹੇ ਸਨ। ਇਹ ਘਟਨਾ ਕਰੀਬ ਸ਼ਾਮ 4 ਵਜੇਂ ਉਸ ਸਮੇਂ ਵਾਪਰੀ ਜਦ ਜਲੰਧਰ ਸਾਈਡ ਤੋਂ ਤੇਲ ਨਾਲ ਭਰੇ ਇੱਕ ਟੈਂਕਰ ਦਾ ਅਚਾਨਕ ਸੱਜੇ ਪਾਸੇ ਦਾ ਟਾਈਰ ਫ਼ਟ ਗਿਆ ਤੇ ਤੇਜ ਰਫ਼ਤਾਰ ਵਿਚ ਹੋਣ ਕਾਰਨ ਟੈਂਕਰ ਡਿਵਾਈਡਰ ਪਾਰ ਕਰਦਾ ਅੰਮ੍ਰਿਤਸਰ ਸਾਈਡ ਤੋਂ ਆ ਰਹੀ ਉਕਤ ਬ੍ਰੀਜ਼ਾ ਕਾਰ ਨਾਲ ਜਾ ਟਕਰਾਇਆ।
ਇਹ ਵੀ ਪੜ੍ਹੋ ਵੱਡੀ ਖ਼ਬਰ; ਪੰਜਾਬ ਦੇ ਸਹਿਕਾਰੀ ਬੈਂਕਾਂ ਦੇ ਦਫ਼ਤਰਾਂ ਵਿਚ ਹੁਣ ਡਿਜੀਟਲ ਪ੍ਰਣਾਲੀ ਨਾਲ ਲੱਗੇਗੀ ਹਾਜ਼ਰੀ
ਜਿਸਦੇ ਕਾਰਨ ਕਾਰ ਨੂੰ ਅੱਗ ਲੱਗ ਗਈ। ਇਹ ਅੱਗ ਇੰਨ੍ਹੀਂ ਤੇਜ਼ ਅਤੇ ਭਿਆਨਕ ਸੀ ਕਿ ਕਾਰ ਸਵਾਰਾਂ ਨੂੰ ਵਿਚੋਂ ਨਿਕਲਣ ਦਾ ਮੌਕਾ ਨਹੀਂ ਮਿਲਿਆ। ਘਟਨਾ ਦਾ ਪਤਾ ਲੱਗਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਘਟਨਾ ਦੌਰਾਨ ਤੇਲ ਟੈਂਕਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।ਪੁਲਿਸ ਵੱਲੋਂ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













