ਫਾਜ਼ਿਲਕਾ ਸੀ.ਆਈ.ਏ ਟੀਮ ਵੱਲੋਂ 3 ਨਜਾਇਜ਼ ਪਿਸਤੌਲਾਂ , 2 ਕਾਰਾਂ ਸਮੇਤ 4 ਕਾਬੂ

0
37

ਫਾਜਿਲਕਾ, 2 ਅਕਤੂਬਰ: ਆਉਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜਰ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਫਾਜ਼ਿਲਕਾ ਦੇ ਸੀਆਈਏ ਸਟਾਫ ਨੂੰ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ 4 ਵਿਅਕਤੀਆਂ ਨੂੰ 2 ਕਾਰਾਂ ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 3 ਨਜਾਇਜ ਪਿਸਤੌਲ 32 ਬੋਰ ਅਤੇ 21 ਰੌਂਦ ਬਰਾਮਦ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ: ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਪਲੱਬਧ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ

ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਨੇ ਦੱਸਿਆ ਕਿ ਏ.ਐਸ.ਆਈ ਭਗਤ ਸਿੰਘ ਸੀ.ਆਈ.ਏ ਫਾਜਿਲਕਾ ਸਮੇਤ ਪੁਲਿਸ ਪਾਰਟੀ ਥਾਣਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਸਿਟੀ ਜਲਾਲਬਾਦ ਦੇ ਏਰੀਆ ਵਿੱਚ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਦੀ ਟੀਮ ਵੱਲੋਂ ਬੀ.ਡੀ.ਪੀ.ਓ ਦਫਤਰ ਜਲਾਲਾਬਾਦ ਦੇ ਸਾਹਮਣੇਇਕ ਕਾਰ ਮਾਰੂਤੀ ਕਾਰ ਵਿੱਚ ਸਵਾਰ 3 ਵਿਅਕਤੀਆਂ ਨੂੰ ਕਾਬੂ ਕੀਤਾ, ਜਿਨਾਂ ਦੀ ਪਹਿਚਾਣ ਅਨਿਲ ਕੁਮਾਰ ਵਾਸੀ ਚੱਕ ਕਾਠਗੜ੍ਹ, ਢਾਣੀ ਹਿਸਾਨ ਵਾਲਾ ਥਾਣਾ ਅਮੀਰਖਾਸ, ਪ੍ਰਿੰਸ ਵਾਸੀ ਬੂਰ ਵਾਲਾ ਥਾਣਾ ਅਮੀਰਖਾਸ ਅਤੇ ਕੁਨਾਲ ਸ਼ਰਮਾ ਵਾਸੀ ਕੋਟੂ ਵਾਲਾ ਥਾਣਾ ਸਿਟੀ ਜਲਾਲਾਬਾਦ ਦੇ ਤੌਰ ਤੇ ਹੋਈ।ਪੁਲਿਸ ਨੇ ਇਹਨਾਂ ਕੋਲੋਂ 2 ਨਜਾਇਜ ਪਿਸਤੌਲ 32 ਬੋਰ ਅਤੇ 08 ਜਿੰਦਾ ਰੌਂਦ ਬਰਾਮਦ ਕੀਤੇ।

ਇਹ ਖ਼ਬਰ ਵੀ ਪੜ੍ਹੋ: ਨਾਮਜਦਗੀਆਂ ਦੇ ਦੌਰਾਨ ਆਪ ਵਰਕਰ ਦਾ ਬੇ.ਰਹਿਮੀ ਨਾਲ ਕ+ਤਲ, ਰੀਡਰ ’ਤੇ ਲੱਗੇ ਦੋਸ਼

ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 138 ਮਿਤੀ 30—09—2024 ਜੁਰਮ 25/27 ਅਸਲਾ ਐਕਟ ਥਾਣਾ ਸਿਟੀ ਜਲਾਲਾਬਾਦ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਦੋਰਾਨੇ ਤਫਤੀਸ਼ ਸੁਖਮੰਦਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਵੀ 1 ਪਿਸਟਲ ਅਤੇ 01 ਮੈਗਜੀਨ ਅਤੇ 07 ਰੋਦ ਅਤੇ ਇੱਕ ਆਲਟੋ ਕਾਰ ਬ੍ਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀ ਸੁਖਮੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਵੱਖ ਵੱਖ ਜੁਰਮਾਂ ਤਹਿਤ ਕੁੱਲ 08 ਮੁਕੱਦਮੇ ਦਰਜ ਹਨ, ਇਸੇ ਤਰਾਂ ਦੋਸ਼ੀ ਅਨਿਲ ਦੇ ਖਿਲਾਫ 02 ਮੁਕੱਦਮੇ ਦਰਜ ਹੋਣੇ ਪਾਏ ਗਏ ਹਨ।

 

 

LEAVE A REPLY

Please enter your comment!
Please enter your name here