Fazilka Police ਨੇ CEIR ਪੋਰਟਲ ਦੀ ਮਦਦ ਨਾਲ 130 ਗੁੰਮਸ਼ੁਦਾ ਮੋਬਾਈਲ ਫੋਨ ਲੱਭ ਕੇ ਅਸਲ ਮਾਲਕਾਂ ਦੇ ਕੀਤੇ ਹਵਾਲੇ

Date:

spot_img

Fazilka News: Fazilka Police ਦੇ ਥਾਣਾ ਸਾਈਬਰ ਕ੍ਰਾਈਮ ਨੇ ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ CEIR (Central Equipment Identity Register) ਪੋਰਟਲ ਦੀ ਮਦਦ ਨਾਲ 130 ਗੁੰਮਸ਼ੁਦਾ ਮੋਬਾਈਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸਪੁਰਦ ਕੀਤੇ ਹਨ। ਮੋਬਾਈਲ ਫੋਨ ਵਾਪਸ ਮਿਲਣ ’ਤੇ ਲੋਕਾਂ ਨੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਪੁਲਿਸ ਦੀ ਇਸ ਲੋਕ-ਹਿਤੈਸ਼ੀ ਪਹਿਲ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਥਾਣਿਆਂ ਵੱਲੋਂ ਵੀ ਸਮੇਂ-ਸਮੇਂ ’ਤੇ ਗੁੰਮਸ਼ੁਦਾ ਅਤੇ ਚੋਰੀਸ਼ੁਦਾ ਮੋਬਾਈਲ ਫੋਨਾਂ ਦੀ ਬਰਾਮਦਗੀ ਕਰਕੇ ਉਨ੍ਹਾਂ ਨੂੰ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾਂਦਾ ਹੈ।ਇਸ ਮੌਕੇ ਫਾਜ਼ਿਲਕਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨ ਦੇ ਨਾਲ-ਨਾਲ CEIR ਪੋਰਟਲ ’ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਉਣ, ਤਾਂ ਜੋ ਮੋਬਾਈਲ ਨੂੰ IMEI ਨੰਬਰ ਰਾਹੀਂ ਬਲਾਕ ਕਰਕੇ ਉਸਦੀ ਟਰੇਸਿੰਗ ਅਤੇ ਬਰਾਮਦਗੀ ਵਿੱਚ ਮਦਦ ਮਿਲ ਸਕੇ।

ਇਹ ਵੀ ਪੜ੍ਹੋ 👉CBI ਦੀ Raid; BJP ਦੀ ਬੁਖਲਾਹਟ ਦੀ ਨਿਸ਼ਾਨੀ; ਡਟ ਕੇ ਮੁਕਾਬਲਾਂ ਕਰਾਂਗੇ: CM Bhagwant Mann

CEIR ਪੋਰਟਲ (Central Equipment Identity Register) ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ (DoT) ਦਾ ਇੱਕ ਆਧੁਨਿਕ ਪੋਰਟਲ ਹੈ, ਜਿਸ ਰਾਹੀਂ ਮੋਬਾਈਲ ਫੋਨਾਂ ਦੇ IMEI ਨੰਬਰ ਨੂੰ ਮੈਨੇਜ ਕੀਤਾ ਜਾਂਦਾ ਹੈ। ਇਸ ਪੋਰਟਲ ਦੀ ਮਦਦ ਨਾਲ ਗੁੰਮ ਜਾਂ ਚੋਰੀ ਹੋਏ ਮੋਬਾਈਲ ਨੂੰ ਬਲਾਕ ਕੀਤਾ ਜਾ ਸਕਦਾ ਹੈ, ਜਿਸ ਨਾਲ ਉਸਨੂੰ ਕਿਸੇ ਹੋਰ ਸਿਮ ਨਾਲ ਵੀ ਨੈੱਟਵਰਕ ’ਤੇ ਵਰਤਣਾ ਮੁਸ਼ਕਲ ਹੋ ਜਾਂਦਾ ਹੈ। ਅਧਿਕਾਰਤ ਪੁਲਿਸ ਏਜੰਸੀਆਂ CEIR ਰਾਹੀਂ ਉਪਲਬਧ ਜਾਣਕਾਰੀ ਦੀ ਮਦਦ ਨਾਲ ਮੋਬਾਈਲ ਟ੍ਰੇਸ ਕਰ ਸਕਦੀਆਂ ਹਨ। ਮੋਬਾਈਲ ਬਰਾਮਦ ਹੋਣ ਉਪਰੰਤ ਉਸਨੂੰ ਅਨਬਲਾਕ ਕਰਕੇ ਅਸਲ ਮਾਲਕਾਂ ਨੂੰ ਸੌਂਪ ਦਿੱਤਾ ਜਾਂਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਕਿਸਮਤ ਚਮਕਣ ਤੋਂ ਪਹਿਲਾਂ ਦਿਖਾਈ ਦਿੰਦੇ ਹਨ ਇਹ 7 ਸੰਕੇਤ

ਨਿਊਜ਼ ਡੈਸਕ: ਕਈ ਵਾਰ ਜ਼ਿੰਦਗੀ ਵਿੱਚ ਸਭ ਕੁਝ ਉਲਟਾ...

ਗਲਤ ਬਿਜਲੀ ਬਿੱਲ ਕਰਕੇ ਹੁਣ ਨਹੀਂ ਕੱਟੇਗਾ ਕੁਨੈਕਸ਼ਨ..!

ਨਿਊਜ਼ ਡੈਸਕ: ਜੇ ਤੁਹਾਡੇ ਘਰ ਵੀ ਇਸ ਵਾਰ ਗਲਤ...

MP Amritpal Singh ਨੂੰ ਬੀਮਾਰ ਦਾਦੀ ਨਾਲ ਫ਼ੋਨ ‘ਤੇ ਗੱਲਬਾਤ ਕਰਨ ਦੀ ਮਿਲੀ ਇਜ਼ਾਜਤ

Amritsar News: MP Amritpal Singh (ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ)...

ਮੋਦੀ ਮੰਤਰੀ ਮੰਡਲ ‘ਚ ਫ਼ੇਰਬਦਲ ਦੀ ਚਰਚਾ; ਪੰਜਾਬ ਨਾਲ ਸਬੰਧਤ 2 MPs ਦੇ ਮੰਤਰੀ ਬਣਨ ਦੀ ਸੰਭਾਵਨਾ!

Chandigarh News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ...