ਫਾਜ਼ਿਲਕਾ, 30 ਅਗਸਤ: ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਫਾਜ਼ਿਲਕਾ ਪੁਲਿਸ ਦੀ ਵਚਨਵਧਤਾ ਨੂੰ ਦੁਹਰਾਉਂਦਿਆਂ ਗੈਰ-ਸਮਾਜੀ ਅਨਸਰਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ ਹੈ। ਇੱਥੇ ਪੱਤਰਕਾਰਵਾਰਤਾ ਦੌਰਾਨ ਐਸਐਸਪੀ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਕਾਬੰਦੀ, ਗਸ਼ਤਾਂ ਅਤੇ ਪੀ.ਸੀ.ਆਰ ਮੋਟਰ ਸਾਈਕਲ ਰਾਹੀਂ ਨਗਰ ਦੇ ਹਰ ਕੋਨੇ ਵਿੱਚ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਇਹਨਾਂ ਪ੍ਰਬੰਧਾਂ ਦੇ ਹਿੱਸੇ ਵਜੋਂ, ਸੀਨੀਅਰ ਅਧਿਕਾਰੀ (ਜੀ.ਓਜ਼) ਵੱਲੋਂ ਹਰ ਰਾਤ ਇਹਨਾਂ ਡਿਊਟੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ।
ਸਪੀਕਰ ਸੰਧਵਾਂ ਵਲੋਂ 200 ਸਕੂਲੀ ਬੱਚਿਆਂ ਨੂੰ ਵਿਧਾਨ ਸਭਾ ਦਾ ਚੱਲਦਾ ਸ਼ੈਸ਼ਨ ਦਿਖਾਉਣ ਦਾ ਫੈਸਲਾ
ਇਸ ਦੌਰਾਨ, ਅਧਿਕਾਰੀ ਨਾਕਿਆਂ ਤੇ ਪਹੁੰਚ ਕੇ ਪੁਲਿਸ ਦੀ ਮੌਜੂਦਗੀ ਅਤੇ ਕਾਰਗੁਜ਼ਾਰੀ ਦੀ ਜਾਂਚ ਕਰਦੇ ਹਨ ਅਤੇ ਜਰੂਰਤ ਪੈਣ ’ਤੇ ਜਰੂਰੀ ਹੁਕਮਾਂ ਜਾਰੀ ਕਰਦੇ ਹਨ। ਇਹ ਡਿਊਟੀਆਂ ਸਿਰਫ ਦਿਨ ਦੇ ਸਮੇਂ ਤੱਕ ਸੀਮਿਤ ਨਹੀਂ ਹਨ, ਬਲਕਿ ਰਾਤ ਦੇ ਸਮੇਂ ਵੀ ਜਾਰੀ ਰਹਿੰਦੀਆਂ ਹਨ, ਤਾਂ ਜੋ ਕਿਸੇ ਵੀ ਸਥਿਤੀ ਵਿੱਚ ਜਨਤਕ ਸੁਰੱਖਿਆ ਵਿਚ ਕਿਸੇ ਤਰਾਂ ਦੀ ਕਮੀ ਨਾ ਰਹੇ। ਫਾਜ਼ਿਲਕਾ ਪੁਲਿਸ, ਆਪਣੇ ਸੁਰੱਖਿਆ ਕਾਇਮ ਕਰਨ ਦੇ ਜ਼ਿੰਮੇ ਦੀ ਪੂਰੀ ਸਮਝ ਅਤੇ ਸੰਵੇਦਨਸ਼ੀਲਤਾ ਨਾਲ, ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਰਹੀ ਹੈ ਅਤੇ ਸਹਿਰ ਵਾਸੀਆਂ ਨੂੰ ਯਕੀਨ ਦਿਲਾਉਂਦੀ ਹੈ ਕਿ ਉਹਨਾਂ ਦੀ ਸੁਰੱਖਿਆ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
Share the post "ਜਿਲ੍ਹੇ ਅੰਦਰ ਅਮਨ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਫਾਜ਼ਿਲਕਾ ਪੁਲਿਸ ਵਚਨਵਧ: ਐਸਐਸਪੀ ਬਰਾੜ"