ਪੁਲਿਸ ਦੀ ਵਰਦੀ ਪਾ ਕੇ ਨਸ਼ਾ ਤਸਕਰੀ ਕਰਨ ਵਾਲੀ ਮਹਿਲਾ ‘ਨਸ਼ਾ ਤਸਕਰ’ ਤਿੰਨ ਸਾਥੀਆਂ ਸਹਿਤ ਗ੍ਰਿਫਤਾਰ, 5.2 ਕਿਲੋਂ ਹੈਰੋਇਨ ਬਰਾਮਦ

Date:

spot_img

ਅਗਲੇਰੀ ਜਾਂਚ ਜਾਰੀ; ਹੋਰ ਗਿਫਤਾਰੀਆਂ ਅਤੇ ਬਰਾਮਦਗੀ ਦੀ ਸੰਭਾਵਨਾ: ਗੁਰਪ੍ਰੀਤ ਸਿੰਘ ਭੁੱਲਰ
Amritsar News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਜਿਹੀ ਮਹਿਲਾ ਤਸਕਰ ਨੂੰ ਤਿੰਨ ਸਾਥੀਆਂ ਤੇ 5.2 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਹੜੀ ਪੁਲਿਸ ਦੀ ਵਰਦੀ ਪਾ ਕੇ ਨਸ਼ਾ ਤਸਕਰੀ ਕਰਦੀ ਸੀ। ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਦਸਿਆ ਕਿ ਮਹਿਲਾ ਨਸ਼ਾ ਤਸਕਰ ਮਨਦੀਪ ਕੌਰ (27) ਵਾਸੀ ਪਿੰਡ ਇੱਬਨ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਆਲਮ ਅਰੋੜਾ (23) ਅਤੇ ਮਨਮੀਤ ਉਰਫ ਗੋਲੂ (21), ਦੋਵੇਂ ਵਾਸੀ ਜਨਤਾ ਕਲੋਨੀ ਛੇਹਰਟਾ ਅੰਮ੍ਰਿਤਸਰ ਅਤੇ ਤਰਨਤਾਰਨ ਦਾ 18 ਸਾਲਾ ਲੜਕਾ (ਨਾਮ ਗੁਪਤ ਰੱਖਿਆ ਗਿਆ ਹੈ) ਵਜੋਂ ਹੋਈ ਹੈ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਨੇ ਨਾਰਕੋ-ਅੱਤਵਾਦ ਮਾਡਿਊਲ ਦਾ ਕੀਤਾ ਪਰਦਾਫਾਸ਼; 4 ਕਿਲੋ ਹੈਰੋਇਨ ਨਾਲ ਪਿਓ-ਪੁੱਤਰ ਸਮੇਤ ਚਾਰ ਵਿਅਕਤੀ ਕਾਬੂ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਨਦੀਪ ਕੌਰ ਦੇ ਇੱਕ ਵਿਅਕਤੀ ਨਾਲ ਸਬੰਧ ਸਨ, ਜਿਸਨੇ ਉਸਨੂੰ ਪਾਕਿਸਤਾਨ ਸਥਿਤ ਤਸਕਰਾਂ ਨਾਲ ਮਿਲਾਇਆ ਸੀ। ਮੁਲਜਮ ਮਨਦੀਪ ਦਾ ਜੱਦੀ ਘਰ ਤਰਨਤਾਰਨ ਦੇ ਸਰਹੱਦੀ ਪਿੰਡ ਖਾਲੜਾ ਵਿੱਚ ਸਥਿਤ ਹੈ, ਜੋ ਕਿ ਭਾਰਤ-ਪਾਕਿਸਤਾਨ ਸਰਹੱਦ ਦੀ ਵਾੜ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ’ਤੇ ਹੈ।ਡੀਜੀਪੀ ਨੇ ਕਿਹਾ ਕਿ ਜਾਂਚ ਵਿੱਚ ਇਹ ਵੀ ਸਬੂਤ ਸਾਹਮਣੇ ਆਏ ਹਨ ਕਿ ਮੁਲਜਮ ਮਨਦੀਪ, ਅਕਸਰ ਪੁਲਿਸ ਦੀ ਵਰਦੀ ਪਹਿਨ ਕੇ ਨਸ਼ਾ ਤਸਕਰੀ ਦੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦਿੰਦੀ ਸੀ । ਇਸ ਮਾਮਲੇ ਵਿੱਚ ਅਗਲੇਰੇ ਅਤੇ ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਬਣਾਵਾਂਗੇ-ਮੁੱਖ ਮੰਤਰੀ ਦਾ ਦ੍ਰਿੜ੍ਹ ਸੰਕਲਪ

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮਹਿਲਾ ਨਸ਼ਾ ਤਸਕਰ ਵੱਲੋਂ ਡਰੱਗ ਕਾਰਟਲ ਚਲਾਏ ਜਾਣ ਬਾਰੇ ਪੁਖ਼ਤਾ ਇਤਲਾਹ ਤੋਂ ਬਾਅਦ ਡੀ.ਸੀ.ਪੀ. ਜਾਂਚ ਰਵਿੰਦਰ ਪਾਲ ਸਿੰਘ ਸੰਧੂ, ਏਡੀਸੀਪੀ ਜਾਂਚ ਨਵਜੋਤ ਸਿੰਘ ਅਤੇ ਏ.ਸੀ.ਪੀ. ਉੱਤਰੀ ਕਮਲਜੀਤ ਸਿੰਘ ਦੀ ਨਿਗਰਾਨੀ ਹੇਠ ਅਤੇ ਇੰਚਾਰਜ ਸੀ.ਆਈ.ਏ.-1 ਇੰਸਪੈਕਟਰ ਅਮੋਲਕਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਛੇਹਰਟਾ ਖੇਤਰ ਤੋਂ ਮਨਦੀਪ ਕੌਰ ਅਤੇ ਉਸਦੇ ਦੋ ਕਾਰਕੁੰਨਾਂ ਆਲਮ ਅਤੇ ਮਨਮੀਤ ਨੂੰ ਗਿਫਤਾਰ ਕੀਤਾ।

ਇਹ ਵੀ ਪੜ੍ਹੋ Big News: ਥਾਣਾ ਕੈਂਟ ਦਾ SHO ਤੇ ਹੌਲਦਾਰ ਮੁਅੱਤਲ, ਮਾਮਲਾ ਨੌਜਵਾਨ ਦੀ ਮੌ+ਤ ਦਾ

ਉਨਾਂ ਦੱਸਿਆ ਕਿ ਦੋਸ਼ੀ ਮਨਦੀਪ ਕੌਰ ਵੱਲੋਂ ਇੱਕ ਹੋਰ ਵਿਅਕਤੀ ਦੀ ਸ਼ਮੂਲੀਅਤ ਬਾਰੇ ਕੀਤੇ ਖੁਲਾਸੇ ‘ਤੇ ਪੁਲਿਸ ਟੀਮਾਂ ਵੱਲੋਂ ਉਸਨੂੰ ਵੀ ਉਸੇ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀ.ਪੀ. ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।ਜ਼ਿਕਰਯੋਗ ਹੈ ਕਿ ਇਸ ਸਬੰਧੀ ਵਿਚ 20/3/ 2025 ਨੂੰ ਐਫਆਈਆਰ ਨੰਬਰ 53 ਅਧੀਨ ਅਤੇ ਐਨਡੀਪੀਐਸ ਐਕਟ ਦੀ ਧਾਰਾ 21(ਸੀ), 21(ਬੀ), ਅਤੇ 29 ਤਹਿਤ ਥਾਣਾ ਛੇਹਰਟਾ ਵਿਖੇ ਕੇਸ ਦਰਜ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img
spot_img

Share post:

Popular

More like this
Related

ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਏਸ਼ੀਅਨ ਚੈਂਪੀਅਨਜ਼ ਟਰਾਫੀ-2026, ਪੰਜਾਬ ਦੀ ਵਧਦੀ ਖੇਡ ਸਮਰੱਥਾ ਦੀ...

केंद्रीय गृह मंत्री ने अंबाला में किया आजादी की पहली लड़ाई के शहीद स्मारक का उद्घाटन

👉1260 करोड़ रुपये की लागत के नेशनल हाईवे-152G जलबेहड़ा—शाहबाद...

Ex CM Channi ਦੇ ਨਜ਼ਦੀਕੀ Ex MLA ਵਿਰੁਧ ਪੁਲਿਸ ਵੱਲੋਂ ਪਰਚਾ ਦਰਜ਼, ਜਾਣੋਂ ਮਾਮਲਾ…

Chandigarh News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ...