Monday, February 2, 2026

ਵੱਡੀ ਕਾਰਵਾਈ; ਰਿਸ਼ਵਤ ਦੇ ਪੈਸੇ ਵੰਡਣ ਦੀ ਵੀਡੀਓ ਵਾਈਰਲ, ਮਹਿਲਾ ਨਾਇਬ ਤਹਿਸੀਲਦਾਰ ਤੇ ਪਟਵਾਰੀ ਮੁਅੱਤਲ, ਵਿਜੀਲੈਂਸ ਜਾਂਚ ਦੇ ਆਦੇਸ਼

Date:

spot_img

Gurdaspur News: ਬੀਤੇ ਕੱਲ ਤੋਂ ਸ਼ੋਸਲ ਮੀਡੀਆ ‘ਤੇ ਕਥਿਤ ਰਿਸ਼ਵਤ ਦੇ ਪੈਸੇ ਵੰਡਣ ਦੀ ਵਾਈਰਲ ਹੋਈ ਵੀਡੀਓ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਵੀਡੀਓ ਵਿਚ ਦਿਖਾਈ ਦੇ ਰਹੇ ਮਹਿਲਾ ਨਾਇਬ ਤਹਿਸੀਲਦਾਰ ਤੇ ਪਟਵਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਦਿਆਂ ਉਹਨਾਂ ਵਿਰੁਧ ਵਿਜੀਲੈਂਸ ਜਾਂਚ ਦੇ ਆਦੇਸ਼ ਦਿੱਤੇ ਹਨ। ਫ਼ਤਿਹਗੜ੍ਹ ਚੂੜੀਆ ਦੀ ਇਸ ਮਹਿਲਾ ਨਾਇਬ ਤਹਿਸੀਲਦਾਰ ਦੀ ਪਹਿਚਾਣ ਜਸਵੀਰ ਕੌਰ ਵਜੋਂ ਹੋਈ ਹੈ, ਜਿਸਨੂੰ ਮੁਅੱਤਲ ਕਰਨ ਤੋਂ ਬਾਅਦ ਉਸਦਾ ਹੈਡਕੁਆਟਰ ਫ਼ਾਜਲਿਕਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ ਅਦਾਲਤ ਨੇ ਬਿਕਰਮ ਮਜੀਠਿਆ ਨੂੰ ਮੁੜ ਭੇਜਿਆ ਨਾਭਾ ਜੇਲ੍ਹ, ਭਾਰੀ ਸੁਰੱਖਿਆ ਹੇਠ ਕੀਤਾ ਸੀ ਪੇਸ਼

ਮੁਢਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਉਕਤ ਮਹਿਲਾ ਤਹਿਸੀਲਦਾਰ ਦੇ ਦਫ਼ਤਰ ਦੀ ਦੱਸੀ ਜਾ ਰਹੀ ਹੈ, ਜਿਸਨੂੰ ਸੰਭਾਵਿਤ ਤੌਰ ‘ਤੇ ਦਫ਼ਤਰ ਵਿਚ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਸੀਸੀਟੀਵੀ ਕੈਮਰਿਆਂ ਵਿਚੋਂ ਕੱਢਿਆ ਗਿਆ ਹੈ। ਚਰਚਾ ਮੁਤਾਬਕ ਇਸ ਵੀਡੀਓ ਵਿਚ ਪਟਵਾਰੀਆਂ ਵੱਲੋਂ ਕੀਤੇ ਜਾਂਦੇ ਇੰਤਕਾਲਾਂ ਤੇ ਹੋਰਨਾਂ ਕੰਮਾਂ ਬਦਲੇ ਲਏ ਜਾਣ ਵਾਲੀ ਕਥਿਤ ਰਿਸ਼ਵਤ ਦਾ ਹਿਸਾਬ-ਕਿਤਾਬ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ ਅਨੌਖਾ ਵਿਆਹ; ਹਿਮਾਚਲ ‘ਚ ਦੋ ਸਕੇ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਕਰਵਾਇਆ ਵਿਆਹ

ਇਹ ਵੀਡੀਓ ਸਰਕਾਰੀ ਹਲਕਿਆਂ ਵਿਚ ਪੁੱਜਦੇ ਹੀ ਇਸਨੂੰ ਗੰਭੀਰਤਾ ਨਾਲ ਲਿਆ ਗਿਆ। ਜਿਸਤੋਂ ਬਾਅਦ ਅੱਜ ਮਾਲ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ ਮਹਿਲਾ ਨਾਇਬ ਤਹਿਸੀਲ ਜਸਵੀਰ ਕੌਰ ਨੂੰ ਤੁਰੰਤ ਮੁਅੱਤਲ ਕਰਨ ਅਤੇ ਨਾਲ ਹੀ ਵੀਡੀਓ ਵਿਚ ਦਿਖਾਈ ਦੇ ਰਹੇ ਪਟਵਾਰੀ ਨੂੰ ਵੀ ਮੁਅੱਤਲ ਕਰਨ ਅਤੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਇੱਕ ਹੋਰ ਨਸ਼ਾ ਤਸਕਰ ਦੇ ਮਕਾਨ ‘ਤੇ ਚੱਲਿਆ ਪੁਲਿਸ ਦਾ ਪੀਲਾ ਪੰਜ਼ਾ

Bathinda News: Bathinda ; ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ...

Bathinda ਦੇ ਸਾਬਕਾ ਕੌਂਸਲਰ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼, ਜਾਣੋਂ ਮਾਮਲਾ

Bathinda News: Bathinda ਦੇ ਥਾਣਾ ਸਿਵਲ ਲਾਈਨ ਦੀ ਪੁਲਿਸ...