ਬਠਿੰਡਾ, 16 ਸਤੰਬਰ: ਅੱਜ ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਬ੍ਰਾਂਚ ਸੀਵਰੇਜ ਬੋਰਡ ਬਠਿੰਡਾ ਵੱਲੋਂ ਦਰਸ਼ਨ ਸ਼ਰਮਾ ਪ੍ਰਧਾਨ ਦੀ ਅਗਵਾਈ ਹੇਠ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਮੰਡਲ ਨੰਬਰ ਇਕ ਅਤੇ ਦੋ ਦੇ ਖਿਲਾਫ ਸੰਕੇਤਕ ਰੋਸ ਧਰਨਾ ਦਿੱਤਾ ਗਿਆ ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਆਗੂਆਂ ਹਰਪ੍ਰੀਤ ਸਿੰਘ ਜਰਨਲ ਸਕੱਤਰ,ਸੁਖਚੈਨ ਸਿੰਘ ਸੀਨੀਅਰ ਮੀਤ ਪ੍ਰਧਾਨ ਬਠਿੰਡਾ, ਕੁਲਵਿੰਦਰ ਸਿੱਧੂ,ਸੁਨੀਲ ਕੁਮਾਰ ਕੈਸ਼ੀਅਰ ,ਹਰਮਨਪ੍ਰੀਤ ਸਿੰਘ ਸੁਖਮੰਦਰ ਸਿੰਘ,ਜਿਲਾ ਪ੍ਰਧਾਨ ਕਿਸ਼ੋਰ ਚੰਦ ਗਾਜ ,ਫੈਡਰੇਸ਼ਨ ਜਿਲਾ ਪ੍ਰਧਾਨ ਮੱਖਣ ਸਿੰਘ ਖਣਗਵਾਲ ਆਦਿ ਨੇ ਦੱਸਿਆ
ਕਿ ਕਾਰਜਕਾਰੀ ਇੰਜੀਨੀਅਰ ਵੱਲੋਂ ਸੇਵਾ ਮੁਕਤ ਕਰਮਚਾਰੀਆਂ ਦੇ ਬਕਾਏ ਰੈਗੂਲਰ ਅਤੇ ਕੰਟਰੈਕਟ ਕਰਮਚਾਰੀਆਂ ਨੂੰ ਛੇ ਛੇ ਮਹੀਨੇ ਦੀਆਂ ਪੈਂਡਿੰਗ ਤਨਖਾਹਾਂ ਕੰਟਰੈਕਟ ਕਰਮਚਾਰੀਆਂ ਦਾ ਪੀਐਫ ਜਮਾ ਕਰਵਾਉਣਾ ਵਧੇ ਡੀ ਸੀ ਰੇਟ ਅਨੁਸਾਰ ਤਨਖਾਹਾਂ ਦੇਣਾ ਆਦਿ ਮਸਲਿਆਂ ਦਾ ਹੱਲ ਨਾ ਕੀਤੇ ਜਾਣ ਕਰਕੇ ਜਥੇਬੰਦੀ ਵੱਲੋਂ ਸੰਕੇਤਕ ਰੋਸ ਧਰਨਾ ਦਿੱਤਾ ਗਿਆ ਚਲਦੇ ਧਰਨੇ ਦੌਰਾਨ ਕਾਰਜਕਾਰੀ ਇੰਜੀਨੀਅਰ ਵੱਲੋਂ ਜਥੇਬੰਦੀ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਅਤੇ ਫੈਸਲਾ ਕੀਤਾ ਕਿ ਸੇਵਾ ਮੁਕਤ ਕਰਮਚਾਰੀਆਂ ਦੇ ਕੁਝ ਬਕਾਏ ਦੇ ਚੈੱਕ ਮੌਕੇ ਤੇ ਕਟਵਾਏ ਗਏ
ਪੈਰਾ ਮਿਲਟਰੀ ਫੋਰਸਿਸ ਦੇ ਲਿਖਤੀ ਪੇਪਰ ਤੇ ਪੰਜਾਬ ਪੁਲਿਸ ਦੀ ਫਿਜੀਕਲ ਟ੍ਰੇਨਿੰਗ ਸ਼ੁਰੂ
ਅਤੇ ਕੋਟਫੱਤਾ ਦੇ ਰੈਗੂਲਰ ਅਤੇ ਕੰਟਰੈਕਟ ਕਰਮਚਾਰੀਆਂ ਦੀਆਂ ਇੱਕ ਮਹੀਨੇ ਦੀਆਂ ਤਨਖਾਹਾਂ ਤੁਰੰਤ ਦੇਣ ਦਾ ਫੈਸਲਾ ਹੋਇਆ ਅਤੇ ਅਤੇ ਇਹ ਵੀ ਭਰੋਸਾ ਦਵਾਇਆ ਕਿ ਕਾਰਪੋਰੇਸ਼ਨ ਬਠਿੰਡਾ ਤੋਂ ਜਲਦੀ ਫੰਡ ਪ੍ਰਾਪਤ ਕਰਕੇ ਮੀਟਿੰਗ ਤੋਂ ਪਹਿਲਾਂ ਰਿਟਾਇਰ ਕਰਮਚਾਰੀਆਂ ਦੇ ਬਕਾਏ ਦੇ ਦਿੱਤੇ ਜਾਣਗੇ ਅਤੇ ਕੰਟਰੈਕਟ ਕਰਮਚਾਰੀਆਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ ਜਥੇਬੰਦੀ ਨੂੰ ਮਿਤੀ 25-9-2024 ਨੂੰ ਮੀਟਿੰਗ ਕਰਨ ਦਾ ਸਮਾਂ ਵੀ ਦਿੱਤਾ ਗਿਆ ਜੇਕਰ ਮੀਟਿੰਗ ਦੌਰਾਨ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ 25 ਤਰੀਕ ਤੋਂ ਬਾਅਦ ਵਰਕਰਾ ਦੀਆਂ ਮੰਗਾਂ ਨੂੰ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।