ਫਤਿਹਗੜ੍ਹ ਸਾਹਿਬ, 20 ਜਨਵਰੀ: ਬੀਤੀ ਦੇਰ ਰਾਤ ਜਿਲ੍ਹੇ ਦੇ ਬੱਸੀ ਪਠਾਣਾ ਇਲਾਕੇ ਦੇ ਵਿੱਚ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਮੁਠਭੇੜ ਹੋਣ ਦੀ ਸੂਚਨਾ ਹੈ। ਇਸ ਮੁਠਭੇੜ ਦੇ ਵਿੱਚ ਗੋਲੀ ਲੱਗਣ ਕਾਰਨ ਇੱਕ ਲੁਟੇਰਾ ਜਖਮੀ ਹੋ ਗਿਆ, ਜਿਸ ਨੂੰ ਬਾਅਦ ਵਿੱਚ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਇਹਨਾਂ ਲੁਟੇਰਿਆਂ ਨੇ ਬੀਤੇ ਕੱਲ ਗੋਬਿੰਦਗੜ੍ਹ ਦੇ ਇੱਕ ਗੋਦਾਮ ਦੇ ਵਿੱਚੋਂ ਹਥਿਆਰਾਂ ਦੀ ਨੋਕ ‘ਤੇ 25 ਲੱਖ ਰੁਪਏ ਲੁੱਟੇ ਸਨ।
ਬਠਿੰਡਾ ਵਿੱਚ ਲੁਟੇਰਿਆਂ ਨੇ ਪੀਆਰਟੀਸੀ ਬੱਸ ਦੇ ਕੰਡਕਟਰ ਤੋਂ ਖੋਹਿਆ ਪੈਸਿਆਂ ਵਾਲਾ ਬੈਗ
ਜਿਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾ ਕੇ ਇਨਵੈਸਟੀਗੇਸ਼ਨ ਕਰ ਰਹੀ ਸੀ। ਇਸ ਦੌਰਾਨ ਇਹ ਲੁਟੇਰੇ ਪੁਲਿਸ ਵੱਲੋਂ ਫੜ ਲਏ ਗਏ। ਇਸਤੋਂ ਬਾਅਦ ਲੁੱਟੇ ਹੋਏ ਪੈਸਿਆਂ ਦੀ ਰਿਕਵਰੀ ਦੇ ਲਈ ਪੁਲਿਸ ਦੀ ਇੱਕ ਟੀਮ ਇਹਨਾਂ ਲੁਟੇਰਿਆਂ ਨੂੰ ਬੱਸੀ ਪਠਾਣਾ ਵਿੱਚ ਲੈ ਕੇ ਆਈ ਹੋਈ ਸੀ ਜਿੱਥੇ ਇਹਨਾਂ ਲੁਟੇਰਿਆਂ ਨੇ ਇੱਕ ਬਲੈਰੋ ਗੱਡੀ ਦੇ ਵਿੱਚ ਲੁੱਟ ਦੇ ਕੁਝ ਪੈਸੇ ਰੱਖੇ ਹੋਏ ਸਨ।
ਚੋਣਾਂ ਦੇ ਨੇੜੇ ਡੇਰਾ ਮੁੱਖੀ ਰਾਮ ਰਹੀਮ ਨੂੰ ਨੌਵੀਂ ਵਾਰ ਮਿਲੀ ਪੈਰੋਲ
ਐਸ ਪੀ ਰਾਕੇਸ਼ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦ ਪੁਲਿਸ ਟੀਮ ਇਹਨਾਂ ਲੁਟੇਰਿਆਂ ਨੂੰ ਉਕਤ ਬਲੈਰੋ ਗੱਡੀ ਵਿੱਚੋਂ ਪੈਸੇ ਰਿਕਵਰ ਕਰਾਉਣ ਲਈ ਲੈ ਕੇ ਆਈ ਤਾਂ ਇੱਕ ਲੁਟੇਰੇ ਨੇ ਪੈਸਿਆਂ ਦੇ ਨਾਲ ਹੀ ਪਏ ਹੋਏ ਇੱਕ ਪਿਸਤੌਲ ਦੇ ਨਾਲ ਪੁਲਿਸ ਪਾਰਟੀ ਉਪਰ ਗੋਲੀਆਂ ਚਲਾ ਦਿੱਤੀਆਂ। ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਲੁਟੇਰੇ ‘ਤੇ ਗੋਲੀ ਚਲਾਈ। ਜਿਸ ਕਾਰਨ ਉਸ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਨੇ ਪੁੱਛਗਿਛ ਦੌਰਾਨ ਇਹ ਨਹੀਂ ਦੱਸਿਆ ਸੀ ਕਿ ਗੱਡੀ ਦੇ ਵਿੱਚ ਹਥਿਆਰ ਵੀ ਪਿਆ ਹੋਇਆ ਹੈ।
Share the post "ਪੰਜਾਬ ‘ਚ ਅੱਧੀ ਰਾਤ ਨੂੰ ਮੁੜ ਹੋਇਆ ਲੁਟੇਰਿਆਂ ਤੇ ਪੁਲਿਸ ਦੇ ਵਿੱਚ ਮੁਕ਼ਾਬਲਾ"