Rajpura News : ਬੀਤੀ ਰਾਤ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ਵਿਚ ਸਥਿਤ ਹੋਟਲ ਗਰੈਂਡ ਵਿਚ ਅੱਗ ਲੱਗਣ ਦੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਅੱਗ ਦੇ ਨਾਲ ਹੋਟਲ ਦੇ ਕਈ ਹਿੱਸਿਆਂ ਨੂੰ ਭਾਰੀ ਨੁਕਸਾਨ ਪੁੱਜਣ ਦੀਆਂ ਖ਼ਬਰਾਂ ਹਨ। ਫ਼ਾਈਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਵੱਲੋਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।
ਇਹ ਵੀ ਪੜ੍ਹੋ 👉ਪਰਵਿੰਦਰ ਸਿੰਘ ਝੋਟਾ ਦਾ ਅੱਜ ਥੋੜੀ ਦੇਰ ਵਿਚ ਹੋਵੇਗਾ ਪੋਸਟਮਾਰਟਮ;ਪੂਰੀਆਂ ਹੋਈਆਂ ਅੰਤਿਮ ਸੰਸਕਾਰ ਦੀਆਂ ਤਿਆਰੀਆਂ
ਜਾਣਕਾਰੀ ਮੁਤਾਬਕ ਬੀਤੀ ਰਾਤ ਦੇ ਡੇਢ ਵਜੇ ਹੋਟਲ ਦੇ ਪਹਿਲੀ ਮੰਜ਼ਿਲ ਉੱਤੇ ਰਸੋਈ ਵਾਲੇ ਹਿੱਸੇ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਰਾਤੀਂ ਉੱਥੇ ਠਹਿਰੇ ਕੁਝ ਮਹਿਮਾਨਾਂ ਨੇ ਧੂੰਏਂ ਦੀ ਗੰਧ ਮਹਿਸੂਸ ਕਰਦਿਆਂ ਹੀ ਅੱਗ ਬਾਰੇ ਸੂਚਨਾ ਦਿੱਤੀ। ਹੋਟਲ ਮੁਲਾਜ਼ਮਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫ਼ੋਨ ਕੀਤਾ ਅਤੇ ਮਹਿਮਾਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।ਰਾਜਪੁਰਾ ਤੇ ਆਸ-ਪਾਸ ਦੇ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਉੱਤੇ ਪਹੁੰਚੀਆਂ। ਅੱਗ ਨੂੰ ਕਾਬੂ ਵਿਚ ਕਰਨ ਲਈ ਲਗਭਗ ਡੇਢ ਘੰਟੇ ਤੱਕ ਪਾਣੀ ਛੱਡਿਆ ਗਿਆ।
ਇਹ ਵੀ ਪੜ੍ਹੋ 👉ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੁੱਤਰ ਅਤੇ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਘਰ ਵਾਪਸੀ
ਇਸ ਦੌਰਾਨ ਹੋਟਲ ਦੇ ਕੁਝ ਕਮਰਿਆਂ ਦਾ ਫਰਨੀਚਰ, ਬਿਸਤਰੇ ਅਤੇ ਰਸੋਈ ਦਾ ਸਮਾਨ ਸੜ ਗਿਆ। ਫਾਇਰ ਅਧਿਕਾਰੀਆਂ ਅਨੁਸਾਰ ਅੱਗ ਬਿਜਲੀ ਦੀ ਤਾਰ ਵਿਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਮੰਨੀ ਜਾ ਰਹੀ ਹੈ ਪਰ ਇਸ ਦੀ ਪੱਕੀ ਪੁਸ਼ਟੀ ਲਈ ਜਾਂਚ ਜਾਰੀ ਹੈ।ਹੋਟਲ ਮਾਲਕ ਨੇ ਦੱਸਿਆ ਕਿ ਉਸ ਵੇਲੇ ਹੋਟਲ ਵਿਚ ਲਗਭਗ ਵੀਹ ਮਹਿਮਾਨ ਠਹਿਰੇ ਹੋਏ ਸਨ। ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਨੂੰ ਚੋਟ ਜਾਂ ਸਾਹ ਦੀ ਤਕਲੀਫ਼ ਨਹੀਂ ਹੋਈ। ਅਧਿਕਾਰੀਆਂ ਨੇ ਕਿਹਾ ਹੈ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਤਕਨੀਕੀ ਟੀਮ ਜਾਂਚ ਕਰ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













