ਪੋਸਟਮਾਰਟਮ ਤੋਂ ਬਾਅਦ CBI ਨੂੰ ਸੌਂਪੀ ਝੋਟੇ ਦੀ ਮ੍ਰਿ*ਤ*ਕ ਦੇ*ਹ, ਹੁਣ ਭਲਕੇ ਹੋਵੇਗਾ ਅੰਤਿਮ ਸੰਸਕਾਰ

Date:

spot_img

Chandigarh/Mansa News: ਲੰਘੀ 13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ ਮਾਲਕ ਦੁਆਰਾ ਗੋਲੀਆਂ ਮਾਰ ਕੇ ਕ*ਤ*ਲ ਕੀਤੇ ਗਏ ਨਸ਼ਾ ਵਿਰੋਧੀ ਕਮੇਟੀ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਅੱਜ ਸ਼ਨੀਵਾਰ ਨੂੰ 26ਵੇਂ ਦਿਨ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਪੋਸਟਮਾਰਟਮ ਹੋਇਆ। ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਵਿਚ ਲਏ ਫੈਸਲੇ ਤਹਿਤ ਬੀਤੇ ਤੜਕਸਾਰ ਹੀ ਪੁਲਿਸ ਸੁਰੱਖਿਆ ਹੇਠ ਮ੍ਰਿਤਕ ਦੇਹ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚੋਂ ਚੰਡੀਗੜ੍ਹ ਲਿਆਂਦਾ ਗਿਆ ਸੀ। ਪ੍ਰੰਤੂ ਬੀਤੇ ਕੱਲ ਮ੍ਰਿਤਕ ਦੇਹ ਦਾ ਪੋਸਟਮਾਰਟਮ ਇਸ ਕਰਕੇ ਨਹੀਂ ਹੋ ਸਕਿਆ ਸੀ ਕਿ ਕਿਉਂਕਿ ਲਗਾਤਾਰ 25 ਦਿਨ ਮ੍ਰਿਤਕ ਦੇਹ ਫ਼ਰੀਜ਼ਰ ਵਿਚ ਪਈ ਰਹੀ, ਜਿਸ ਕਾਰਨ ਸਰੀਰ ਦਾ ਤਾਪਮਾਨ ਬਹੁਤ ਘੱਟ ਗਿਆ ਸੀ। ਜਿਸਦੇ ਚੱਲਦੇ ਅੱਜ ਡਾਕਟਰਾਂ ਦੇ ਪੈਨਲ ਵੱਲੋਂ ਇਹ ਪ੍ਰੀਕ੍ਰਿਆ ਪੂਰੀ ਕੀਤੀ ਗਈ। ਜਿਸਤੋਂ ਬਾਅਦ ਮ੍ਰਿਤਕ ਦੇਹ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੂੰ ਸੌਪਿ ਦਿੱਤਾ ਗਿਆ। ਜਾਂਚ ਏਜੰਸੀ ਵੱਲੋਂ ਹੁਣ ਇਹ ਦੇਹ ਪ੍ਰਵਾਰ ਨੂੰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ 👉Rajpura ‘ਚ ਨਾਮੀਂ ਹੋਟਲ ਨੂੰ ਲੱਗੀ ਅੱ*ਗ, ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ

ਪ੍ਰਵਾਰਕ ਮੈਂਬਰਾਂ ਮੁਤਾਬਕ ਝੋਟੇ ਦੀ ਦੇਹ ਨੂੰ ਭਲਕੇ ਚੰਡੀਗੜ੍ਹ ਤੋਂ ਸਵੇਰੇ 5 ਵਜੇਂ ਇੱਕ ਕਾਫ਼ਲੇ ਦੇ ਰੂਪ ਵਿਚ ਮਾਨਸਾ ਲਿਜਾਇਆ ਜਾਵੇਗਾ, ਜਿੱਥੇ ਦੁਪਿਹਰ 12 ਵਜੇ ਆਪਣੇ ਹੀ ਖੇਤਾਂ ਵਿਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਸਬੰਧ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪ੍ਰਵਾਰ ਵੱਲੋਂ ਇੱਥੈ ਹੀ ਯਾਦਗਾਰ ਬਣਾਉਣ ਦੀ ਯੋਜਨਾ ਦੱਸੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ 4 ਅਕਤੂਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਅਗਵਾਈ ਵਾਲੀ ਸਰਕਾਰੀ ਕਮੇਟੀ ਨਾਲ ਝੋਟੇ ਦੀ ਮੌਤ ਦੇ ਮਾਮਲੇ ਵਿਚ ਇਨਸਾਫ਼ ਮੰਗ ਰਹੀ ਐਕਸ਼ਨ ਕਮੇਟੀ ਤੇ ਪ੍ਰਵਾਰਕ ਮੈਂਬਰਾਂ ਨਾਲ ਹੋਈ ਮੀਟਿੰਗ ਵਿਚ ਸਮਝੋਤਾ ਹੋਇਆ ਸੀ। ਇਸ ਸਮਝੋਤੇ ਤਹਿਤ ਪ੍ਰਵਾਰ ਦੀ ਆਰਥਿਕ ਮੱਦਦ ਕਰਨ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਹੋਰਨਾਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਨਸ਼ੇ ਕਾਰਨ ਬੁਝ ਚੁੱਕੇ ਘਰਾਂ ਦੇ ਦੀਵਿਆਂ ਦੀ ਯਾਦ ਵਿੱਚ ਇੱਕ ਦੀਵਾ ਜ਼ਰੂਰ ਜਗਾਓ: ਸਰੂਪ ਚੰਦ ਸਿੰਗਲਾ

 👉ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ...

CM Bhagwant Mann ਨੇ 6507 ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਮੌਕੇ ਦਿੱਤਾ ਵੱਡਾ ਤੋਹਫ਼ਾ; DA ’ਚ 40 ਫ਼ੀਸਦੀ ਵਾਧੇ ਦਾ ਐਲਾਨ

👉ਸਮੱਗਰ ਸਿੱਖਿਆ ਅਧੀਨ ਆਉਂਦੇ 1,007 ਨਾਨ-ਟੀਚਿੰਗ ਮੁਲਾਜ਼ਮਾਂ ਦੀਆਂ ਸੇਵਾਵਾਂ...