ਪੰਜਾਬ ਦੇ ਨਾਮਵਾਰ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਫ਼ਾਈਰਿੰਗ; ਪੁਲਿਸ ਕਰ ਰਹੀ ਹੈ ਜਾਂਚ

Date:

spot_img

Barnala News: ਲੰਘੀ ਰਾਤ ਪੰਜਾਬੀ ਦੇ ਇੱਕ ਨਾਮਵਾਰ ਗਾਇਕ ਤੇ ਅਦਾਕਾਰ ਗੁਲਾਬ ਸਿੱਧੂ ਦੇ ਘਰ ‘ਤੇ ਬਦਮਾਸ਼ਾਂ ਵੱਲੋਂ ਤਾਬੜਤੋੜ ਫ਼ਾਈਰਿੰਗ ਕਰਨ ਦੀ ਖ਼ਬਰ ਹੈ। ਗੁਲਾਬ ਸਿੱਧੂ ਦਾ ਜੱਦੀ ਪਿੰਡ ਬਰਨਾਲਾ ਜ਼ਿਲ੍ਹੇ ਵਿਚ ਹੈ ਤੇ ਇਹ ਘਟਨਾ ਸ਼ਨੀਵਾਰ ਤੇ ਐਤਵਾਰ ਦੀ ਰਾਤ ਨੂੰ 1:30 ਤੋਂ 2:00 ਵਜੇ ਦੇ ਵਿਚਕਾਰ ਵਾਪਰੀ ਦੱਸੀ ਜਾ ਰਹੀ ਹੈ। ਇਸ ਘਟਨਾ ਵਿਚ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਹਮਲਾਵਰਾਂ ਵੱਲੋਂ ਘਰ ਉੱਪਰ 7 ਤੋਂ 8 ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ। ਹਾਲਾਂਕਿ ਰਾਤ ਹੋਣ ਕਾਰਨ ਇਸ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ।

ਇਹ ਵੀ ਪੜ੍ਹੋ 👉ਕੇਂਦਰੀ ਪੂਲ ਵਿੱਚੋਂ ਪੰਜਾਬ ਨੂੰ ਆਪਣੇ ਹਿੱਸੇ ਨਾਲੋਂ 1,051 ਮੈਗਾਵਾਟ ਬਿਜਲੀ ਘੱਟ ਮਿਲ ਰਹੀ ਹੈ: ਤਰੁਨਪ੍ਰੀਤ ਸਿੰਘ ਸੌਂਦ

ਪ੍ਰੰਤੂ ਨਾਮੀਂ ਗਾਇਕ ਦੇ ਘਰ ਉੱਪਰ ਇਸ ਤਰ੍ਹਾਂ ਹੋਏ ਹਮਲੇ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਵਾਰਕ ਮੈਂਬਰਾਂ ਮੁਤਾਬਕ ਗਾਇਕ ਗੁਲਾਬ ਸਿੱਧੂ ਇਸ ਸਮੇਂ ਵਿਦੇਸ਼ ਵਿਚ ਪ੍ਰੋਗਰਾਮਾਂ ਲਈ ਗਿਆ ਹੋਇਆ ਹੈ। ਚਰਚਾ ਮੁਤਾਬਕ ਇਹ ਗੋਲੀਬਾਰੀ ਫ਼ਿਰੌਤੀ ਲਈ ਹੋਈ ਹੈ। ਪੁਲਿਸ ਇਸਨੂੰ ਗੈਂਗਸਟਰ ਗਰੁੱਪਾਂ ਨਾਲ ਜੋੜ ਕੇ ਵੇਖ ਰਹੀ ਹੈ।ਹਾਲ ਵਿਚ ਹੀ ਗਾਇਕ ਦੀ ਫ਼ਿਲਮ ‘ਜੁਦਾ’ ਵੀ ਰਿਲੀਜ਼ ਹੋਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਹਨ ਤੇ ਜਾਇਜ਼ਾ ਲਿਆ ਜਾ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

MLA Dinesh Chadha ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ਼ਣ ਤੋਂ ਪੰਜਾਬ ਦੀ ਜੀਵਨ ਰੇਖਾ ਸਤਲੁਜ ਨੂੰ ਖ਼ਤਰੇ ਦਾ ਕੀਤਾ ਪਰਦਾਫਾਸ਼

👉ਬੀਬੀਐਨ ਦਾ ਉਦਯੋਗਿਕ ਕੂੜਾ ਸਤਲੁਜ ਨੂੰ ਪ੍ਰਦੂਸ਼ਿਤ ਕਰ ਰਿਹਾ...