ਜੰਮੂ, 16 ਜੁਲਾਈ: ਪਿਛਲੇ ਕਰੀਬ ਇੱਕ ਮਹੀਨੇ ਤੋਂ ਜੰਮੂ-ਕਸ਼ਮੀਰ ਦੇ ਡੋਡਾ ਇਲਾਕੇ ’ਚ ਅੱਤਵਾਦ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਬੀਤੀ ਰਾਤ ਇਸ ਇਲਾਕੇ ਵਿਚ ਅੱਤਵਾਦੀਆਂ ਦੀ ਸੂਹ ਮਿਲਣ ’ਤੇ ਸੁਰੱਖਿਆ ਬਲਾਂ ਵੱਲੋਂ ਕੀਤੀ ਘੇਰਾਬੰਦੀ ਦੌਰਾਨ ਚੱਲੀਆਂ ਗੋਲੀਆਂ ਵਿਚ ਇੱਕ ਅਫ਼ਸਰ ਸਹਿਤ ਚਾਰ ਜਵਾਨਾਂ ਦੀ ਸਹਾਦਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਘਟਨਾ ਤੋਂ ਬਾਅਦ ਬੀਤੀ ਰਾਤ ਤੋਂ ਹੀ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਨੂੰ ਢੇਰ ਕਰਨ ਦੇ ਲਈ ਉਨ੍ਹਾਂ ਦੀ ਭਾਲ ਜਾਰੀ ਹੈ। ਇਹ ਹਮਲਾ ਧਾਰੀਕੋਟੀ ਇਲਾਕੇ ਵਿਚ ਹੋਇਆ ਦਸਿਆ ਜਾ ਰਿਹਾ, ਜਿੱਥੇ ਸੰਘਣੇ ਜੰਗਲ ਹਨ, ਜਿਸਦਾ ਫ਼ਾਈਦਾ ਇਹ ਅੱਤਵਾਦੀ ਚੁੱਕਦੇ ਹਨ।
ਬੱਸ ਤੇ ਟਰੈਕਟਰ ਦੀ ਟੱਕਰ, 5 ਲੋਕਾਂ ਦੀ ਮੌ+ਤ, ਤਿੰਨ ਦਰਜ਼ਨ ਜ.ਖ਼ਮੀ
ਖ਼ਬਰ ਲਿਖੇ ਜਾਣ ਤੱਕ ਸੁਰੱਖਿਆ ਬਲਾਂ ਵੱਲੋਂ ਪੂਰੇ ਇਲਾਕੇ ਨੂੰ ਘੇਰ ਪਾਇਆ ਹੋਇਆ ਹੈ ਤੇ ਇਸਦੇ ਵਿਚ ਜੰਮੂ ਕਸ਼ਮੀਰ ਪੁਲਿਸ, ਕੇਂਦਰੀ ਸੁਰੱਖਿਆ ਬਲ ਅਤੇ ਫ਼ੌਜ ਵੱਲੋਂ ਸਾਂਝਾ ਅਪਰੇਸ਼ਨ ਚਲਾਇਆ ਜਾ ਰਿਹਾ। ਗੌਰਤਲਬ ਹੈ ਕਿ ਪਿਛਲੇ ਕਰੀਬ ਇੱਕ ਮਹੀਨੇ ਦੇ ਵਿਚ ਇਹ ਚੌਥਾ ਹਮਲਾ ਹੈ। ਬੀਤੀ 9 ਜੁਲਾਈ ਤੋਂ ਇਲਾਵਾ 26 ਜੂਨ ਅਤੇ 12 ਜੂਨ ਨੂੰ ਵੀ ਦੋ ਥਾਵਾਂ ’ਤੇ ਅੱਤਵਾਦੀ ਹਮਲੇ ਹੋਏ ਸਨ। ਹਾਲਾਂਕਿ ਸੁਰੱਖਿਆ ਬਲਾਂ ਨੇ ਇੰਨ੍ਹਾਂ ਅੱਤਵਾਦੀਆਂ ਦਾ ਮੁੂੰਹ ਤੋੜ ਜਵਾਬ ਦਿੱਤਾ ਸੀ। ਸਾਹਮਣੇ ਆ ਰਹੀ ਖ਼ਬਰਾਂ ਮੁਤਾਬਕ ਗੁਆਂਢੀ ਦੇਸ ਵੱਲੋਂ ਮੁੜ ਸ਼ਾਂਤ ਹੋਏ ਜੰਮੂ-ਕਸ਼ਮੀਰ ਦੇ ਵਿਚ ਅੱਤਵਾਦ ਫ਼ਲਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ।
Share the post "ਜੰਮੂ ’ਚ ਫ਼ੌਜ ਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ, ਕੈਪਟਨ ਸਹਿਤ ਚਾਰ ਜਵਾਨ ਹੋਏ ਸ਼ਹੀਦ"