ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਡਾਕਟਰਾਂ ਨੂੰ ਦਿੱਤੀ ਵਧਾਈ
ਰੋਹਤਕ, 5 ਫਰਵਰੀ: ਹਰਿਆਣਾ ਸਰਕਾਰ ਦੀ ਬਿਹਤਰੀਨ ਸਿਹਤ ਸਹੂਲਤਾਂ ਦੇਣ ਦੇ ਨਤੀਜ਼ੇ ਸਾਹਮਣੇ ਆਉਣ ਲੱਗੇ ਹਨ। ਪੀਜੀਆਈਐਮਐਸ ਰੋਹਤਕ ਦੇ ਡਾਕਟਰਾਂ ਦੀ ਇਕ ਟੀਮ ਨੇ ਗੁਰਦਾ-ਟਰਾਂਸਪਲਾਂਟ ਦੀ ਪਹਿਲੀ ਸਰਜਰੀ ਸਫਲਤਾਪੂਰਵਕ ਕੀਤੀ ਹੈ।ਮੁੱਖ ਮੰਤਰੀ ਮਨੋਹਰ ਲਾਲ ਨੇ ਮੈਡੀਕਲ ਟੀਮ ਦੇ ਟਰਾਂਸਪਲਾਂਟ ਸਰਜਨ ਡਾ. ਵਿਵੇਕ ਠਾਕੁਰ ਅਤੇ ਡਾ. ਗੌਰਵ ਸ਼ੰਕਰ ਪਾਂਡੇ ਨੇਫਰੋਲਾਜਿਸਟ ਡਾ. ਅਰੁਣ ਦੁਆ ਅਤੇ ਡਾ. ਅੰਕੁਰ ਗੋਇਲ ਅਤੇ ੲਨੇਸਥੀਸਿਆ ਟੀਮ ਦੀ ਡਾ. ਮਮਤਾ, ਡਾ. ਆਸ਼ੀਸ਼ ਅਤੇ ਡਾ. ਆਸ਼ਾ ਸਮੇਤ ਇੰਨ੍ਹਾਂ ਦੇ ਮੇਂਟਰ ਡਾ. ਆਸ਼ੀਸ਼ ਸ਼ਰਮਾ ਨੂੰ ਵਧਾਈ ਦਿੱਤੀ ਹੈ। ਡਾਕਟਰਾਂ ਦੀ ਇਸ ਟੀਮ ਨੇ ਬ੍ਰੇਨ ਡੈਡ ਡੋਨਰ ਮਰੀਜ ਦੀ ਦੋਵਾਂ ਕਿਡਨੀ ਨੂੰ ਪੀਜੀਆਈਐਮਐਸ, ਰੋਹਤਕ ਵਿਚ ਦੋ ਜਰੂਰਤਮੰਦ ਮਰੀਜਾਂ ਵਿਚ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ।
ਹਰਸਿਮਰਤ ਦਾ ਕੇਂਦਰ ’ਤੇ ਵੱਡਾ ਹਮਲਾ: ਕਿਹਾ ਮੋਦੀ ਸਰਕਾਰ ਹਰ ਵਾਅਦਾ ਪੂਰਾ ਕਰਨ ’ਚ ਰਹੀ ਅਸਫ਼ਲ
ਖਾਸ ਗੱਲ ਇਹ ਹੈ ਕਿ ਡਾਕਟਰਾਂ ਦੀ ਇਹ ਟੀਮ ਡੋਨਰ ਦਾ ਲੀਵਰ ਵੀ ਸਫਲਤਾਪੂਰਵਕ ਕੱਢਣ ਵਿਚ ਕਾਮਯਾਬ ਰਹੀ ਅਤੇ ਉਸ ਨੂੰ ਲੀਵਰ ਟਰਾਂਸਪਲਾਂਟ ਦੇ ਲਈ ਆਈਐਲਬੀਐਸ, ਦਿੱਲੀ ਭੇਜ ਦਿੱਤਾ, ਜਿਸ ਨਾਲ ਇਕ ਵਿਅਕਤੀ ਦੀ ਵੀ ਜਾਨ ਬਚ ਗਈ। ਇਸ ਤਰ੍ਹਾ ਇਹ ਡਾਕਟਰ 3 ਲੋਕਾਂ ਨੂੰ ਜੀਵਨਦਾਨ ਦੇਣ ਵਿਚ ਸਫਲ ਰਹੇ।ਮੁੱਖ ਮੰਤਰੀ ਨੇ ਬ੍ਰੇਨ ਡੈਡ ਡੋਨਰ ਮਰੀਜ ਦੇ ਅੰਗ ਦਾਨ ਕਰਨ ’ਤੇ ਇੰਨ੍ਹਾਂ ਦਾ ਪਰਿਵਾਰ ਨੂੰ ਨਿਸਵਾਰਥ ਕਾਰਜ ਕਰਨ ’ਤੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਿਹਤ ਮੰਤਰੀ ਅਨਿਲ ਵਿਜ ਨੇ ਵੀ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਿਹਤ ਸੇਵਾਵਾਂ ਨੂੰ ਵਧਾਉਣ ਅਤੇ ਸਾਰਿਆਂ ਲਈ ਉਨੱਤ ਮੈਡੀਕਲ ਉਪਚਾਰ ਤਕ ਪਹੁੰਚ ਯਕੀਨੀ ਕਰਨ ਵਿਚ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਦਸਿਆ ਕਿ ਜਲਦੀ ਹੀ ਸਰਕਾਰੀ ਖੇਤਰ ਵਿਚ ਲੀਵਰ ਟਹਾਂਸਪਲਾਂਟ ਦੀ ਸਹੂਲਤ ਵੀ ਉਪਲਬਧ ਹੋਵੇਗੀ।