Bathinda News: ਮਾਲਵਾ ਪੱਟੀ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਕੇਂਦਰੀ ਰੇਲਵੇ ਵਿਭਾਗ ਵੱਲੋਂ ਅੱਜ ਫਿਰੋਜਪੁਰ ਤੋਂ ਦਿੱਲੀ ਲਈ ਪਹਿਲੀ ਬੰਦੇ ਮਾਤਰਮ ਟ੍ਰੇਨ ਚਲਾਈ ਗਈ। ਇਸ ਟਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਤੋਂ ਵਰਚੁਅਲ ਸਮਾਗਮ ਰਵਾਨਾ ਕੀਤਾ, ਉਥੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਿਰੋਜ਼ਪੁਰ ਤੋਂ ਇਸ ਟਰੇਨ ਨੂੰ ਹਰੀ ਝੰਡੀ ਦਿਖਾਈ ਅਤੇ ਦਿੱਲੀ ਤੱਕ ਇਸ ਵਿੱਚ ਸਫਰ ਕੀਤਾ ਅਤੇ ਹਰ ਰੇਲਵੇ ਸਟੋਪਜ਼ ਤੇ ਲੋਕਾਂ ਦੇ ਉਤਸ਼ਾਹ ਨੂੰ ਕਬੂਲਿਆ। ਇਹ ਟਰੇਨ ਹਰ ਰੋਜ਼ ਸਵੇਰੇ ਫਿਰੋਜ਼ਪੁਰ ਤੋਂ ਸਵੇਰੇ 7:55 ਉਪਰ ਦਿੱਲੀ ਲਈ ਚੱਲੇਗੀ ਅਤੇ ਵਾਪਸੀ ਵੀ ਸ਼ਾਮ ਚਾਰ ਵਜੇ ਦਿੱਲੀ ਤੋਂ ਚੱਲ ਕੇ ਫਿਰੋਜ਼ਪੁਰ ਰੁਕੇਗੀ।
ਇਹ ਵੀ ਪੜ੍ਹੋ
ਇਸ ਦੌਰਾਨ ਫਿਰੋਜਪੁਰ ਤੋਂ ਕਰੀਬ ਸਾਢੇ ਵਜੇ ਚੱਲੀ ਇਹ ਟ੍ਰੇਨ ਰਾਸਤੇ ਵਿੱਚ ਹਰ ਪ੍ਰਮੁੱਖ ਸਟੋਪਜ਼ ਦੇ ਉੱਪਰ ਰੁਕਦੀ ਰਹੀ ਜਿੱਥੇ ਗੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰਾਂ ਤੋਂ ਇਲਾਵਾ ਆਮ ਲੋਕ ਇਸ ਦੇ ਸਵਾਗਤ ਲਈ ਪੁੱਜੇ ਹੋਏ ਸਨ। ਇਸ ਮੌਕੇ ਲੋਕਾਂ ਦੇ ਉਤਸ਼ਾਹ ਨੂੰ ਕਬੂਲਦਿਆਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਭਾਜਪਾ ਦੀ ਡਬਲ ਇੰਜਨ ਸਰਕਾਰ ਪੂਰੇ ਦੇਸ਼ ਭਰ ਵਿੱਚ ਤਰੱਕੀ ਦਾ ਨਵਾਂ ਇਤਿਹਾਸ ਲਿਖ ਰਹੀ ਹੈ ਅਤੇ ਪੰਜਾਬ ਦੇ ਵਿੱਚ ਵੀ ਇਹ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਣ ਤੋਂ ਪਹਿਲਾਂ ਵੱਡੇ ਤੋਹਫੇ ਦੇਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਵੱਲੋਂ ਵੰਦੇ ਮਾਤਰਮ ਟਰੇਨ ਸ਼ੁਰੂ ਹੋਣ ਦੇ ਨਾਲ ਨਾ ਸਿਰਫ਼ ਸਫ਼ਰ ਦਾ ਸਮਾਂ ਘੱਟ ਜਾਵੇਗਾ, ਬਲਕਿ ਸੁਖਦਾਈ ਵੀ ਹੋ ਜਾਵੇਗਾ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਪੰਜਾਬ ਵਿੱਚ ਹੋਰ ਵੀ ਅਜਿਹੀਆਂ ਕਈ ਟਰੇਨਾਂ ਚਲਾਈ ਜਾ ਚੁੱਕੀਆਂ ਹਨ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ ਜਦੋਂ ਕਿ ਰਾਸਤੇ ਦੇ ਵਿੱਚ ਸਾਬਕਾ ਮੰਤਰੀ ਰਾਣਾ ਸੋਢੀ, ਬਠਿੰਡਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ,ਸੂਬਾ ਜਲ ਸਕੱਤਰ ਦਿਆਲ ਦਾਸ ਸੋਢੀ, ਸਾਬਕਾ ਚੇਅਰਮੈਨ ਮੋਹਨ ਲਾਲ ਗਰਗ ਤੇ ਅਸ਼ੋਕ ਭਾਰਤੀ, ਸਕੱਤਰ ਰਾਜ ਨੰਬਰਦਾਰ, ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਆਦਿ ਮੌਜੂਦ ਸਨ।



