Chandigarh News : ਲੰਘੀ 18 ਮਾਰਚ ਤੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਭਰਤੀ ਮੁਹਿੰਮ ਸ਼ੁਰੂ ਕਰਨ ਵਾਲੀ ਪੰਜ ਮੈਂਬਰੀ ਕਮੇਟੀ ਵੱਲੋਂ ਹੁਣ ਜ਼ਿਲ੍ਹਾਵਾਰ ਮੀਟਿੰਗਾਂ ਦਾ ਐਲਾਨ ਕੀਤਾ ਹੈ। ਕਮੇਟੀ ਮੈਬਰ ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਉਮੈਦਪੁਰ, ਬੀਬੀ ਸਤਵੰਤ ਕੌਰ ਨੇ ਭਰਤੀ ਦੇ ਆਗਾਜ਼ ਲਈ ਦਿੱਤੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਸਮੁੱਚੇ ਪੰਜਾਬ ਤੋਂ ਮਿਲੇ ਵੱਡੇ ਜਨ ਸਮਰਥਨ ਲਈ ਧੰਨਵਾਦ ਵੀ ਕੀਤਾ । ਇਸ ਦੌਰਾਨ ਜਿਲ੍ਹਾਵਾਰ ਪ੍ਰੋਗਰਾਮ ਦਾ ਐਲਾਨ ਕਰਦਿਆਂ ਮੈਂਬਰਾਂ ਨੇ ਦਸਿਆ ਕਿ 29 ਮਾਰਚ ਨੂੰ ਸੰਗਰੂਰ, 31 ਮਾਰਚ ਨੂੰ ਜ਼ਿਲਾ ਪਟਿਆਲਾ, 4 ਅਪ੍ਰੈਲ ਨੂੰ ਗੁਰਦਾਸਪੁਰ, 6 ਅਪ੍ਰੈਲ ਨੂੰ ਰੋਪੜ ਜ਼ਿਲੇ ਦੀਆਂ ਮੀਟਿੰਗ ਰੱਖੀਆਂ ਹਨ, ਜਿੱਥੋਂ ਵਰਕਰ ਭਰਤੀ ਸਬੰਧੀ ਕਾਪੀਆਂ ਵੀ ਲੈ ਸਕਣਗੇ।
ਇਹ ਵੀ ਪੜ੍ਹੋ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਹੋਣ ਤੋਂ ਬਾਅਦ ਹੁਣ ਹਰਿਆਣਾ ਵੱਲੋਂ ਵੀ ‘ਕੰਧਾਂ’ ਢਾਹੁਣੀਆਂ ਸ਼ੁਰੂ
ਇਸਤੋਂ ਇਲਾਵਾ ਭਰਤੀ ਕਮੇਟੀ ਨੇ ਹਰ ਅਕਾਲੀ ਸੋਚ ਦੇ ਧਾਰਨੀ ਵਿਅਕਤੀ ਨੂੰ ਭਰਤੀ ਕਾਪੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਉਥੇ ਹੀ ਭਰਤੀ ਕਮੇਟੀ ਨੇ ਬਲਵਿੰਦਰ ਸਿੰਘ ਭੂੰਦੜ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਤੋ ਭਰਤੀ ਲਈ ਕਾਪੀਆਂ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਅਧਾਰ ਗੁਆ ਚੁੱਕੀ ਲੀਡਰਸ਼ਿਪ ਦੇ ਬਦਲ ਵਜੋਂ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣ ਲਈ ਆਪਣਾ ਫਰਜ ਅਦਾ ਕਰਨ।
ਇਹ ਵੀ ਪੜ੍ਹੋ PAU ਦੇ ਉਪ ਕੁਲਪਤੀ ਦੀ ਅਗਵਾਈ ਹੇਠ ਨਰਮੇ ਨਾਲ ਸਬੰਧਤ ਅੰਤਰਰਾਜੀ ਮੀਟਿੰਗ ਹੋਈ
ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਦੀਆਂ ਦੂਰ ਹੋਈਆਂ ਨਰਾਜਗੀਆਂ ਦੀ ਖਬਰਾਂ ਵਿਚਕਾਰ ਅਤੇ ਮੁੜ ਸੇਵਾ ਸੰਭਾਲ ਤੋ ਪਹਿਲਾਂ ਓਹਨਾ ਨੂੰ ਪੰਥਕ ਭਾਵਨਾਵਾਂ ਦੀ ਰਾਖੀ ਕਰਨ ਦੀ ਗਹਿਰੀ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸੇਵਾ ਦੇਣ ਅਤੇ ਸੇਵਾ ਮੁਕਤ ਕਰਨ ਲਈ ਪੱਕਾ ਵਿਧੀ ਵਿਧਾਨ ਬਣੇ, ਸੇਵਾ ਮੁਕਤ ਕੀਤੇ ਤਿੰਨੋ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਮੁੜ ਬਹਾਲ ਹੋਣ, ਇਸ ਲਈ ਹਰ ਐਸਜੀਪੀਸੀ ਮੈਂਬਰ ਨੂੰ ਆਪਣੀ ਪੰਥ ਪ੍ਰਤੀ ਜ਼ਿੰਮੇਵਾਰੀ ਅਤੇ ਫਰਜ ਨੂੰ ਸਮਝਦੇ ਹੋਏ, ਅੰਤ੍ਰਿੰਗ ਕਮੇਟੀ ਦੇ ਮਤਿਆਂ ਨੂੰ ਰੱਦ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ, ਜੇਕਰ ਕੋਈ ਵੀ ਐਸਜੀਪੀਸੀ ਮੈਂਬਰ ਆਪਣੀ ਜ਼ਿੰਮੇਵਾਰੀ ਅਤੇ ਫਰਜ ਨੂੰ ਨਹੀਂ ਸਮਝਦਾ ਤੇ ਪੰਥਕ ਭਾਵਨਾ ਦੇ ਖਿਲਾਫ ਜਾਂਦਾ ਹੈ ਤਾਂ ਸੰਗਤ ਦੇ ਗੁੱਸੇ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਜਿਲ੍ਹਾਵਾਰ ਮੀਟਿੰਗਾਂ ਦਾ ਐਲਾਨ; ਭੂੰਦੜ ਸਮੇਤ ਲੀਡਰਸ਼ਿਪ ਨੂੰ ਕਾਪੀਆਂ ਪ੍ਰਾਪਤ ਕਰਨ ਦੀ ਅਪੀਲ"