spot_img

CM Bhagwant Mann ਨੂੰ ਮਿਲਣ ‘ਤੇ ਜਥੈਦਾਰ ਵੱਲੋਂ 2 SGPC ਮੈਂਬਰਾਂ ਵਿਰੁਧ ਕੀਤੀ ਕਾਰਵਾਈ ‘ਤੇ ਸਾਬਕਾ ਜਥੈਦਾਰ ਨੇ ਚੁੱਕੇ ਸਵਾਲ?

Date:

spot_img

👉ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਕੁਲਦੀਪ ਸਿੰਘ ਨੂੰ ਪੱਤਰ ਲਿਖੇ ਕੇ ਪ੍ਰਗਟ ਕੀਤੀ ਵੇਦਨਾ
Amritsar News : ਸਿੱਖਾਂ ਦੇ ਪਵਿੱਤਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਵਿਚ ਬਹਿਰੀਨ ਤੋਂ ਇੱਕ ਬੀਬੀ ਨੂੰ ਲਿਆ ਕੇ ਉਸਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਕਥਿਤ ਤੌਰ ‘ਤੇ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਸਚਾਈ ਸਾਹਮਣੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਇੱਕ ਵਫ਼ਦ ਵੱਲੋਂ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਵਫ਼ਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਭਾਈ ਮਿੱਠੂ ਸਿੰਘ ਕਾਹਨਕੇ ਅਤੇ ਭਾਈ ਜਸਵੰਤ ਸਿੰਘ ਪੁੜੈਣ ਵੀ ਸ਼ਾਮਲ ਸਨ, ਜਿੰਨ੍ਹਾਂ ਵਿਰੁਧ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਵੱਡੀ ਕਾਰਵਾਈ ਕਰਕੇ ਉਨ੍ਹਾਂ ਉੱਪਰ ਸ਼੍ਰੋਮਣੀ ਕਮੇਟੀ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਜਥੇਦਾਰ ਦੀ ਇਸ ਕਾਰਵਾਈ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਗੜਗੱਜ਼ ਨੂੰ ਇੱਕ ਲੰਮਾ ਚੋੜਾ ਪੱਤਰ ਲਿਖ ਕੇ ਵੇਦਣਾ ਪ੍ਰਗਟ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਇੰਨ੍ਹਾਂ ਦੋ ਮੈਂਬਰਾਂ ਵਿਰੁੱਧ ਕਾਰਵਾਈ ਨੂੰ ਤਖ਼ਤ ਸਾਹਿਬ ਦੇ ਵਿਧੀ ਵਿਧਾਨ ਨੂੰ ਭੰਗ ਕਰਨ ਵਾਲਾ ਅਤੇ ਇਕਪਾਸੜ ਫੁਰਮਾਨ ਦਸਦਿਆਂ ਕਿਹਾ ਹੈ ਕਿ ਇਸ ਫੁਰਮਾਨ ਨੂੰ ਲੈ ਕੇ ਪੰਥ ਦਰਦੀਆਂ ਵਿਚ ਰੋਸ ਪ੍ਰਗਟ ਹੋਣਾ ਸੁਭਾਵਿਕ ਹੈ।

ਇਹ ਵੀ ਪੜ੍ਹੋ 👉ਪੰਜਾਬ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ…

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਿਖੇ ਪੱਤਰ ਦੀ ਇਬਾਰਤ ਹੇਠ ਦਿੱਤੀ ਗਈ ਹੈ।

ਸਤਿਕਾਰਯੋਗ ਕਾਰਜਕਾਰੀ ਜਥੇਦਾਰ ਜੀ ,
ਸ੍ਰੀ ਅਕਾਲ ਤਖ਼ਤ ਸਾਹਿਬ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਵਲੋਂ ਕਲ ਜਾਰੀ ਕੀਤੇ ਪੱਤਰ ਨੂੰ ਪੜ੍ਹ ਕੇ ਵੇਦਣਾ ਪ੍ਰਗਟ ਕਰਨ ਲੱਗਾਂ ਹਾਂ।ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਵਿਰੋਧੀ ਧਿਰ ਦੇ ਸੰਗਤ ਵੱਲੋਂ ਚੁਣੇ ਹੋਏ ਸਤਕਾਰਿਤ ਮੈਂਬਰਾਂ ਭਾਈ ਮਿੱਠੂ ਸਿੰਘ ਕਾਹਨਕੇ ਅਤੇ ਭਾਈ ਜਸਵੰਤ ਸਿੰਘ ਪੁੜੈਣ ਖਿਲਾਫ ਬਿਨ੍ਹਾਂ ਸਪੱਸ਼ਟੀਕਰਨ ਲਿਆ ਉਨ੍ਹਾਂ ਵਿਰੁੱਧ ਤਖ਼ਤ ਸਾਹਿਬ ਦੇ ਵਿਧੀ ਵਿਧਾਨ ਨੂੰ ਭੰਗ ਕਰਦਿਆ ਸਿੱਧਾ ਅਤੇ ਇਕਪਾਸੜ ਫੁਰਮਾਨ ਸੁਣਾ ਦਿੱਤਾ ਹੈ। ਇਸ ਫੁਰਮਾਨ ਨੂੰ ਲੈ ਕੇ ਪੰਥ ਦਰਦੀਆਂ ਵਿਚ ਰੋਸ ਪ੍ਰਗਟ ਹੋਣਾ ਸੁਭਾਵਿਕ ਹੈ। ਤੁਸੀ ਦੋਸ਼ ਲਾਇਆ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ ਜਿਸ ਨੂੰ ਅਸੀਂ ਪੰਥ ਦੋਖੀ ਦੀ ਸੰਗਿਆ ਦਿੱਤੀ ਹੈ। ਤੁਹਾਡੇ ਵੱਲੋਂ ਇਹ ਪੱਤਰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਆਰੰਭ ਹੋਣ ਤੋ ਪਹਿਲ਼ਾ ਸਿੱਧਾ ਸਕੱਤਰ ਨੂੰ ਭੇਜਿਆ ਜਾਂਦਾ ਹੈ ਤੇ ਵਿਰੋਧੀ ਧਿਰ ਦੇ ਮੈਂਬਰ ਨੂੰ ਅਧਿਕਾਰੀਆਂ ਵੱਲੋਂ ਉੱਨਾਂ ਨੂੰ ਮੀਟਿੰਗ ਚ ਆਉਣੋਂ ਰੋਕ ਦਿੱਤਾ ਜਾਂਦਾ ਹੈ। ਇਸ ਵਰਤਾਰੇ ਤੋ ਇਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਅੱਜ ਦੀ ਮੀਟਿੰਗ ਵਿੱਚ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰਾਂ ਨੂੰ ਇਸ ਪੱਤਰ ਦੀ ਆੜ ਚ ਰੋਕਣ ਦਾ ਮਤਲਬ ਹੈ ਕਿ ਮੀਟਿੰਗ ਚ ਕੁਝ ਗਲਤ ਫੈਸਲੇ ਹੋਏ ਹੋ ਸਕਦੇ ਹਨ ਜਿਨ੍ਹਾਂ ਨੂੰ ਜਨਤਕ ਨਹੀਂ ਕੀਤਾ ਗਿਆ ।ਪ੍ਰਧਾਨ, ਹਰਜਿੰਦਰ ਸਿੰਘ ਧਾਮੀ (ਸਿਪਾਹੀ ਸਾਬ) ਜਿੰਨਾਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਉੱਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਸਰਾਂ ਵਿੱਚ ਰਹਿਣ ਵਾਲੀ ਕਥਿਤ ਜਬਰ ਜਿਨਾਹ ਦਾ ਦਾਅਵਾ ਕਰਨ ਵਾਲੀ ਅਕਾਲੀ ਆਗੂਆਂ ਦੇ ਸੱਦੇ ਤੇ ਬਹਿਰੀਨ ਤੋ ਪੰਜਾਬ ਆਈ ਉਕਤ ਬੀਬੀ ਨੂੰ ਇੱਕ ਲੱਖ ਰੁਪਏ ਦਿੱਤੇ ,ਉਸ ਤਰਾਂ ਹੋ ਸਕਦਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਵੀ ਕੁਝ ਜਾਇਜ਼ ਨਜ਼ਾਇਜ ਰਾਸ਼ੀ ਪ੍ਰਵਾਨ ਕੀਤੀ ਹੋਵੇਗੀ ਜਾਂ ਗੁਰੂ ਘਰ ਦੀਆਂ ਜਮੀਨਾਂ ਕੌਡੀਆਂ ਭਾਅ ਵੇਚਣ ਦਾ ਮਤਾ ਪਾਸ ਕੀਤਾ ਹੋਵੇਗਾ ਜਾਂ ਜਿਹੜੇ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੁਹਾਲੀ ਦੀ ਜਮੀਨ ਵੇਚਣ ਦੇ ਦੋਸ਼ਾਂ ਵਿੱਚ ਮੁਅੱਤਲ ਹੋਏ ਦੋਸ਼ੀ ਸਨ ,ਉਨਾਂ ਦੀ ਡਰਦਿਆਂ ਬਹਾਲੀ ਕੀਤੀ ਗਈ ਹੋਵੇਗੀ ਕਿਤੇ ਉਹ ਹੋਰਾਂ ਮੈਂਬਰਾਂ ਦੀ ਹਿੱਸੇਦਾਰੀ ਜ਼ਾਹਰ ਨਾ ਕਰ ਦੇਣ. ਕਿਉਂਕਿ ਵਿਰੋਧੀ ਧਿਰ ਜਿਹੜੀ ਕਿ ਗਲਤ ਕੰਮਾਂ ਨੂੰ ਰੋਕਣ ਤੇ ਬਾਜ ਅੱਖ ਰੱਖਦੀ ਹੈ। ਤੁਹਾਡੇ ਅੱਜ ਦੇ ਫੈਸਲੇ ਨੇ ਹਰਜਿੰਦਰ ਸਿੰਘ ਧਾਮੀ ਦੀ ਪਿੱਠ ਥਾਪੜਣ ਅਤੇ ਸੰਸਥਾ ਦੀ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾ ਕੇ ਹਰਜਿੰਦਰ ਸਿੰਘ ਧਾਮੀ ਨੂੰ ਸਿੱਧੀ ਸ਼ਹਿ ਦੇਣ ਦਾ ਕੰਮ ਕੀਤਾ ਹੈ
ਜਥੇਦਾਰ ਜੀ! ਕਿਸੇ ਅਮੀਰ ਵਪਾਰੀ ਦੀ ਮੁਲਾਜਮਤ ਵਾਲਾ ਵਤੀਰਾ ਤੇ ਸੁਭਾਅ।ਇਹ ਸ਼ੋਭਨੀਕ ਨਹੀ।ਕਿਉਂਕਿ ਹੁਣ ਤੁਸੀਂ ਮੁਕੱਦਸ ਤੇ ਪਵਿੱਤਰ ਸਥਾਨ ਤੇ ਬੈਠੇ ਹੋ।ਜਿਸ ਦਫ਼ਤਰ ਤੋਂ ਤੁਸੀਂ ਇਹ ਪੱਤਰ ਜਾਰੀ ਕੀਤਾ ਹੈ ਇਸੇ ਦਫ਼ਤਰ ਤੋਂ ਕਿਸੇ ਵੇਲੇ ਸੌਧਾ ਸਾਧ ਨੂੰ ਬਿਨਾ ਮੰਗੇ ਸਿਆਸੀ ਸਾਜ਼ਿਸ਼ ਤਹਿਤ ਮੁਆਫ਼ੀ ਦਿੱਤੀ ਗਈ ਸੀ ਜਿਸ ਤੋ ਬਾਅਦ ਪੰਥ ਨੇ ਉਹ ਹੁਕਮਨਾਮਾ ਗ਼ੈਰ ਮਰਿਆਦਿਤ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ। ਇਸ ਦਾ ਮਤਲਬ ਗ਼ੈਰ ਮਰਿਆਦਿਤ ਹੁਕਮ ਨੂੰ ਸਮੁੱਚਾ ਪੰਥ ਰੱਦ ਕਰ ਸਕਦਾ ਹੈ ਤੇ ਕਰਦਾ ਰਿਹਾ ਹੈ ਇਹ ਵੱਖਰੀ ਗੱਲ ਇੱਕ ਖਾਸ ਤੇ ਤੁਹਾਡੀ ਚਹੇਤੀ ਤੇ ਪੰਥਕ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਅਖੌਤੀ ਧਿਰ ਨੂੰ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਏ ਹੁਕਮਨਾਮੇ ਨਾ ਮੰਨਣ ਦੀ ਵਿਸ਼ੇਸ਼ ਛੋਟ ਦਿੱਤੀ ਹੋਈ ਹੈ ।ਅਜਿਹੇ ਹੁਕਮਨਾਮੇ ਨਾ ਮੰਨਣ ਵਾਲਿਆ ਨੂੰ ਤੁਸੀਂ ਸਿਰੋਪਾ ਵੀ ਦਿੰਦੇ ਹੋ, ਮਿਲਦੇ ਵੀ ਹੋ, ਹੋਰ ਤਾਂ ਹੋਰ ਤੁਸੀਂ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਹੋ ਕਿ ਇੰਨਾਂ (ਹੁਕਮਨਾਮਾ ਨਾਂ ਮੰਨਣ ਵਾਲਿਆਂ) ਵਰਗੇ ਬਣੋ। ਜਥੇਦਾਰ ਜੀ ਬੇਨਤੀ ਹੈ ਕਿ ਤੁਸੀਂ ਗੁਰਬਾਣੀ ਮਰਿਆਦਾ ਤੇ ਇਤਿਹਾਸ ਦੀ ਰੌਸ਼ਨੀ ਚ ਸਿੱਧ ਕਰਿਓ ਕਿ ਦੋ ਦਸੰਬਰ 2024 ਦਾ ਹੁਕਮ ਗਲਤ ਸੀ ਤੇ ਭਗਵੰਤ ਮਾਨ ਨੂੰ ਪੰਥ ਦੋਖੀ ਵਾਲਾ ਹੁਕਮ ਸਹੀ। ਤੁਸੀ 2 ਦਸੰਬਰ 2024 ਦੇ ਹੁਕਮਨਾਮੇ ਨੂੰ ਸ੍ਰੀ ਮੁਕਤਸਰ ਸਾਹਿਬ ਜਾ ਕੇ ਮੁੱਕਰਨ ਵਾਲਿਆਂ ਤੋਂ ਕਦੋ ਜਵਾਬ ਲਵੋਗੇ? ਮੁਆਫ ਕਰਨਾ, ਅਸੀ ਜਾਣਦੇ ਹਾ ਤੁਸੀ ਇਹ ਜੁਰਅਤ ਕਦੀ ਨਹੀ ਕਰੋਗੇ। ਜੇਕਰ ਮਰਿਆਦਾ ਜਾਂ ਸਿੱਖ ਪ੍ਰੰਪਰਾ ਦੀ ਸਮਝ ਨਾ ਲੱਗੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਹੁਕਮ ਜਾਰੀ ਕਰਨ ਤੋ ਪਹਿਲ਼ਾਂ ਗੁਰਸਿੱਖ ਵਿਦਵਾਨਾਂ ਨਾਲ ਚਰਚਾ ਕਰਨੀ ਜ਼ਰੂਰੀ ਹੁੰਦੀ ਹੈ ਜਾਂ ਘੱਟੋ ਘੱਟ ਸਚਿਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਜਾਂ ਬਾਕੀ ਗ੍ਰੰਥੀ ਸਿੰਘ ਸਾਹਿਬਾਨ ਪਾਸ ਜਾ ਕੇ ਸਲਾਹ ਲੈਣ ਨਾਲ ਸ਼ਾਨ ਘੱਟਦੀ ਨਹੀ ਸਗੋਂ ਵਧਦੀ ਹੈ।ਤੁਹਾਡੇ ਤੇ ਮੇਰੇ ਤੋ ਪਹਿਲਾਂ ਵਾਲੇ ਜਥੇਦਾਰ ਸਾਹਿਬਾਨ ਇਹ ਨਿਯਮ ਪਾਲਦੇ ਰਹੇ ਹਨ।ਤੁਸੀਂ ਸ਼ਾਇਦ ਸਿਰਗੁਮ ਮੱੁਖ ਮੰਤਰੀ ਖਿਲਾਫ ਹੁਕਮਨਾਮਾ ਸੁਣਾਉਂਦੇ ਸਮੇਂ ਕਿਸੇ ਪੰਥਕ ਰਹੁਰੀਤਾਂ ਦੇ ਜਾਣਕਾਰ ਬੁਧੀਜੀਵੀ ਸਿੱਖ ਵਿਦਵਾਨ ਪਾਸੋਂ ਵਿਧੀ ਵਿਧਾਨ, ਇਤਿਹਾਸ ਤੋ ਸੇਧ ਅਤੇ ਮਰਿਆਦਾ ਬਾਰੇ ਜਾਣਕਾਰੀ ਲੈਣਾ ਮੁਨਾਸਿਬ ਨਹੀਂ ਸਮਝਿਆ।ਇਤਹਾਸ ਗਵਾਹ ਹੈ ਕਿ ਰਾਇ ਮਸ਼ਵਰੇ ਤੋਂ ਬਿਨਾਂ ਕਿਸੇ ਵਿਸ਼ੇਸ਼ ਦੀਆਂ ਸਿਆਸੀ ਇਛਾਵਾਂ ਦੀ ਪੂਰਤੀ ਲਈ ਕੀਤੇ ਫੈਸਲੇ ਪੰਥਕ ਸਫਾਂ ਚ ਪ੍ਰਵਾਨ ਨਹੀ ਚੜਦੇ। ਅਜਿਹੇ ਹੁਕਮਨਾਮੇ ਦੇ ਵਿਰੁੱਧ ਜਾਣ ਵਾਲਿਆਂ ਦਾ ਤੁਸੀ ਅੰਤਰਿੰਗ ਕਮੇਟੀ ਦੀ ਮੀਟਿੰਗ ਚ ਬੈਠਣ ਦਾ ਹੱਕ ਖੋਹ ਰਹੇ ਹੋ।ਕੋਈ ਸਿੱਖ, ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ ਪਰ ਖੁਦ ਸ੍ਰੀ ਅਕਾਲ ਤਖਤ ਸਾਹਿਬ ਨਹੀਂ।ਇਸ ਲਈ ਫੈਸਲਾ ਕਰਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਮੱੁਖ ਰਖਣਾ ਜਰੂਰੀ ਹੁੰਦਾ ਹੈ ਨਾ ਕਿ ਨਿਯੁਕਤ ਕਰਨ ਜਾਂ ਕਰਵਾਉਣ ਵਾਲੀ ਅਥਾਰਟੀ ਵੱਲ।
ਇਹ ਦੋ ਸਤਿਕਾਰਯੋਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਪੰਥ ਦੀ ਉਹ ਚਿੰਤਾ ਲੈ ਕੇ ਮੁੱਖ ਮੰਤਰੀ ਨੂੰ ਮਿਲੇ ਜਿਸ ਨੇ ਸਿੱਖ ਕੌਮ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਦੁਨੀਆ ਭਰ ਵਿੱਚ ਸ਼ਰਮਸ਼ਾਰ ਕੀਤਾ। ਜੋ ਘਟਨਾ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਵਾਪਰੀ। ਤੁਸੀਂ ਜਨਤਕ ਰੂਪ ਚ ਇਹ ਆਖ ਦਿਓ ਕਿ “ਦਾਸ ਅਕਾਲ ਪੁਰਖ ਨੂੰ ਹਾਜ਼ਰ ਨਾਜਰ ਜਾਣ ਕੇ ਆਖਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਦਾਸ ਨੂੰ ਉੱਕਾ ਹੀ ਜਾਣਕਾਰੀ ਨਹੀ ਸੀ” ਸਾਡੇ ਕੋਲ ਤੱਥ ਹਨ ਕਿ ਤੁਹਾਨੂੰ ਹਰ ਗੱਲ ਦਾ ਪਤਾ ਸੀ। ਪਰ ਤੁਸੀਂ ਤਖ਼ਤ ਸਾਹਿਬ ਤੋ ਕਾਰਵਾਈ, ਸਰਕਾਰ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਕੀਤੀ ਉਹ ਵੀ ਬਿਨਾਂ ਸਪਸ਼ਟੀਕਰਨ ਲਏ। ਤੁਸੀਂ ਇਸ ਬਾਰੇ ਪੰਥ ਦੇ ਸਵਾਲਾਂ ਦੇ ਜਵਾਬ ਜਨਤਕ ਰੂਪ ਚ ਦੇ ਸਕਦੇ ਹੋ? ਜਦੋਂ ਪੰਥ ਦੇ ਸਿਰਮੌਰ ਆਗੂ ਹੀ ਕਟਿਹਰੇ ਵਿਚ ਹੋਣ ਤਾ ਮਜਬੂਰੀ ਵੱਸ ਇਨਸਾਫ਼ ਦੀ ਮੰਗ ਲੈ ਕੇ ਮੁੱਖ ਮੰਤਰੀ ਪਾਸ ਗਏ ਸਿੱਖਾਂ ਨੂੰ ਹੀ ਕਟਿਹਰੇ ਚ ਖੜਾ ਕਰਕੇ ਤੁਸੀਂ ਹੋਰ ਪੁਖ਼ਤਾ ਕਰ ਦਿੱਤਾ ਕਿ ਸ੍ਰੀ ਅਨੰਦਪੁਰ ਸਾਹਿਬ ਵਾਪਰੀ ਘਟਨਾ ਤੋ ਬਾਅਦ ਉੱਠੀ ਗਰਦ ਤੁਹਾਡੇ ਵੱਲ ਵੀ ਆ ਰਹੀ ਹੈ ਇਹ ਤੁਹਾਨੂੰ ਦਿਸ ਰਿਹਾ ਸੀ।
ਜਥੇਦਾਰ ਜੀ! ਤੁਸੀਂ ਵਿਰਸਾ ਸਿੰਘ ਵਲਟੋਹੇ ਨੂੰ ਮੁਆਫ ਕੀਤਾ। ਤੁਸੀ ਕਰ ਸਕਦੇ ਹੋ। ਤੁਹਾਡਾ ਅਧਿਕਾਰ ਹੈ। ਉਸ ਤੇ ਦੋਸ਼ ਸੀ ਕਿ ਉਸ ਨੇ ਜਥੇਦਾਰਾਂ ਦੀ ਚੋਰੀ ਰਿਕਾਂਡਿੰਗ ਕੀਤੀ ਜਥੇਦਾਰਾਂ ਤੇ ਬੇ ਵਜਾਹ ਇਲਜ਼ਾਮ ਤਰਾਸ਼ੀ ਵੀ ਕੀਤੀ। ਜਿਸ ਦੀ ਉਸ ਨੇ ਤਖ਼ਤ ਸਾਹਿਬ ਦੇ ਸਨਮੁੱਖ ਖਿਮਾ ਜਾਚਨਾ ਵੀ ਮੰਗੀ ਜਿਸ ਤੇ ਤੁਸੀਂ ਉਸ ਤੇ ਲੱਗੀਆਂ ਪਾਬੰਦੀਆਂ ਵੀ ਹਟਾਈਆਂ ਪਰ ਕੀ ਤੁਸੀ ਸਾਡੀ ਕੀਤੀ ਨਾਜਾਇਜ਼ ਕਿਰਦਾਰਕੁਸ਼ੀ ਕਾਰਨ ਮਾਣ ਸਨਮਾਣ ਨੂੰ ਢਾਹ ਲੱਗਣ ਤੇ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਆਦੇਸ਼ ਜਾਰੀ ਕੀਤਾ? ਹੁਣ ਤਾਂ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਕਿ ਇਹ ਕਿਰਦਾਰਕੁਸ਼ੀ ਜਾਣ ਬੁਝ ਕੇ ਕੀਤੀ ਜਾਂ ਕਰਵਾਈ ਜਾ ਰਹੀ ਸੀ। ਪੰਥਕ ਵਿਦਵਾਨਾਂ ਦੀ ਸਲਾਹ ਅਨੁਸਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ ਸਤਿਕਾਰ ਨੂੰ ਮੁੱਖ ਰੱਖਦਿਆਂ ਦਾਸ ਨੇ ਇਨਸਾਫ਼ ਲਈ ਅਦਾਲਤਾ ਦਾ ਰੁੱਖ ਨਹੀ ਕੀਤਾ। ਦਾਸ ਨੇ ਦੁਨਿਆਵੀ ਅਦਾਲਤ ਤੋ ਇਨਸਾਫ਼ ਨਹੀਂ ਮੰਗਿਆ। ਕੀ ਹੁਣ ਤੁਸੀਂ ਮੈਨੂੰ ਇਨਸਾਫ਼ ਦਿਵਾਉਗੇ? ਤੁਸੀ ਇਨਸਾਫ ਨਹੀ ਦੇ ਸਕਦੇ ਹੋ ਕਿਉਂਕਿ ਤੁਸੀਂ ਉਹਨਾਂ ਕਿਰਦਾਰਕੁਸ਼ੀ ਕਰਨ ਕਰਵਾੳੋਣ ਵਾਲੇ ਦੋਸ਼ੀਆਂ ਦੇ ਆਦੇਸ਼ਾਂ ਦੇ ਪਾਬੰਦ ਹੋ। ਦੁਨਿਆਵੀ ਅਦਾਲਤਾਂ ਤੋ ਅਸੀ ਮੰਗ ਨਹੀਂ ਸਕਦੇ ਨਾ ਕੋਈ ਉਮੀਦ ਕਰਦੇ ਹਾ, ਇਸ ਲਈ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਹੀ ਅਰਦਾਸ ਹੈ ਕਿ ਤੁਹਾਨੂੰ ਇਨਸਾਫ਼ ਕਰਨ ਦਾ ਬਲ ਬਖਸ਼ਣ । ਤਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਲਾਲ ਹਮੇਸ਼ਾ ਵਾਂਗ ਬੁਲੰਦ ਰਹੇ।
ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾ ਸਮਰਪਿਤ
ਛੇਵੇ ਪਾਤਸ਼ਾਹ ਦੇ ਦਰ ਦਾ ਕੂਕਰ
ਪੰਥ ਦਾ ਨਿਮਾਣਾ ਦਾਸ
ਗਿਆਨੀ ਹਰਪ੍ਰੀਤ ਸਿੰਘ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

ਪੰਜਾਬ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ…

Chandigarh News: Punjab Government; ਪੰਜਾਬ ਵਿਚ ਸ਼੍ਰੀ ਗੁਰੂ ਗਰੰਥ...

ਕਾਂਗਰਸ ‘ਚ ਉਥਲ-ਪੁਥਲ ਦੀ ਚਰਚਾ; ਕਈ ਆਗੂ ਹੋਏ ਸਰਗਰਮ!

Punjab News : ਪੰਜਾਬ ਕਾਂਗਰਸ ਵਿਚ ਉਥਲ-ਪੁਥਲ ਦੀ ਚਰਚਾ...

ਅੱਜ ਮੁੜ ਹੋਵੇਗੀ ਔਰਤਾਂ ਦੇ ਫੋਨ ‘ਚ ਟੂੰ-ਟੂੰ, ਖਾਤਿਆਂ ‘ਚ ਆਉਣਗੇ 3000 ਤੇ 4500 ਰੁਪਏ

Punjab News : ਪੰਜਾਬ ਦੀਆਂ ਕਰੀਬ ਲੱਖਾਂ ਔਰਤਾਂ ਦੇ...