Punjab News : ਪੰਜਾਬ ਕਾਂਗਰਸ ਦੇ ਲੰਮਾ ਸਮਾਂ ਪ੍ਰਧਾਨ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਦੀ ਚਰਚਾ ਦੌਰਾਨ ਇੱਕ ਵੱਡਾ ‘ਮੋੜ’ ਸਾਹਮਣੇ ਆਇਆ ਹੈ। ਜਿਸਦੇ ਵਿਚ ਉਨ੍ਹਾਂ ਵੱਲੋਂ ਖੁਦ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਖੁਦ ਨੂੰ ਸਾਬਕਾ ਪ੍ਰਧਾਨ ਲਿਖ ਦਿੱਤਾ ਹੈ। ਜਿਸਤੋਂ ਸਪੱਸ਼ਟ ਹੈ ਕਿ ਹੁਣ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ ਰਹੇ। ਬੀਤੇ ਕੱਲ ਹੀ ਉਨ੍ਹਾਂ ਵੱਲੋਂ ਅਪਣਾ ਅਸਤੀਫ਼ਾ ਕਾਂਗਰਸ ਹਾਈਕਮਾਂਡ ਨੂੰ ਭੇਜਣ ਦੀ ਚਰਚਾ ਸੀ। ਹਾਲਾਂਕਿ ਰਾਜਾ ਵੜਿੰਗ ਜਾਂ ਕਾਂਗਰਸ ਹਾਈਕਮਾਂਡ ਨੇ ਜਨਤਕ ਤੌਰ ‘ਤੇ ਉਨ੍ਹਾਂ ਦੇ ਅਸਤੀਫ਼ੇ ਬਾਰੇ ਕੋਈ ਐਲਾਨ ਨਹੀਂ ਕੀਤਾ।
ਇਹ ਵੀ ਪੜ੍ਹੋ 👉CM Bhagwant Mann ਨੂੰ ਮਿਲਣ ‘ਤੇ ਜਥੈਦਾਰ ਵੱਲੋਂ 2 SGPC ਮੈਂਬਰਾਂ ਵਿਰੁਧ ਕੀਤੀ ਕਾਰਵਾਈ ‘ਤੇ ਸਾਬਕਾ ਜਥੈਦਾਰ ਨੇ ਚੁੱਕੇ ਸਵਾਲ?
ਦਸਣਾ ਬਣਦਾ ਹੈ ਕਿ ਸੂਬੇ ਵਿਚ ਸਰਕਾਰ ਤੋਂ ਬਾਅਦ ਸਿਰਫ਼ 17 ਸੀਟਾਂ ‘ਤੇ ਸਿਮਟੀ ਕਾਂਗਰਸ ਨੂੰ ਚਲਾਉਣ ਦੇ ਲਈ ਜਦ ਸਾਰੇ ਵੱਡੇ ਆਗੂ ਜਿੰਮੇਵਾਰੀ ਲੈਣ ਤੋਂ ਭੱਜ ਰਹੇ ਸਨ ਤਾਂ ਜੁਲਾਈ 2022 ਵਿਚ ਰਾਹੁਲ ਗਾਂਧੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੌਂਪੀ ਸੀ। ਉਨ੍ਹਾਂ ਆਪਣੇ ਸਵਾ ਚਾਰ ਸਾਲ ਦੇ ਕਾਰਜ਼ਕਾਲ ਵਿਚ ਕਾਫ਼ੀ ਵਧੀਆਂ ਕੰਮ ਕੀਤਾ ਅਤੇ ਪਿਛਲੀਆਂ ਲੋੁਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ 7 ਸੀਟਾਂ ਜਿੱਤਣ ਵਿਚ ਸਫ਼ਲ ਰਹੀ।
ਇਹ ਵੀ ਪੜ੍ਹੋ 👉ਕਾਂਗਰਸ ‘ਚ ਉਥਲ-ਪੁਥਲ ਦੀ ਚਰਚਾ; ਕਈ ਆਗੂ ਹੋਏ ਸਰਗਰਮ!
ਹੁਣ ਜਦ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਦਾ ਮੁੜ ਪੁਨਰਗਠਨ ਕੀਤਾ ਗਿਆ ਤਾਂ ਮੁੜ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਗਿਆ ਪ੍ਰੰਤੂ ਚੰਨੀ ਅਤੇ ਰੰਧਾਵਾ ਧੜੇ ਵੱਲੋਂ ਇਸ ਫੈਸਲੇ ਨੁੰ ਸਵੀਕਾਰ ਕੀਤਾ ਗਿਆ। ਜਿਸਦਾ ਅਸਰ ਸੂਬਾ ਕਾਂਗਰਸ ‘ਤੇ ਵੀ ਦਿਖਣ ਲੱਗਿਆ ਸੀ। ਇਸਦੇ ਹੱਲ ਲਈ ਪੰਜਾਬ ਦੇ ਇੰਚਾਰਜ਼ ਭੂਪੇਸ਼ ਬਘੇਲ ਨੂੰ ਵੀ ਜਿੰਮੇਵਾਰੀ ਦਿੱਤੀ ਗਈ ਪ੍ਰੰਤੂ ਉਹ ਸਫ਼ਲ ਨਹੀਂ ਹੋ ਸਕੇ। ਜਿਸਦੇ ਚੱਲਦੇ ਹੁਣ ਸਚਿਨ ਪਾਇਲਟ ਨੂੰ ਉਨ੍ਹਾਂ ਦੀ ਥਾਂ ਲਗਾਇਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



